ETV Bharat / state

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ’ਚ ਹੋ ਰਹੀ ਬਿਜਲੀ ਚੋਰੀ, ਹਸਪਤਾਲ ਪ੍ਰਸ਼ਸਾਨ ਅਣਜਾਨ !

author img

By

Published : Jul 3, 2022, 9:39 PM IST

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ’ਚ ਹੋ ਰਹੀ ਬਿਜਲੀ ਚੋਰੀ
ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ’ਚ ਹੋ ਰਹੀ ਬਿਜਲੀ ਚੋਰੀ

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਬਿਜਲੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਰੀ-ਰਿਕਸ਼ਾ ਦਿਨ ਦਿਹਾੜੇ ਹਸਪਤਾਲ ਵਿੱਚ ਚਾਰਜ ਕੀਤਾ ਜਾ ਰਿਹਾ ਹੈ ਪਰ ਹਸਪਤਾਲ ਪ੍ਰਸ਼ਾਸਨ ਇਸ ਤੋਂ ਅਣਜਾਨ ਵਿਖਾਈ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ।

ਫਰੀਦਕੋਟ: ਸੂਬੇ ਵਿੱਚ ਬਿਜਲੀ ਸੰਕਟ ਨੂੰ ਲੈਕੇ ਸਰਕਾਰ ’ਤੇ ਵਿਰੋਧੀਆਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਪਰ ਸਰਕਾਰ ਵੱਲੋਂ ਬਿਜਲੀ ਪੂਰੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਲਗਾਤਾਰ ਸਰਕਾਰ ਵੱਲੋਂ ਭ੍ਰਿਸ਼ਟਾਰਾਚ ਖ਼ਿਲਾਫ਼ ਕਾਰਵਾਈ ਕਰਨ ਦੇ ਵੀ ਦਾਅਵੇ ਕੀਤਾ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਕਿ ਕਿਸੇ ਮੰਤਰੀ, ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਜੇ ਕੋਈ ਕਰੱਪਸ਼ਨ ਕਰੇਗਾ।

ਬਿਜਲੀ ਮਸਲੇ ਉੱਤੇ ਲਗਾਤਾਰ ਕਿਸਾਨਾਂ ਅਤੇ ਵਪਾਰੀਆਂ ਨੂੰ ਵੱਡੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਹੀ ਬਿਜਲੀ ਵਿਭਾਗ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਘਟਦੀ ਬਿਜਲੀ ਅਤੇ ਬਿਜਲੀ ਵਿਭਾਗ ਦੇ ਘਾਟੇ ਦਾ ਕਾਰਨ ਬਿਜਲੀ ਚੋਰੀ ਹੈ ਦੂਜੇ ਪਾਸੇ ਸਰਕਾਰ ਦੇ ਬਿਜਲੀ ਚੋਰੀ ਨੂੰ ਰੋਕਣ ਦੇ ਵੱਡੇ ਦਾਅਵੇ ਵਿਖਾਈ ਦੇ ਰਹੇ।

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ’ਚ ਹੋ ਰਹੀ ਬਿਜਲੀ ਚੋਰੀ

ਇਸ ਵਿਚਾਲੇ ਹੁਸ਼ਿਆਰਪੁਰ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਇਹ ਤਸਵੀਰਾਂ ਸਿਵਲ ਹਸਪਤਾਲ ਦੀਆਂ ਹਨ ਜਿੱਥੇ ਬਿਜਲੀ ਦੀ ਚੋਰੀ ਹੋ ਰਹੀ ਹੈ। ਹਸਪਤਾਲ ਅੰਦਰ ਇੱਕ ਈ ਰਿਕਸ਼ਾ ਨੂੰ ਰਿਚਾਰਜ ਕੀਤਾ ਜਾ ਰਿਹਾ ਹੈ ਜੋ ਕਿ ਨਿੱਜੀ ਹੈ। ਉਹ ਕਿਸੇ ਵਿਭਾਗ ਨਾਲ ਵੀ ਸਬੰਧਿਤ ਨਹੀਂ ਹੈ। ਹਾਲਾਂਕਿ ਕਈ ਵਾਰ ਹਸਪਤਾਲ ਅੰਦਰ ਵੀ ਮਰੀਜ਼ਾਂ ਨੂੰ ਬਿਜਲੀ ਦਾ ਕੱਟਾਂ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਪਰ ਇਸ ਬਿਜਲੀ ਦੀ ਹੋ ਰਹੀ ਸ਼ਰੇਆਮ ਚੋਰੀ ਤੋਂ ਹਸਪਤਾਲ ਦਾ ਪ੍ਰਸ਼ਾਸਨ ਅਨਜਾਣ ਵਿਖਾਈ ਦੇ ਰਿਹਾ ਹੈ।

ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਰਕਾਰੀ ਹਸਪਤਾਲ ਵਿੱਚ ਸ਼ਰੇਆਮ ਬਿਜਲੀ ਦੀ ਚੋਰੀ ਹੋ ਰਹੀ ਹੈ। ਹਾਲਾਂਕਿ ਇਸ ਮਸਲੇ ਸਬੰਧੀ ਹਸਪਤਾਲ ਪ੍ਰਸ਼ਸਾਨ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਕੋਈ ਅਜੇ ਤੱਕ ਇਸ ਸਬੰਧੀ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ। ਲਗਾਤਾਰ ਹਸਪਤਾਲ ਪ੍ਰਸ਼ਾਸਨ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਪਿੰਡ ਨੇ 2 ਸ਼ਮਸ਼ਾਨਘਾਟਾਂ ਤੋਂ ਕੀਤਾ ਇੱਕ, ਜਾਣੋ ਕਿਉਂ ਲਿਆ ਇਹ ਫੈਸਲਾ ?

ETV Bharat Logo

Copyright © 2024 Ushodaya Enterprises Pvt. Ltd., All Rights Reserved.