ETV Bharat / state

Hoshiarpur Accident: ਸੜਕ ਕੰਢੇ ਮੂੰਗਫਲੀ ਦੀ ਫੜ੍ਹੀ ਲਾਕੇ ਬੈਠੀ ਮਾਂ ਅਤੇ ਦੋ ਧੀਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, ਗੰਭੀਰ ਜ਼ਖ਼ਮੀ, ਪੁਲਿਸ ਨੇ ਕਾਰ ਕੀਤੀ ਜ਼ਬਤ

author img

By ETV Bharat Punjabi Team

Published : Oct 20, 2023, 6:29 PM IST

ਮਾਹਿਲਪੁਰ ਅਤੇ ਫਗਵਾੜਾ ਰੋਡ ਉੱਤੇ ਮੂੰਗਫਲੀ ਦੀ ਫੜ੍ਹੀ ਲਗਾ ਬੈਠੀ ਮਾਂ ਅਤੇ 2 ਧੀਆਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਬੇਕਾਬੂ ਹੋਕੇ ਦਰੜ ਦਿੱਤਾ। ਕਾਰ ਦੀ ਟੱਕਰ ਵੱਜਣ ਨਾਲ ਮਾਵਾਂ-ਧੀਆਂ ਗੰਭੀਰ ਜ਼ਖ਼ਮੀ (Mother and daughter seriously injured) ਹੋ ਗਈਆਂ। ਪੁਲਿਸ ਮੁਤਾਬਿਕ ਇਸ ਕਾਰ ਨੂੰ ਇੱਕ ਮਹਿਲਾ ਚਲਾ ਰਹੀ ਸੀ।

In Hoshiarpur a speeding car hit a woman selling groundnuts on the roadside
Hoshiarpur Accident: ਸੜਕ ਕਿਨਾਰੇ ਮੂੰਗਫਲੀ ਦੀ ਫੜ੍ਹੀ ਲਾਕੇ ਬੈਠੀ ਮਾਂ ਅਤੇ ਦੋ ਧੀਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ,ਹੋਈਆਂ ਗੰਭੀਰ ਜ਼ਖ਼ਮੀ,ਪੁਲਿਸ ਨੇ ਕਾਰ ਕੀਤੀ ਜ਼ਬਤ

ਮਾਵਾਂ-ਧੀਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ

ਹੁਸ਼ਿਆਰਪੁਰ: ਮਾਹਿਲਪੁਰ ਫਗਵਾੜਾ ਰੋਡ ਉੱਤੇ ਇੱਕ ਧਾਰਮਿਕ ਅਸਥਾਨ ਦੇ ਨਾਲ ਮੂੰਗਫਲੀ ਦੀ ਫੜ੍ਹੀ ਲਾਈ ਬੈਠੀ ਪਰਵਾਸੀ ਮਜ਼ਦੂਰ ਮਹਿਲਾ ਸਮੇਤ ਉਸ ਦੀਆਂ ਦੋ ਧੀਆਂ ਉੱਤੇ ਮਹਿਲਾ ਕਾਰ ਸਵਾਰ ਵੱਲੋਂ ਕਾਰ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕਵਾਸੀਆਂ ਮੁਤਾਬਿਕ ਸੜਕ ਕਿਨਾਰੇ ਮੂੰਗਫਲੀ ਦੀ ਫੜੀ ਲਾਈ ਬੈਠੀ ਮਾਂ ਅਤੇ 2 ਧੀਆਂ ਨੂੰ ਤੇਜ਼ ਰਫ਼ਤਾਰ ਕਾਰ (speeding car ) ਨੇ ਬੇਕਾਬੂ ਹੋਣ ਤੋਂ ਬਾਅਦ ਟੱਕਰ ਮਾਰ ਦਿੱਤੀ। ਹਾਦਸੇ ਮਗਰੋਂ ਮਾਵਾਂ-ਧੀਆਂ ਨੂੰ ਸੱਟਾਂ ਲੱਗੀਆਂ, ਪਰ ਕਿਸੇ ਦੀ ਮੌਤ ਨਹੀਂ ਹੋਈ।


ਕਾਰ ਦਾ ਸੰਤੁਲਨ ਵਿਗੜਨ ਕਾਰਣ ਵਾਪਰਿਆ ਹਾਦਸਾ: ਪ੍ਰਾਪਤ ਜਾਣਕਾਰੀ ਅਨੁਸਾਰ ਫਗਵਾੜਾ-ਮਾਹਿਲਪੁਰ ਵਿਖੇ ਇੱਕ ਮਹਿਲਾ ਕਾਰ ਚਾਲਕ (Female car driver) ਸ਼ਕੁੰਤਲਾ ਦੇਵੀ ਪਤਨੀ ਦਰਸ਼ਨ ਸਿੰਘ ਆਪਣੀ ਕਾਰ ਪੀਬੀ-07-ਸੀਏ-6075 ਵਿੱਚ ਸਵਾਰ ਹੋ ਕੇ ਮਾਹਿਲਪੁਰ ਤੋਂ ਕੋਟ ਫ਼ਤੂਹੀ ਵੱਲ ਨੂੰ ਜਾ ਰਹੀ ਸੀ। ਜਦੋਂ ਉਹ ਫਗਵਾੜਾ ਰੋਡ ਉੱਤੇ ਸਥਿਤ ਇੱਕ ਧਾਰਮਿਕ ਅਸਥਾਨ ਉੱਤੇ ਪਹੁੰਚੀ ਤਾਂ ਉਸ ਦਾ ਅਚਾਨਕ ਕਿਸੇ ਕਾਰਨ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਉਸ ਦੀ ਕਾਰ ਸੜਕ ਕਿਨਾਰੇ ਮੂੰਗਫਲੀ ਦੀ ਫੜੀ ਲਾਈ ਬੈਠੀ। ਮਜ਼ਦੂਰ ਪ੍ਰਵਾਸੀ ਮਹਿਲਾ ਅਤੇ ਉਸ ਦੀਆਂ ਦੋ ਧੀਆਂ ਉੱਤੇ ਕਾਰ ਚੜ੍ਹ ਗਈ,ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈਆਂ।


ਹਾਦਸੇ ਮਗਰੋਂ ਕਾਰ ਚਾਲਕ ਫਰਾਰ: ਜ਼ਖਮੀਆਂ ਦੀ ਪਹਿਚਾਣ ਨਸਰੀਨ ਪਤਨੀ ਅਮਜ਼ਦ ਅਲੀ (37) ਤੇ ਉਸ ਦੀਆਂ ਦੋਵੇਂ ਧੀਆਂ ਸਮਰੀਨ (12), ਕਰੀਨਾ (16) ਵਜੋਂ ਹੋਈ ਹੈ। ਇਸ ਸੜਕ ਹਾਦਸੇ ਵਿੱਚ ਮਹਿਲਾ ਗੰਭੀਰ ਜ਼ਖਮੀ ਹੋ ਗਈ ਅਤੇ ਦੋਹਾਂ ਦੀਆਂ ਲੱਤਾਂ ਟੁੱਟ ਗਈਆਂ। ਜ਼ਖ਼ਮੀਆਂ ਨੁੂੰ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਇਲਾਜ ਲਈ ਭੇਜਿਆ ਗਿਆ। ਡਾਕਟਰਾਂ ਨੇ ਦੋਹਾਂ ਬੱਚੀਆਂ ਦੀ ਹਾਲਤ ਨਾਜ਼ੁਕ (condition of both the girls is critical) ਹੋਣ ਕਰਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਅਤੇ ਮੌਕੇ ਉੱਤੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਹਾਦਸੇ ਮਗਰੋਂ ਕਾਰ ਚਾਲਕ ਫਰਾਰ ਹੈ, ਪਰ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.