ETV Bharat / state

Dear Diwali Bumper Lottery 2023: ਘਰੋਂ ਦਵਾਈ ਲੈਣ ਨਿਕਲੇ ਬਜ਼ੁਰਗ ਬਣਿਆ ਕਰੋੜ ਪਤੀ, ਢਾਈ ਕਰੋੜ ਰੁਪਏ ਦੀ ਨਿਕਲੀ ਲਾਟਰੀ

author img

By ETV Bharat Punjabi Team

Published : Nov 7, 2023, 1:38 PM IST

ਹੁਸ਼ਿਆਰਪੁਰ ਦੇ ਮਾਹਿਲਪੁਰ ਵਿੱਚ ਲਕਸ਼ਮੀ ਮਿਹਰਬਾਨ ਹੋਈ ਹੈ, ਘਰੋਂ ਦਵਾਈ ਲੈਣ ਗਏ ਬਜ਼ੁਰਗ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ, ਜਿਸ ਕਾਰਨ ਘਰ ਦੇ ਨਾਲ-ਨਾਲ ਇਲਾਕੇ ਵਿੱਚ ਵੀ ਜਸ਼ਨ ਦਾ ਮਾਹੌਲ ਹੈ। (Diwali Bumper Lottery 2023)

The grace of Lakshmi on the elder of Hoshiarpur, the lottery of two and a half crore rupees
ਘਰੋਂ ਦਵਾਈ ਲੈਣ ਨਿਕਲੇ ਬਜ਼ੁਰਗ 'ਤੇ ਹੋਈ ਲਕਸ਼ਮੀ ਦੀ ਕਿਰਪਾ, ਢਾਈ ਕਰੋੜ ਰੁਪਏ ਦੀ ਨਿਕਲੀ ਲਾਟਰੀ

4 ਘੰਟਿਆਂ 'ਚ ਬਦਲੀ ਬਜ਼ੁਰਗ ਦੀ ਕਿਸਮਤ

ਹੁਸ਼ਿਆਰਪੁਰ: ਕਹਿੰਦੇ ਨੇ ਜਦ ਰੱਬ ਮਿਹਰਬਾਨ ਹੁੰਦਾ ਹੈ ਤਾਂ ਫਿਰ ਇਨਸਾਨ ਦੀ ਜ਼ਿੰਦਗੀ ਦੀ ਕਾਇਆ ਪਲਟ ਕੇ ਰੱਖ ਦਿੰਦਾ ਹੈ ਅਤੇ ਰੱਬ ਕਿਸੇ ਦੀ ਕਿਸਮਤ ਕਦੋਂ ਬਦਲ ਦਵੇ, ਇਸ ਦਾ ਵੀ ਕੁੱਝ ਪਤਾ ਨਹੀਂ ਲੱਗਦਾ। ਅਜਿਹੀ ਇੱਕ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਬਜ਼ੁਰਗ ਘਰੋਂ ਦਵਾਈ ਲੈਣ ਗਿਆ ਸੀ, ਪਰ ਆਉਂਦੇ ਹੋਏ ਇੱਕ ਲਾਟਰੀ ਦੀ ਟਿਕਟ ਵੀ ਖਰੀਦ ਲਈ ਤੇ ਸ਼ਾਮ ਨੂੰ ਹੀ ਬਜ਼ੁਰਗ ਦੀ ਲਾਟਰੀ ਨਿਕਲ ਗਈ। ਬਜ਼ੁਰਗ ਸ਼ੀਤਲ ਸਿੰਘ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਤੋਂ ਬਾਅਦ ਘਰ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

4 ਘੰਟਿਆਂ 'ਚ ਬਦਲੀ ਬਜ਼ੁਰਗ ਦੀ ਕਿਸਮਤ: ਮੀਡੀਆ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਵਿੱਚ ਦਵਾਈ ਲੈਣ ਲਈ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਲਾਟਰੀ ਖ਼ਰੀਦੀ ਗਈ ਸੀ ਤੇ ਮਹਿਜ਼ 4 ਘੰਟਿਆਂ ਬਾਅਦ ਹੀ ਉਨ੍ਹਾਂ ਦੀ ਲਾਟਰੀ ਨਿਕਲ ਆਈ। ਉਨ੍ਹਾਂ ਦੱਸਿਆ ਕਿ ਉਹ ਦਵਾਈ ਲੈਣ ਆਏ ਤਾਂ ਪਹਿਲਾਂ ਦਵਾਈ ਲਈ ਤੇ ਉਸ ਤੋਂ ਬਾਅਦ ਅਗਰਵਾਲ ਲਾਟਰੀ ਸਟਾਲ ਹੁਸ਼ਿਆਰਪੁਰ ਤੋਂ ਲਾਟਰੀ ਖ਼ਰੀਦੀ। ਲਾਟਰੀ ਜੱਤੁ ਬਜ਼ੁਰਗ ਨੇ ਦਸਿਆ ਕਿ ਇਸ ਲਾਟਰੀ ਦੀ ਜਾਣਕਾਰੀ ਲਾਟਰੀ ਸਟਾਲ ਦੇ ਮਾਲਕ ਵੱਲੋਂ ਫੋਨ ਉਤੇ ਦਿੱਤੀ ਗਈ।

ਬੱਚਿਆਂ ਦੀ ਸਲਾਹ ਨਾਲ ਕਰਨਗੇ ਪੈਸਿਆਂ ਦੀ ਵਰਤੋਂ: ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਉਨ੍ਹਾਂ ਦੇ 2 ਬੱਚੇ ਨੇ ਜੋ ਕਿ ਵਿਆਹੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਨਾਲ ਹੀ ਸਲਾਹ ਕਰਕੇ ਉਹ ਇਨ੍ਹਾਂ ਪੈਸਿਆਂ ਦੀ ਵਰਤੋਂ ਕਰਨਗੇ।

ਲਾਟਰੀ ਵਿਕਰੇਤਾ ਨੇ ਵੀ ਜ਼ਾਹਿਰ ਕੀਤੀ ਖੁਸ਼ੀ : ਦੂਜੇ ਪਾਸੇ ਸਟਾਲ ਮਾਲਕ ਅਗਰਵਾਲ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਲਾਟਰੀ ਵੇਚਣ ਦਾ ਕੰਮ ਕਰਦਾ ਹੈ ਤੇ ਪਹਿਲਾਂ ਉਸਦੇ ਪਿਤਾ ਕੰਮ ਕਰਦੇ ਸਨ ਤੇ ਉਨ੍ਹਾਂ ਦੇ ਸਟਾਲ ਦੀ ਅੱਜ ਤੀਜੀ ਕਰੋੜਾਂ ਦੀ ਲਾਟਰੀ ਨਿਕਲੀ ਹੈ ਜੋ ਕਿ ਵੱਡੀ ਅਤੇ ਖੁਸ਼ੀ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅਸੀਂ ਅਕਸਰ ਹੀ ਦੇਖਿਆ ਹੈ ਕਈ ਲੋਕਾਂ ਨੂੰ ਕਿਸਮਤ ਅਜ਼ਮਾਉਂਦੇ ਹੋਏ, ਪਰ ਇਨੀਂ ਜਲਦੀ ਰਿਜ਼ਲਟ ਕਿਸੇ ਦਾ ਨਹੀਂ ਆਇਆ ਜਿਨਾਂ ਜਲਦੀ ਬਜ਼ੁਰਗ ਸ਼ੀਤਲ ਸਿੰਘ ਦਾ ਆਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.