ETV Bharat / state

ਹੁਸ਼ਿਆਰਪੁਰ ਦੇ ਨੌਜਵਾਨ ਬਾਡੀ ਬਿਲਡਰ ਅਤੁਲ ਤ੍ਰੇਹਨ ਨੇ ਇੰਟਰਨੈਸ਼ਨਲ ਮੁਕਾਬਲੇ 'ਚ ਚਮਕਾਇਆ ਨਾਂ

author img

By ETV Bharat Punjabi Team

Published : Nov 22, 2023, 9:43 PM IST

Updated : Nov 22, 2023, 10:02 PM IST

Atul Trehan, a young bodybuilder from Hoshiarpur
ਹੁਸ਼ਿਆਰਪੁਰ ਦੇ ਨੌਜਵਾਨ ਬਾਡੀ ਬਿਲਡਰ ਨੌਜਵਾਨ ਅਤੁਲ ਤ੍ਰੇਹਨ ਨੇ ਇੰਟਰਨੈਸ਼ਨਲ ਮੁਕਾਬਲੇ 'ਚ ਚਮਕਾਇਆ ਨਾਂ

ਹੁਸ਼ਿਆਰਪੁਰ ਦੇ ਨੌਜਵਾਨ ਬਾਡੀ ਬਿਲਡਰ ਅਤੁਲ ਤ੍ਰੇਹਨ ਨੇ ਇੰਟਰਨੈਸ਼ਨਲ ਮੁਕਾਬਲੇ ਵਿੱਚ ਸ਼ਹਿਰ ਦਾ ਨਾਂ ਚਮਕਾਇਆ ਹੈ। ਈਟੀਵੀ ਭਾਰਤ ਦੀ ਟੀਮ ਨੇ ਖਾਸਤੌਰ ਉੱਤੇ ਗੱਲਬਾਤ ਕੀਤੀ ਹੈ...BodyBuilder Atul Trehan...

ਬਾਡੀ ਬਿਲਡਰ ਅਤੁਲ ਤ੍ਰੇਹਨ ਮੁਕਾਬਲੇ ਸਬੰਧੀ ਜਾਣਕਾਰੀ ਦਿੰਦੇ ਹੋਏ।

ਹੁਸ਼ਿਆਰਪੁਰ : ਹਮੇਸ਼ਾਂ ਹੀ ਹੁਸ਼ਿਆਰਪੁਰ ਦੇ ਨੌਜਵਾਨਾਂ ਨੇ ਆਪਣੀ ਮਿਹਨਤ ਅਤੇ ਬੁਲੰਦ ਹੌਂਸਲੇ ਸਦਕਾ ਸ਼ਹਿਰ ਦਾ ਨਾਮ ਦੁਨੀਆ ਭਰ ਵਿੱਚ ਰੁਸ਼ਨਾਇਆ ਹੈ ਅਤੇ ਇਸ ਵਾਰ ਮੁੜ ਹੁਸ਼ਿਆਰਪੁਰ ਦੇ ਬਾਡੀ ਬਿਲਡਰ ਨੌਜਵਾਨ ਅਤੁਲ ਤ੍ਰੇਹਨ ਨੇ ਇੰਟਰਨੈਸ਼ਨਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਹਾਸਿਲ ਕੀਤਾ ਹੈ। ਬਾਡੀ ਬਿਲਡਰ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਆਪਣੀ ਇਸ ਸਫਲਤਾ ਬਾਰੇ ਜਾਣਕਾਰੀ ਦਿੱਤੀ ਹੈ।

ਨੌਜਵਾਨਾਂ ਨੇ ਕੀਤਾ ਅਤੁਲ ਤ੍ਰੇਹਨ ਦਾ ਸਵਾਗਤ : ਦਰਅਸਲ, ਹੁਸ਼ਿਆਰਪੁਰ ਦੇ ਬਾਡੀ ਬਿਲਡਰ ਨੌਜਵਾਨ ਅਤੁਲ ਤ੍ਰੇਹਨ ਨੇ ਇੰਟਰਨੈਸ਼ਨਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਹਾਸਿਲ ਕੀਤਾ ਹੈ। ਸ਼ਹਿਰ ਦਾ ਨਾਮ ਇਕ ਵਾਰ ਮੁੜ ਦੁਨੀਆ ਭਰ ਵਿੱਚ ਚਮਕਾਇਆ ਹੈ। ਜਿਵੇਂ ਹੀ ਗੋਲਡ ਮੈਡਲ ਜਿੱਤ ਕੇ ਅਤੁਲ ਤ੍ਰੇਹਨ ਆਪਣੇ ਜਿੰਮ ਪਹੁੰਚਿਆਂ ਤਾਂ ਉਥੇ ਮੌਜੂਦ ਨੌਜਵਾਨਾਂ ਅਤੇ ਰਾਜਸੀ ਆਗੂਆਂ ਵਲੋਂ ਅਤੁਲ ਤ੍ਰੇਹਨ ਦਾ ਸ਼ਾਨਦਾਰ ਸਵਾਗਤ ਕਰਦਿਆਂ ਹੋਇਆਂ ਕੇਕ ਕੱਟ ਕੇ ਮੂੰਹ ਮਿੱਠਾ ਕਰਵਾਇਆ।

1000 ਦੇ ਕਰੀਬ ਪ੍ਰਤੀਯੋਗੀ ਹੋਏ ਸ਼ਾਮਿਲ : ਇਸ ਸਫਲਤਾ ਬਾਰੇ ਜਾਣਕਾਰੀ ਦਿੰਦਿਆਂ ਅਤੁਲ ਤ੍ਰੇਹਨ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਬਾਫੀ ਬਿਲਡਿੰਗ ਦੇ ਮੁਕਾਬਲਿਆਂ ਵਿੱਚ ਭਾਗ ਲੈ ਰਿਹਾ ਹੈ ਅਤੇ ਹੁਣ ਤੱਕ ਅਨੇਕਾਂ ਹੀ ਮੁਕਾਬਲੇ ਉਹ ਜਿੱਤ ਵੀ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਮੁੰਬਈ ਵਿੱਚ ਹੋਈ ਅਮੈਚੋਅਰ ਓਲੰਪੀਆ ਵਿੱਚ ਉਸ ਵਲੋਂ ਭਾਗ ਲੈ ਕੇ ਗੋਲਡ ਮੈਡਲ ਜਿੱਤਿਆ ਗਿਆ ਗਿਆ ਹੈ। ਇਸ ਪ੍ਰਤੀਯੋਗਿਤਾ ਚ ਦੁਨੀਆ ਭਰ ਦੇ 1000 ਤੋਂ ਵਧੇਰੇ ਬਾਡੀ ਬਿਲਡਰਾਂ ਨੇ ਭਾਗ ਲਿਆ ਸੀ ਤੇ ਆਪਣੇ ਭਾਰ ਵਰਗ ਵਿੱਚ ਉਸ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਗੋਲਡ ਮੈਡਲ ਜਿੱਤਿਆ ਗਿਆ ਹੈ।

ਅਤੁਲ ਤ੍ਰੇਹਨ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰ ਰਿਹਾ ਸੀ ਅਤੇ ਇਸ ਕੰਮ ਵਿੱਚ ਉਸਦੇ ਕੋਚ ਸਨਮੀਤ ਗਿੱਲ ਜੋ ਕਿ ਸਿਰਸਾ ਹਰਿਆਣਾ ਦੇ ਰਹਿਣ ਵਾਲੇ ਹਨ, ਉਨ੍ਹਾਂ ਵੱਲੋਂ ਵੀ ਉਸਦਾ ਪੂਰਾ ਸਾਥ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਕਹਿਣ ਮੁਤਾਬਿਕ ਹੀ ਉਹ ਇਸ ਮੁਕਾਮ ਉੱਤੇ ਪਹੁੰਚਿਆ ਹੈ।

Last Updated :Nov 22, 2023, 10:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.