ETV Bharat / state

ਤੇਂਦੂਏ ਨੇ ਮਚਾਇਆ ਆਤਕ !, ਦੇਖੋ ਵੀਡੀਓ

author img

By

Published : Jul 15, 2022, 11:41 AM IST

ਤੇਂਦੂਆਂ ਨੇ ਮਚਾਇਆ ਆਤਕ
ਤੇਂਦੂਆਂ ਨੇ ਮਚਾਇਆ ਆਤਕ

ਹੁਸ਼ਿਆਰਪੁਰ ਦੇ ਕਸਬਾ ਢੋਲਬਾਹਾ ਵਿੱਚ ਇੱਕ ਤੇਂਦੂਆਂ ਪਸ਼ੂਆਂ ਦੇ ਵਾੜੇ ਵਿੱਚ ਵੜ ਗਿਆ। ਕਰੀਬ 3 ਘੰਟਿਆਂ ਦੀ ਕੜੀ ਮੁਸ਼ੱਕਤ ਬਾਅਦ ਵਿਭਾਗ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ।

ਹੁਸ਼ਿਆਰਪੁਰ: ਇਲਾਕੇ ਦੇ ਪਹਾੜੀ ਖਿੱਤੇ ਦੇ ਕਸਬਾ ਢੋਲਬਾਹਾ (Town Dholbaha) ‘ਚ ਉਸ ਸਮੇਂ ਡਰ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਜੰਗਲ ਤੋਂ ਇੱਕ ਤੇਂਦੂਆਂ ਪਸ਼ੂਆਂ ਦੇ ਵਾੜੇ ਵਿੱਚ ਵੜ ਗਿਆ। ਜਿਸ ਤੋਂ ਬਾਅਦ ਮੁਹੱਲੇ ‘ਚ ਹਫੜਾ ਦਫੜੀ ਮਚ ਗਈ ਅਤੇ ਲੋਕਾਂ ਵੱਲੋਂ ਇਸ ਦੀ ਸੂਚਨਾ ਤੁਰੰਤ ਜੰਗਲੀ ਜੀਵ ਵਿਭਾਗ (Department of Wildlife) ਨੂੰ ਦਿੱਤੀ ਗਈ। ਉਧਰ ਸੂਚਨਾ ਮਿਲਦਿਆਂ ਹੀ ਜੰਗਲੀ ਜੀਵ ਵਿਭਾਗ (Department of Wildlife) ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ।

ਜਿਨ੍ਹਾਂ ਨੇ ਤੇਂਦੂਏ ਨੂੰ ਰੈਸਕਿਊ ਕਰਨ ਲਈ ਮੁਹਿੰਮ (Campaign to rescue) ਸ਼ੁਰੂ ਕੀਤੀ ਅਤੇ ਕਰੀਬ 3 ਘੰਟਿਆਂ ਦੀ ਕੜੀ ਮੁਸ਼ੱਕਤ ਬਾਅਦ ਵਿਭਾਗ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ: ਅੰਕਿਤ ਸੇਰਸਾ ਤੇ ਸਚਿਨ ਨੂੰ ਪੁਲਿਸ ਨੇ ਦਿੱਲੀ ਤੋਂ ਮਾਨਸਾ ਲਿਆਂਦਾ

ਤੇਂਦੂਆਂ ਨੇ ਮਚਾਇਆ ਆਤਕ

ਜਾਣਕਾਰੀ ਦਿੰਦਿਆਂ ਵਿਭਾਗ ਦੇ ਅਧਿਕਾਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਕਾਬੂ ਕੀਤਾ ਤੇਂਦੂਆਂ ਪਹਿਲਾਂ ਹੀ ਜ਼ਖ਼ਮੀ ਹਾਲਾਤ ਵਿੱਚ ਸੀ, ਜਿਸ ਕਾਰਨ ਉਸ ਨੂੰ ਜੰਗਲ ‘ਚ ਛੱਡਣਾ ਖਤਰੇ ਤੋਂ ਖਾਲੀ ਨਹੀਂ ਸੀ, ਜਿਸ ਕਾਰਨ ਉਚ ਅਧਿਕਾਰੀਆਂ ਨਾਲ ਸਲਾਹ ਤੋਂ ਬਾਅਦ ਉਸ ਨੂੰ ਛੱਤਬੀੜ ਲਈ ਰਵਾਨਾ (Depart for Chhatbir) ਕਰ ਦਿੱਤਾ ਹੈ। ਜਿੱਥੇ ਉਸ ਦਾ ਇਲਾਜ ਕਰਨ ਤੋਂ ਬਾਅਦ ਜੰਗਲ ‘ਚ ਛੱਡਿਆ ਜਾਵੇਗਾ।

ਇਹ ਵੀ ਪੜ੍ਹੋ: ਲਲਿਤ ਮੋਦੀ ਅਤੇ ਸੁਸ਼ਮਿਤਾ ਸੇਨ ਦੇ ਵਿਆਹ ਦੀ ਚਰਚਾ, ਮੋਦੀ ਨੇ ਟਵੀਟ ਕਰਕੇ ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.