ETV Bharat / state

ਸ੍ਰੀ ਅਕਾਲ ਤਖ਼ਤ 'ਤੇ ਅਰਦਾਸ ਉਪਰੰਤ ਸਿੱਖ ਕੌਮ ਦੇ ਇਤਿਹਾਸ ਨਾਲ ਜੁੜਿਆ ਕਿਤਾਬਚਾ ਕੀਤਾ ਰਿਲੀਜ਼ - booklet released on sikh history

author img

By ETV Bharat Punjabi Team

Published : May 17, 2024, 2:08 PM IST

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਡਾ.ਕਿਰਨਪ੍ਰੀਤ ਕੌਰ ਬਾਠ ਦੀ ਕਿਤਾਬ 'ਇੱਕ ਅਲੌਕਿਕ ਸਫਰ ਨਿਰਮਲ ਪੰਥ ਤੋਂ ਖਾਲਸਾ ਪੰਥ ਤੋਂ' ਰਿਲੀਜ਼ ਕੀਤੀ ਗਈ। ਇਸ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਗਈ ਹੈ।

A booklet related to the history of the Sikh community was released after prayers at Sri Akal Takht
ਸ੍ਰੀ ਅਕਾਲ ਤਖਤ 'ਤੇ ਅਰਦਾਸ ਉਪਰੰਤ ਸਿੱਖ ਕੌਮ ਦੇ ਇਤਿਹਾਸ ਨਾਲ ਜੁੜਿਆ ਕਿਤਾਬਚਾ ਕੀਤਾ ਰਿਲੀਜ਼ (ETV BHARAT AMRITSAR)

ਸਿੱਖ ਇਤਿਹਾਸ ਨਾਲ ਜੁੜਿਆ ਕਿਤਾਬਚਾ ਰਿਲੀਜ਼ (ETV BHARAT AMRITSAR)

ਅੰਮ੍ਰਿਤਸਰ: ਸਿੱਖ ਕੌਮ ਸਬੰਧੀ ਵਾਰ ਵਾਰ ਉਠੱਦੇ ਸਵਾਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਡਾ.ਕਿਰਨਪ੍ਰੀਤ ਕੌਰ ਬਾਠ ਵੱਲੋਂ ਇੱਕ ਕਿਤਾਬ ਰਿਲੀਜ਼ ਕੀਤੀ ਗਈ । ਇਸ ਕਿਤਾਬ ਦਾ ਨਾਮ 'ਇਕ ਅਲੌਕਿਕ ਸਫਰ ਨਿਰਮਲ ਪੰਥ ਤੋਂ ਖਾਲਸਾ ਪੰਥ ਤੋਂ' ਹੈ। ਕਿਤਾਬ ਰਿਲੀਜ਼ ਕਰਨ ਸਮੇਂ ਭਾਈ ਰਣਜੀਤ ਸਿੰਘ , ਦਮਦਮੀ ਟਕਸਾਲ ਪ੍ਰੋਫੈਸਰ ਬਲਜਿੰਦਰ ਸਿੰਘ ਹਵਾਰਾ ਕਮੇਟੀ ਸ਼ਾਮਲ ਸਨ। ਉਥੇ ਹੀ ਇਸ ਮੌਕੇ ਲੇਖਿਕਾ ਕਿਰਨਪ੍ਰੀਤ ਕੌਰ ਬਾਠ ਨੇ ਕਿਹਾ ਕਿ ਗੁਰੂ ਮਹਾਰਾਜ ਨੇ ਆਪ ਹੀ ਆਪਣੀ ਬਖਸ਼ਿਸ਼ ਕੀਤੀ ਹੈ ਕਿ ਅੱਜ ਇਹ ਕਿਤਾਬ ਜਾਰੀ ਕੀਤੀ ਹੈ ਇਸ ਲਈ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਿਆ ਹੈ ।ਉਹਨਾਂ ਕਿਹਾ ਕਿ ਮੇਰੇ ਵਰਗੇ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ ਕਿ ਬਹੁਤ ਵੱਡੀਆਂ ਗੱਲਾਂ ਇਸ ਤਰ੍ਹਾਂ ਕੀਤੀਆਂ ਜਾਣ। ਇਹ ਸਭ ਗੁਰੂ ਮਹਾਰਾਜ ਆਪ ਕਾਗਜ਼ 'ਤੇ ਲਿਖਵਾਉਂਦੇ ਹਨ। ਇਹ ਸਭ ਉਹਨਾਂ ਦੀ ਬਖਸ਼ਿਸ਼ ਆ ਕਿਉਂਕਿ ਤੁਸੀਂ ਆਪ ਨਹੀਂ ਲਿਖ ਸਕਦੇ। ਡਾਕਟਰ ਕਿਰਨਪ੍ਰੀਤ ਨੇ ਕਿਹਾ ਕਿ ਇਸ ਕਿਤਾਬ ਜ਼ਰੀਏ ਮੈਂ ਸਿੱਖ ਕੌਮ ਲਈ ਕੁਝ ਕਰਨ ਵਿੱਚ ਯੋਗਦਾਨ ਪਾਉਣ 'ਚ ਕਾਮਯਾਬ ਹੋਈ ਹਾਂ।

ਸਿੱਖ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਾ ਜਰੂਰੀ : ਇਸ ਮੌਕੇ ਦਮਦਮੀ ਟਕਸਾਲ ਦੇ ਆਗੂ ਨੇ ਕਿਹਾ ਕਿ ਇਹ ਕਿਤਾਬ ਲਿਖਣੀ ਬਹੁਤ ਜਰੂਰੀ ਸੀ। ਇਸ ਨਾਲ ਸਿੱਖ ਧਰਮ ਦੇ ਪਿਆਰਿਆਂ ਨੂੰ ਖੁਸ਼ੀ ਮਿਲੇਗੀ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਹੁਣ ਤੱਕ ਕਈ ਤਰ੍ਹਾਂ ਦੇ ਤਸ਼ਦਦ ਸਹਿਣੇ ਪਏ ਹਨ। ਸਿੱਖਾਂ ਨੂੰ ਘਟ ਗਿਣਤੀ ਹੋਣ ਦੇ ਨਾਲ ਨਾਲ ਨਸਲਕੁਸ਼ੀ ਦਾ ਕਹਿਰ ਵੀ ਆਪਣੇ ਸਰੀਰਾਂ ਉੱਤੇ ਹੰਢਾਉਣਾ ਪਿਆ ਹੈ। ਇਸ ਲਈ ਬਹੁਤ ਜਰੂਰੀ ਸੀ ਕਿ ਸਿੰਘਾਂ ਸੂਰਮਿਆਂ ਨੂੰ ਯਾਦ ਕਰਦੇ ਹੋਏ ਅਜਿਹਾ ਇਤਿਹਾਸ ਦਰਸਾਇਆ ਜਾਵੇ ਅਤੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ ਜਾਵੇ ਕਿ ਜਿਹੜਾ ਵਾਰ ਵਾਰ ਸਿੱਖਾਂ ਨੂੰ ਹਿੰਦੂ ਕਿਹਾ ਜਾਂਦਾ ਹੈ ਇਹ ਸੱਚ ਨਹੀਂ ਹੈ। ਸਿੱਖ ਕਦੇ ਹਿੰਦੂ ਨਹੀਂ ਸਨ ਅਤੇ ਗੁਰੂਆਂ ਨੂੰ ਵੀ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਵੀ ਸਹੀ ਨਹੀਂ ਹੈ। ਹਿੰਦੂ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਸਿੱਖ ਹਿੰਦੁ ਹੈ ਹੀ ਨਹੀਂ ਫ਼ਿਰ ਕਿਉਂ ਸਿੱਖਾਂ ਨੂੰ ਹਿੰਦੁਤਵ ਵਿੱਚ ਜ਼ਬਰਦਸਤੀ ਧੱਕਿਆ ਜਾ ਰਿਹਾ ਹੈ।

ਸਿੰਘਾਂ ਦੀ ਸ਼ਹਾਦਤ: ਉਹਨਾਂ ਕਿਹਾ ਕਿ ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹਾਦਤ ਹੋਈ ਸੀ ਅੱਜ ਅਸੀਂ ਜਿਸ ਕਿਤਾਬ ਦੇ ਨਾਲ ਨਾਲ ਉਹਨਾਂ ਸਿੰਘਾਂ ਸੂਰਮਿਆਂ ਨੂੰ ਵੀ ਯਾਦ ਕਰ ਰਹੇ ਆਂ ਜਿਹੜੇ ਸਿੱਖੀ ਦੀ ਵੱਖਰੀ ਹੋਂਦ ਵਾਸਤੇ ਲੜੇ ਸਨ ਜਿਨਾਂ ਨੇ ਸ਼ਹਾਦਤਾਂ ਦਿੱਤੀਆਂ ਸਨ। ਬਾਕੀ ਇਸ ਕਿਤਾਬ ਦੇ ਵਿੱਚ ਇਹ ਵੀ ਦਰਸਾਇਆ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਸਵੇਂ ਪਾਤਸ਼ਾਹੀਆਂ ਉਹ ਇੱਕੋ ਜੋਤ ਸਨ ਉਹ ਇੱਕੋ ਹੀ ਸਰੂਪ ਸਨ। ਉਹਨਾਂ ਨੂੰ ਵੱਖ-ਵੱਖ ਕਰਕੇ ਜਿਹੜਾ ਆ ਉਹ ਨਾ ਦੇਖਿਆ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ ਅਸੀਂ ਨਿਰਮਲ ਪੰਥ ਨੇ ਖਾਲਸਾ ਪੰਥ ਦਾ ਰੂਪ ਧਾਰਨ ਕੀਤਾ ।

ETV Bharat Logo

Copyright © 2024 Ushodaya Enterprises Pvt. Ltd., All Rights Reserved.