ETV Bharat / state

ਸਾਬਕਾ ਫ਼ੌਜੀ ਨੇ ਐੱਸ.ਐੱਮ.ਓ ਸਟਾਫ਼ 'ਤੇ ਬਦਸਲੂਕੀ ਕਰਨ ਦੇ ਲਗਾਏ ਦੋਸ਼

author img

By

Published : Jul 9, 2021, 4:49 PM IST

Updated : Sep 13, 2021, 6:04 PM IST

ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਡੋਪ ਟੈਸਟ ਕਰਵਾਉਣ ਆਏ ਇੱਕ ਸਾਬਕਾ ਫੌਜੀ ਨੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਤੇ ਬਦਸਲੂਕੀ ਕਰਨ ਅਤੇ ਐੱਸ.ਐੱਮ.ਓ ਸਟਾਫ਼ ਮੈਂਬਰ 'ਤੇ ਜਾਤੀ ਸੂਚਕ ਗਾਲ੍ਹਾਂ ਕੱਢਣ ਦੇ ਦੋਸ਼ ਲਾਏ ਹਨ।

ਸਾਬਕਾ ਫ਼ੌਜੀ ਨੇ ਐੱਸ.ਐੱਮ.ਓ ਸਟਾਫ਼ 'ਤੇ ਬਦਸਲੂਕੀ ਕਰਨ ਦੇ ਲਗਾਏ ਦੋਸ਼
ਸਾਬਕਾ ਫ਼ੌਜੀ ਨੇ ਐੱਸ.ਐੱਮ.ਓ ਸਟਾਫ਼ 'ਤੇ ਬਦਸਲੂਕੀ ਕਰਨ ਦੇ ਲਗਾਏ ਦੋਸ਼

ਹੁਸ਼ਿਆਰਪੁਰ: ਜਿਸ ਤਰ੍ਹਾਂ ਕਹਿੰਦੇ ਹਨ, ਕਿ ਡਾਕਟਰ ਇੱਕ ਦੂਜਾ ਰੱਬ ਹਨ। ਪਰ ਕੁੱਝ ਕੁ ਅਜਿਹੇ ਡਾਕਟਰ ਵੀ ਹਨ, ਜੋ ਆਪਣੀ ਅਫ਼ਸਰਸ਼ਾਹੀ ਦਿਖਾਦੇਂ ਹਨ, ਅਜਿਹਾ ਹੀ ਮਾਮਲਾ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਡੋਪ ਟੈਸਟ ਕਰਵਾਉਣਾ ਆਏ ਇੱਕ ਸਾਬਕਾ ਫੌਜੀ ਨੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਤੇ ਬਦਸਲੂਕੀ ਕਰਨ ਅਤੇ ਐੱਸ.ਐੱਮ.ਓ ਸਟਾਫ਼ ਮੈਂਬਰ ਤੇ ਜਾਤੀ ਸੂਚਕ ਗਾਲ੍ਹਾਂ ਕੱਢਣ ਦੇ ਦੋਸ਼ ਲਾਏ ਹਨ।

ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦਿਆਂ, ਹੁਸ਼ਿਆਰਪੁਰ ਦੇ ਪਿੰਡ ਖਾਨਪੁਰ ਥਿਆੜਾ ਦੇ ਰਹਿਣ ਵਾਲੇ ਸਾਬਕਾ ਫੌਜੀ ਬਲਵੀਰ ਰਾਮ ਨੇ ਦੱਸਿਆ, ਕਿ ਉਹ ਸਿਵਲ ਹਸਪਤਾਲ ਵਿਖੇ ਅਸਲਾ ਰੀਨਿਊ ਕਰਵਾਉਣ ਲਈ ਡੋਪ ਟੈਸਟ ਕਰਵਾਉਣ ਲਈ ਆਇਆ ਸੀ, ਤੇ ਜਦੋਂ ਐਸ.ਐਮ.ਓ ਡਾ ਜਸਵਿੰਦਰ ਸਿੰਘ ਦੇ ਕਮਰੇ 'ਚ ਗਿਆ ਤਾਂ ਪਹਿਲਾਂ ਤਾਂ ਉਨ੍ਹਾਂ ਵੱਲੋਂ ਉਸ ਨੂੰ ਬਾਹਰ ਬੈਠਣ ਲਈ ਕਿਹਾ ਗਿਆ, ਤੇ ਜਦੋਂ ਕੁੱਝ ਸਮੇਂ ਬਾਅਦ ਉਹ ਦੁਬਾਰਾ ਗਿਆ ਤਾਂ ਡਾ ਜਸਵਿੰਦਰ ਸਿੰਘ ਵੱਲੋਂ ਡੋਪ ਟੈਸਟ ਨਾ ਹੋਣ ਦੀ ਗੱਲ ਕਹਿ ਕੇ ਉਸ ਨਾਲ ਬਦਸਲੂਕੀ ਕਰਦਿਆਂ ਹੋਇਆਂ, ਉਸ ਨੂੰ ਕਮਰੇ ਚੋਂ ਬਾਹਰ ਕੱਢਣ ਲਈ ਕਹਿ ਦਿੱਤਾ ਗਿਆ।

ਸਾਬਕਾ ਫ਼ੌਜੀ ਨੇ ਐੱਸ.ਐੱਮ.ਓ ਸਟਾਫ਼ 'ਤੇ ਬਦਸਲੂਕੀ ਕਰਨ ਦੇ ਲਗਾਏ ਦੋਸ਼

ਬਲਵੀਰ ਰਾਮ ਨੇ ਦੱਸਿਆ, ਕਿ ਇੰਨਾ ਹੀ ਨਹੀਂ ਇਸ ਤੋਂ ਬਾਅਦ ਡਾ ਜਸਵਿੰਦਰ ਸਿੰਘ ਦੇ ਚਪੜਾਸੀ ਵੱਲੋਂ ਉਸ ਨੂੰ ਗਾਲ੍ਹਾਂ ਕੱਢੀਆਂ ਤੇ ਜਾਤੀਸੂਚਕ ਸ਼ਬਦ ਵੀ ਬੋਲੇ ਗਏ, ਉਨ੍ਹਾਂ ਦੱਸਿਆ ਕਿ ਇਹ ਬਾਕੀਆਂ ਦੀ ਉਨ੍ਹਾਂ ਵੱਲੋਂ ਸਬੰਧਤ ਪੁਲਿਸ ਥਾਣੇ ਨੂੰ ਵੀ ਸੂਚਿਤ ਕੀਤਾ ਗਿਆ। ਪਰ ਮੌਕੇ ਤੇ ਕੋਈ ਵੀ ਪੁਲਿਸ ਕਰਮਚਾਰੀ ਨਹੀਂ ਪਹੁੰਚਿਆਂ।

ਇਸ ਸਾਰੇ ਮਾਮਲੇ ਸਬੰਧੀ ਜਦੋਂ ਐਸ.ਐਮ.ਓ ਡਾ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦਿਆਂ ਹੋਇਆਂ ਕਿਹਾ, ਕਿ ਡੋਪ ਟੈਸਟ ਹਸਪਤਾਲ ਸਿਰਫ਼ ਤਿੰਨ ਦਿਨ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਹੀ ਹੁੰਦਾ, ਉਨ੍ਹਾਂ ਕਿਹਾ ਜਿਨ੍ਹਾਂ ਵੱਲੋਂ ਡੋਪ ਟੈਸਟ ਕਰਨਾ ਏ ਉਹ ਸਭ ਹੜਤਾਲ ਤੇ ਹਨ, ਉਨ੍ਹਾਂ ਵੱਲੋਂ ਬਲਵੀਰ ਰਾਮ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਦਸਲੂਕੀ ਨਹੀਂ ਕੀਤੀ ਗਈ, ਅਤੇ ਨਾ ਹੀ ਜਾਤੀ ਸੂਚਕ ਸ਼ਬਦ ਬੋਲੇ ਗਏ ਹਨ।

ਇਹ ਵੀ ਪੜ੍ਹੋ:-ਪਹਿਲੀ ਵਾਰ ਮੀਡੀਆ ਸਾਹਮਣੇ ਆਏ ਸਾਬਕਾ ਆਈਜੀ ਉਮਰਾਨੰਗਲ

Last Updated : Sep 13, 2021, 6:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.