ETV Bharat / state

ਮੀਂਹ 'ਚ ਸੜਕ ਬਣਾਉਣ ਵਾਲੇ ਮੁਲਾਜ਼ਮਾਂ 'ਤੇ ਹੋਈ ਇਹ ਕਾਰਵਾਈ

author img

By

Published : Jul 10, 2022, 12:44 PM IST

ਮੀਂਹ 'ਚ ਸੜਕ ਬਣਾਉਣ ਵਾਲੇ ਮੁਲਾਜ਼ਮਾਂ 'ਤੇ ਕਾਰਵਾਈ
ਮੀਂਹ 'ਚ ਸੜਕ ਬਣਾਉਣ ਵਾਲੇ ਮੁਲਾਜ਼ਮਾਂ 'ਤੇ ਕਾਰਵਾਈ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਸ਼ੇਰਪੁਰ ਢੱਕੋਂ ਦੀ ਦੱਸੀ ਜਾ ਰਹੀ ਹੈ। ਇਥੇ ਠੇਕੇਦਾਰ ਦੇ ਕਰਮਚਾਰੀ ਮੀਂਹ 'ਚ ਹੀ ਸੜਕ ਬਣਾ ਰਹੇ ਸਨ। ਇਸ ਨੂੰ ਲੈਕੇ ਵਿਰੋਧ ਵੀ ਹੋਇਆ ਪਰ ਉਹ ਸੜਕ ਬਣਾਉਂਦੇ ਗਏ। ਇਸ ਨੂੰ ਲੈਕੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ।

ਹੁਸ਼ਿਆਰਪੁਰ: ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਸ਼ੇਰਪੁਰ ਢੱਕੋਂ ਦੀਆਂ ਨੇ ਜਿੱਥੇ ਕਿ ਵਰ੍ਹਦੇ ਮੀਂਹ ਦੌਰਾਨ ਹੀ ਠੇਕੇਦਾਰ ਦੇ ਕਰਮਚਾਰੀ ਸੜਕ ਬਣਾਉਂਦੇ ਨਜ਼ਰ ਆ ਰਹੇ ਹਨ, ਜਦੋਂ ਮੌਕੇ ‘ਤੇ ਹੀ ਮੌਜੂਦ ਇੱਕ ਨੌਜਵਾਨ ਵੱਲੋਂ ਵੀਡੀਓ (Video) ਬਣਾ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ, ਤਾਂ ਵੀ ਕਰਮਚਾਰੀਆਂ ਦੇ ਕੰਨ ‘ਤੇ ਕੋਈ ਜੂੰ ਨਹੀਂ ਸਰਕੀ ਅਤੇ ਬੇਸ਼ਰਮਾਂ ਵਾਂਗ ਲਗਾਤਾਰ ਆਪਣਾ ਕੰਮ ਕਰਦੇ ਰਹੇ।ਇਸ ਨੂੰ ਲੈ ਕੇ ਜਦੋਂ ਪੱਤਰਕਾਰਾਂ ਵੱਲੋਂ ਮੌਕੇ ‘ਤੇ ਮੌਜੂਦ ਸਾਈਟ ਇੰਚਾਰਜ (Site in charge) ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਦਾ ਫੋਨ ਬੰਦ ਨਜ਼ਰ ਆਇਆ।

ਮੀਂਹ 'ਚ ਸੜਕ ਬਣਾਉਣ ਵਾਲੇ ਮੁਲਾਜ਼ਮਾਂ 'ਤੇ ਕਾਰਵਾਈ

ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਪੰਜਾਬ ਸਰਕਾਰ (Government of Punjab) ਨੇ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ 3 ਇੰਜਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ (Making videos go viral on social media) ਕਰ ਦਿੱਤੀ। ਮੁਅੱਤਲ ਕੀਤੇ ਇੰਜਨੀਅਰਾਂ ਵਿੱਚ ਐੱਸ.ਡੀ.ਓ. ਤਰਸੇਮ ਸਿੰਘ, ਜੇਈ ਵਿਪਨ ਕੁਮਾਰ, ਪ੍ਰਵੀਨ ਕੁਮਾਰ ਅਤੇ ਜਸਬੀਰ ਸਿੰਘ ਸ਼ਾਮਲ ਹਨ।

ਮੀਂਹ 'ਚ ਸੜਕ ਬਣਾਉਣ ਵਾਲੇ ਮੁਲਾਜ਼ਮਾਂ 'ਤੇ ਕਾਰਵਾਈ
ਮੀਂਹ 'ਚ ਸੜਕ ਬਣਾਉਣ ਵਾਲੇ ਮੁਲਾਜ਼ਮਾਂ 'ਤੇ ਕਾਰਵਾਈ

ਇਹ ਹੁਕਮ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਗਏ ਹਨ। ਜਿਸ 'ਚ ਕਿਹਾ ਗਿਆ ਸੀ ਕਿ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ (Making videos go viral on social media) ਹੋ ਗਈ ਹੈ। ਜਿਸ ਵਿੱਚ ਬਰਸਾਤ ਵਿੱਚ ਸੜਕ ਬਣਾਈ ਜਾ ਰਹੀ ਹੈ। ਇਸ ਲਈ ਇਨ੍ਹਾਂ ਚਾਰ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:CM ਮਾਨ ਵਲੋਂ ਵਿਧਾਨ ਸਭਾ ਅਤੇ ਹਾਈਕੋਰਟ ਲਈ ਜ਼ਮੀਨ ਦੀ ਮੰਗ ਨੂੰ ਲੈ ਕੇ ਵਿਰੋਧੀਆਂ ਦਾ ਬਿਆਨ,ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.