ETV Bharat / state

ਸਿੱਕਮ ਵਿੱਚ ਸ਼ਹੀਦ ਹੋਏ ਜਵਾਨ ਬਲਬੀਰ ਸਿੰਘ ਦਾ ਫੌਜੀ ਸਨਮਾਨਾਂ ਨਾਲ ਸਸਕਾਰ

author img

By

Published : May 14, 2023, 3:27 PM IST

Balbir Singh martyred in Sikkim cremated with military honours
ਸਿੱਕਮ ਵਿੱਚ ਸ਼ਹੀਦ ਹੋਏ ਜਵਾਨ ਬਲਬੀਰ ਸਿੰਘ ਦਾ ਫੌਜੀ ਸਨਮਾਨਾਂ ਨਾਲ ਸਸਕਾਰ

ਹੁਸ਼ਿਆਰਪੁਰ ਦੇ ਪਿੰਡ ਘਰਵਾਲ ਦਾ ਜਵਾਨ ਪਿਛਲੇ ਦਿਨੀਂ ਸਿੱਕਮ ਵਿਖੇ ਸ਼ਹੀਦੀ ਪ੍ਰਾਪਤ ਕਰ ਗਿਆ ਸੀ, ਜਿਨ੍ਹਾਂ ਦੀ ਮ੍ਰਿਤਕ ਦੇਹ ਅੱਜ ਜੱਦੀ ਪਿੰਡ ਪਹੁੰਚੀ। ਇਥੇ ਪਰਿਵਾਰ ਵੱਲੋਂ ਰੀਤੀ ਰਿਵਾਜ਼ਾਂ ਤੇ ਫੌਜ ਵੱਲੋਂ ਫੌਜੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਸਿੱਕਮ ਵਿੱਚ ਸ਼ਹੀਦ ਹੋਏ ਜਵਾਨ ਬਲਬੀਰ ਸਿੰਘ ਦਾ ਫੌਜੀ ਸਨਮਾਨਾਂ ਨਾਲ ਸਸਕਾਰ

ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਘਗਵਾਲ ਵਿੱਚ ਜਿਥੇ ਬਹੁਤ ਦੁੱਖਦਾਈ ਖਬਰ ਸਾਹਮਣੇ ਆਈ ਹੈ।ਜਿੱਥੇ ਕੀ ਬੀਤੇ ਦਿਨੀ 13 ਮਹਾਰ ਬਟਾਲੀਅਨ ਦੇ ਵਿੱਚ ਤੈਨਾਤ ਨਾਇਬ ਸੂਬੇਦਾਰ ਬਲਬੀਰ ਸਿੰਘ ਨੂੰ ਭਾਰਤੀ ਸੈਨਾ ਦੀ ਸੇਵਾ ਕਰਦੇ ਹੋਏ ਸਹਾਦਤ ਪ੍ਰਾਪਤ ਹੋ ਗਈ ਹੈ। ਦੱਸ ਦੇਈਏ ਕਿ 13 ਮਹਾਰ ਬਟਾਲੀਅਨ ਦੇ ਨਾਇਕ ਸੂਬੇਦਾਰ ਬਲਵੀਰ ਸਿੰਘ 11 ਮਈ ਨੂੰ ਸਿੱਕਮ ਵਿੱਚ ਆਪਣੇ ਸਾਥੀਆਂ ਸਮੇਤ ਡਿਊਟੀ ਲਈ ਇੱਕ ਪੋਸਟ ਤੋਂ ਦੂਜੀ ਪੋਸਟ 'ਤੇ ਜਾ ਰਹੇ ਸਨ। ਉਥੇ ਜ਼ਮੀਨ ਖਿਸਕਣ ਕਾਰਨ ਸਾਰੇ ਜਵਾਨ ਜ਼ਖਮੀ ਹੋ ਗਏ। ਇਸ ਦੌਰਾਨ ਬਾਕੀ ਫੌਜੀਆਂ ਦਾ ਤਾਂ ਬਚਾਅ ਹੋ ਗਿਆ ਪਰ ਬਲਾਕ ਹਾਜੀਪੁਰ ਦੇ ਪਿੰਡ ਘਗਵਾਲ ਦੇ 41 ਸਾਲਾ ਨਾਇਕ ਸੂਬੇਦਾਰ ਬਲਵੀਰ ਸਿੰਘ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ।

ਫੌਜੀ ਸਨਮਾਨਾਂ ਨਾਲ ਹੋਇਆ ਜਵਾਨ ਦਾ ਅੰਤਿਮ ਸੰਸਕਾਰ : ਜਵਾਨ ਬਲਬੀਰ ਸਿੰਘ ਬਹੁਤ ਹੀ ਹੋਣਹਾਰ ਸਨ ਤੇ ਪੂਰੇ ਇਲਾਕਾ ਵਾਸੀਆ ਨੂੰ ਜਿਥੇ ਉਨ੍ਹਾਂ ਦੀ ਸ਼ਹਾਦਤ ਤੇ ਮਾਣ ਹੈ। ਉੱਥੇ ਹੀ ਦੂਜੇ ਪਾਸੇ ਇਲਾਕਾ ਵਾਸੀਆਂ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਸ਼ਹੀਦ ਬਲਬੀਰ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਘਗਵਾਲ ਵਿੱਖੇ ਲਿਆਂਦੀ ਗਈ ਹੈ। ਜਿਥੇ ਪੂਰੇ ਰੀਤੀ ਰਿਵਾਜ਼ਾਂ ਤੇ ਸਰਕਾਰੀ ਸਨਮਾਨਾਂ ਤਹਿਤ ਸ਼ਰਧਾਂਜਲੀ ਦੇ ਕੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਖ ਭਾਰਤੀ ਸੈਨਾ ਦੇ ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਤੋਂ ਹਲਕਾ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਗਈ।

  1. Sushil Rinku Visit Delhi: ਜਿੱਤਣ ਮਗਰੋਂ ਦਿੱਲੀ ਪਹੁੰਚੇ ਸੁਸ਼ੀਲ ਰਿੰਕੂ, ਆਪ ਸੁਪਰੀਮੋ ਕੇਜਰੀਵਾਲ ਤੇ ਸੀਐਮ ਮਾਨ ਕੋਲੋਂ ਲਿਆ ਅਸ਼ੀਰਵਾਦ
  2. BJP MUKT DAKSHIN BHARAT: ਖੜਗੇ ਨੇ ਕਿਹਾ- ਜੋ ਲੋਕ 'ਕਾਂਗਰਸ ਮੁਕਤ ਭਾਰਤ' ਚਾਹੁੰਦੇ ਸਨ, ਉਨ੍ਹਾਂ ਨੂੰ 'ਭਾਜਪਾ ਮੁਕਤ ਦੱਖਣੀ ਭਾਰਤ' ਮਿਲਿਆ
  3. ਜਲੰਧਰ ਚੋਣਾਂ ਦੇ ਨਤੀਜੇ ਤੋਂ ਬਾਅਦ ਹਰਪਾਲ ਚੀਮਾ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ, ਕਿਹਾ- ਵਿਰੋਧੀ ਪਾਰਟੀਆਂ ਨੂੰ ਸੁਸ਼ੀਲ ਰਿੰਕੂ ਨੇ ਦਿੱਤਾ ਕਰਾਰਾ ਜਵਾਬ

ਸਰਕਾਰ ਵੱਲੋਂ ਦਿੱਤੀ ਜਾਵੇਗੀ ਹਰ ਸੰਭਵ ਮਦਦ : ਇਸ ਮੌਕੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਜੀਤ ਸਿੰਘ ਘੁੰਮਣ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਰਿਵਾਰ ਦੇ ਨਾਲ ਹੈ ਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.