ETV Bharat / state

ਵਿਦਿਆਰਥੀਆਂ ਦੀ ਵਿਗਿਆਨਕ ਸੋਚ ਪ੍ਰਫੁੱਲਿਤ ਕਰਨ ਲਈ ਸਟੈਮ ਲੈਬਜ਼ ਦੀ ਸ਼ੁਰੂਆਤ

author img

By

Published : Feb 28, 2022, 10:26 PM IST

ਵਿਦਿਆਰਥੀਆਂ ਦੀ ਵਿਗਿਆਨਕ ਸੋਚ ਪ੍ਰਫੁੱਲਿਤ ਕਰਨ ਲਈ ਸਟੈਮ ਲੈਬਜ਼ ਦੀ ਸ਼ੁਰੂਆਤ
ਵਿਦਿਆਰਥੀਆਂ ਦੀ ਵਿਗਿਆਨਕ ਸੋਚ ਪ੍ਰਫੁੱਲਿਤ ਕਰਨ ਲਈ ਸਟੈਮ ਲੈਬਜ਼ ਦੀ ਸ਼ੁਰੂਆਤ

ਰਾਸ਼ਟਰੀ ਵਿਗਿਆਨ ਦਿਵਸ (National Science Day) ਮੌਕੇ ਹੁਸ਼ਿਆਰਪੁਰ ਚ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲ ਵਿੱਚ ਸਟੈਮ ਲੈਬ ਦਾ ਉਦਘਾਟਨ ਕੀਤਾ ਗਿਆ ਤਾਂ ਕਿ ਵਿਦਿਆਰਥੀਆਂ ਨੂੰ ਵਿਗਿਆਨ ਸੋਚ ਨਾਲ ਜੋੜਿਆ ਜਾ ਸਕੇ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਗਿਆਨ ਤੇ ਗਣਿਤ ਵਰਗੇ ਵਿਸ਼ਿਆਂ ਨੂੰ ਆਸਾਨ, ਦਿਲਚਸਪ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਗਿਆਨਕ ਸੋਚ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਬੇਹਤਰੀਨ ਪਹਿਲ ਕੀਤੀ ਗਈ ਹੈ।

ਹੁਸ਼ਿਆਰਪੁਰ: ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਗਿਆਨ ਤੇ ਗਣਿਤ ਵਰਗੇ ਵਿਸ਼ਿਆਂ ਨੂੰ ਆਸਾਨ, ਦਿਲਚਸਪ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਗਿਆਨਕ ਸੋਚ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਬੇਹਤਰੀਨ ਪਹਿਲ ਕੀਤੀ ਗਈ ਹੈ।

ਵਿਦਿਆਰਥੀਆਂ ਦੀ ਵਿਗਿਆਨਕ ਸੋਚ ਪ੍ਰਫੁੱਲਿਤ ਕਰਨ ਲਈ ਸਟੈਮ ਲੈਬਜ਼ ਦੀ ਸ਼ੁਰੂਆਤ
ਵਿਦਿਆਰਥੀਆਂ ਦੀ ਵਿਗਿਆਨਕ ਸੋਚ ਪ੍ਰਫੁੱਲਿਤ ਕਰਨ ਲਈ ਸਟੈਮ ਲੈਬਜ਼ ਦੀ ਸ਼ੁਰੂਆਤ

ਜ਼ਿਲ੍ਹੇ ਦੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 2 ਕਰੋੜ 41 ਲੱਖ 90 ਹਜ਼ਾਰ ਰੁਪਏ ਦੀ ਲਾਗਤ ਨਾਲ ਸਟੈਮ (ਸਾਇੰਸ, ਟੈਕਨਾਲਜੀ, ਇੰਜੀਨੀਅਰਿੰਗ, ਮੈਥਸ ਲਰਨਿੰਗ) ਲੈਬਜ਼ ਸਥਾਪਿਤ ਕਰਕੇ ਵਿਦਿਆਰਥੀਆਂ ਨੂੰ ਇੱਕ ਇਸ ਤਰ੍ਹਾਂ ਦਾ ਮਾਹੌਲ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨਾਲ ਉਹ ਇੰਨ੍ਹਾਂ ਵਿਸ਼ਿਆਂ ਪ੍ਰਤੀ ਜਿੱਥੇ ਆਕਰਸ਼ਿਤ ਹੋਣਗੇ, ਉਥੇ ਵੱਧ ਤੋਂ ਵੱਧ ਪ੍ਰੈਕਟੀਕਲ ਪ੍ਰਦਰਸ਼ਨ ਰਾਹੀਂ ਇਸ ਨੂੰ ਆਸਾਨੀ ਨਾਲ ਸਮਝ ਸਕਣਗੇ।

ਵਿਦਿਆਰਥੀਆਂ ਦੀ ਵਿਗਿਆਨਕ ਸੋਚ ਪ੍ਰਫੁੱਲਿਤ ਕਰਨ ਲਈ ਸਟੈਮ ਲੈਬਜ਼ ਦੀ ਸ਼ੁਰੂਆਤ

ਇਹ ਸੰਭਵ ਹੋ ਸਕਿਆ ਹੈ ਜ਼ਿਲ੍ਹਾ ਹੁਸ਼ਿਆਰੁਪਰ ਪ੍ਰਸ਼ਾਸਨ ਦੇ ਯਤਨਾਂ ਸਕਦਾ। ਜਿਸ ਤਹਿਤ ਸਰਕਾਰੀ ਸਕੂਲਾਂ ਦੇ ਬੱਚੇ ਆਪਣੇ ਹੀ ਸਕੂਲ ਵਿੱਚ ਆਧੁਨਿਕ ਲੈਬਜ਼ ਰਾਹੀਂ ਵਿਗਿਆਨ, ਤਕਨੀਕ ਤੇ ਗਣਿਤ ਵਰਗੇ ਔਖੇ ਵਿਸ਼ਿਆਂ ਨੂੰ ਆਸਾਨੀ ਨਾਲ ਜਾਣੂ ਹੋ ਸਕਣਗੇ। ਰਾਸ਼ਟਰੀ ਵਿਗਿਆਨ ਦਿਵਸ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਹੀ ਵਿੱਚ ਪੌਦਾ ਲਗਾ ਕੇ ਇਸ ਇਨੋਵੇਸ਼ਨ ਸਟੈਮ ਲੈਬ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 41 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਟੈਮ ਲੈਬਜ਼ ਮਡਿਊਲ ਨੂੰ ਨੌਵੀਂ ਤੋਂ ਬਾਹਰਵੀਂ ਜਮਾਤ ਲਈ ਸ਼ੁਰੂ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਵਿੱਚੋਂ 36 ਸਕੂਲਾਂ ਵਿੱਚ ਲੈਬ ਤਿਆਰ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਪ੍ਰਤੀ ਲੈਬ 5 ਲੱਖ 90 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਲੈਬ ਵਿਚ ਉਪਕਰਨ, ਕੰਪੋਨੈਂਟਸ, ਸਾਇੰਸ ਲੈਬ ਸੈਟਅਪ, ਪ੍ਰਦਰਸ਼ਨ ਦੇ ਹਿੱਸੇ, ਟੇਬਲ ਟਾਪ ਮਾਡਲ, ਰੋਬੋਟਿਕਸ ਕਿੱਟਸ, ਅਡਵਾਂਸਡ ਰੋਬੋਟਿਕਸ ਕਿੱਟਸ, ਸਟੈਮ ਲੈਬ ਐਕਟੀਵੀਟਿਜ਼, ਫਰਨੀਚਰ ਐਂਡ ਸਟੋਰੇਜ ਟ੍ਰੇਜ ਫਾਰ ਲੈਬ ਸੈਟਅਪਸ ਦਿੱਤੇ ਜਾਣਗੇ ਤਾਂ ਜੋ ਵਿਦਿਆਰਥੀ ਨਵੀਂ ਸਿੱਖਿਆ ਪਾਲਿਸੀ ਦੇ ਹਿਸਾਬ ਨਾਲ ਗਤੀਵਿਧੀਆਂ ਤੇ ਪ੍ਰਯੋਗ ਕਰਕੇ ਸਿੱਖਿਆ ਹਾਸਲ ਕਰ ਸਕਣ।

ਇਹ ਵੀ ਪੜ੍ਹੋ: ਮਹਾਸ਼ਿਵਰਾਤਰੀ ਮੌਕੇ ਸ਼ਰਧਾਲੂਆਂ ਨੇ ਥਾਂ-ਥਾਂ ਲਾਇਆ ਲੰਗਰ

ETV Bharat Logo

Copyright © 2024 Ushodaya Enterprises Pvt. Ltd., All Rights Reserved.