ETV Bharat / state

ਪੰਜਾਬ ਦੇ ਇਸ ਪਿੰਡ ਨੇ 2 ਸ਼ਮਸ਼ਾਨਘਾਟਾਂ ਤੋਂ ਕੀਤਾ ਇੱਕ, ਜਾਣੋ ਕਿਉਂ ਲਿਆ ਇਹ ਫੈਸਲਾ ?

author img

By

Published : Jul 3, 2022, 7:10 PM IST

ਪੰਜਾਬ ਦੇ ਜਿਹੜੇ ਪਿੰਡਾਂ ਵਿੱਚ ਇੱਕ ਤੋਂ ਵੱਧ ਸ਼ਮਸ਼ਾਨਘਾਟ ਹਨ ਅਤੇ ਜੇਕਰ ਉੱਥੋਂ ਦੇ ਲੋਕ ਸਾਰੇ ਪਿੰਡ ਵਿੱਚ ਇੱਕ ਸ਼ਮਸ਼ਾਨਘਾਟ ਰੱਖਣਗੇ ਤਾਂ ਪੰਜਾਬ ਸਰਕਾਰ ਉਸ ਪਿੰਡ ਨੂੰ 5 ਲੱਖ ਦੀ ਗ੍ਰਾਂਟ ਦੇਵੇਗੀ। ਫਰੀਦਕੋਟ ਦੇ ਪਿੰਡ ਮੁਰਾਰਾ ਦੇ ਵਾਸੀਆਂ ਨੇ ਇਸ ਦੀ ਪਹਿਲ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਪਿੰਡ ਵਿੱਚ ਦੋ ਸ਼ਮਸ਼ਾਨਘਾਟਾਂ ਵਿੱਚੋਂ ਇੱਕ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਪਿੰਡ ਵਾਸੀਆਂ ਵੱਲੋਂ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ ਅਤੇ ਹੋਰ ਪਿੰਡਾਂ ਨੂੰ ਵੀ ਇਹ ਪਹਿਲਕਦਮੀ ਕਰਨ ਲਈ ਕਿਹਾ ਹੈ।

ਪਿੰਡ ਮੁਮਾਰਾ ਦੇ ਵਾਸੀਆਂ ਨੇ ਇੱਕ ਸ਼ਮਸ਼ਾਨਘਾਟ ਬਣਾਉਣ ਰੱਖਣ ਦਾ ਲਿਆ ਫੈਸਲਾ
ਪਿੰਡ ਮੁਮਾਰਾ ਦੇ ਵਾਸੀਆਂ ਨੇ ਇੱਕ ਸ਼ਮਸ਼ਾਨਘਾਟ ਬਣਾਉਣ ਰੱਖਣ ਦਾ ਲਿਆ ਫੈਸਲਾ

ਫਰੀਦਕੋਟ: ਪਿਛਲੇ ਦਿਨੀਂ ਵਿਧਾਨ ਸਭਾ ਸੈਸ਼ਨ ਦੇ ਇਜਲਾਸ ’ਚ ਇੱਕ ਅਹਿਮ ਮੁੱਦਾ ਉੱਠਿਆ ਸੀ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡਾਂ ’ਚ ਦੋ ਸ਼ਮਸ਼ਾਨਘਾਟ ਹੋਣ ਵਾਲੇ ਇੱਕ ਸਵਾਲ ਦੇ ਜਵਾਬ ’ਚ ਇਹ ਕਿਹਾ ਸੀ ਕਿ ਸਾਲ 2018 ਦੀ ਰੂਰਲ ਡਿਵੈਲਪਮੈਂਟ ਤਹਿਤ ਇੱਕ ਸਕੀਮ ਲਿਆਂਦੀ ਸੀ ਜਿਸ ਵਿੱਚ ਦੋ ਸ਼ਮਸ਼ਾਨਘਾਟ ਵਾਲੇ ਜਿਹੜੇ ਪਿੰਡ ਇੱਕ ਕਰਨਗੇ ਉਨ੍ਹਾਂ ਨੂੰ ਗ੍ਰਾਂਟ ਵੀ ਦਿੱਤੀ ਜਾਵੇਗੀ। ਇਹ ਸਕੀਮ 2016/17 ’ਚ ਬਾਦਲ ਸਰਕਾਰ ਨੇ ਇਸ ਨੂੰ ਲਿਆਂਦਾ ਸੀ ਅਤੇ 2018 ’ਚ ਕੈਪਟਨ ਸਰਕਾਰ ਨੇ ਇਸਨੂੰ ਲਾਗੂ ਕੀਤਾ ਸੀ।

ਇਸ ਪ੍ਰਤੀ ਪਿਛਲੀ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਹੀ ਨਹੀਂ ਕਰ ਸਕੀ ਕਿ ਜੇਕਰ ਲੋਕ ਦੋ ਸਮਸ਼ਾਨ ਘਾਟ ਤੋਂ ਇੱਕ ਕਰਨਗੇ ਤਾਂ ਉਨ੍ਹਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਸਾਡੀ ਸਰਕਾਰ ਗ੍ਰਾਮ ਸਭਾਵਾਂ ਦੇ ਇਜਲਾਸ ਪਿੰਡਾਂ ’ਚ ਚਲਾ ਰਹੀ ਹੈ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰ ਰਹੀ ਹੈ ਜਿਸ ਨਾਲ ਵਡੇ ਪੱਧਰ ’ਤੇ ਜਾਤਪਾਤ ਦਾ ਖਾਤਮਾ ਹੋਵੇਗਾ।

ਪਿੰਡ ਮੁਮਾਰਾ ਦੇ ਵਾਸੀਆਂ ਨੇ ਇੱਕ ਸ਼ਮਸ਼ਾਨਘਾਟ ਬਣਾਉਣ ਰੱਖਣ ਦਾ ਲਿਆ ਫੈਸਲਾ

ਇਸ ਮੌਕੇ ਦੋ ਤੋਂ ਇੱਕ ਸ਼ਮਸ਼ਾਨਘਾਟ ਰੱਖਣ ਦੀ ਪਹਿਲਕਦਮੀ ਕਰਨ ਵਾਲੇ ਫਰੀਦਕੋਟ ਜਿਲ੍ਹੇ ਦੇ ਪਿੰਡ ਮੁਮਾਰਾ ਦੇ ਸਰਪੰਚ ਸੁਖਪ੍ਰੀਤ ਸਿੰਘ ਅਤੇ ਸਾਬਕਾ ਪੰਚ ਪੂਰਨ ਸਿੰਘ ਨੇ ਦੱਸਿਆ ਕਿ ਇਹ ਸਕੀਮ ਪਿਛਲੀ ਕੈਪਟਨ ਸਰਕਾਰ ਨੇ ਵੀ ਲਿਆਂਦੀ ਸੀ ਪਰ ਹੁਣ ਮੌਜ਼ੂਦਾ ਸਰਕਾਰ ਨੇ ਇਸ ਸਕੀਮ ਨੂੰ ਪਿੰਡਾਂ ਚ ਗ੍ਰਾਮ ਸਭਾ ਇਜਲਾਸ ਬੁਲਾ ਕੇ ਉਕਤ ਸਕੀਮ ਸਬੰਧੀ ਮਤੇ ਪਵਾਏ ਜਾ ਰਹੇ ਹਨ ਜਿਸਦਾ ਅਸੀਂ ਪੂਰੇ ਪਿੰਡ ਨੇ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਹਿਮਤੀ ਜਤਾਈ ਹੈ ਅਤੇ ਮਤਾ ਪਾਸ ਕੀਤਾ ਹੈ ਕਿ ਸਾਡੇ ਪਿੰਡ ’ਚ ਇਕ ਸ਼ਮਸ਼ਾਨਘਾਟ ਬੰਦ ਕੀਤਾ ਜਾਵੇਗਾ।

ਉਨ੍ਹਾਂ ਨਾਲ ਹੀ ਸਰਕਾਰ ਦਾ ਧੰਨਵਾਦ ਕਰਦਿਆਂ ਇਹ ਵੀ ਕਿਹਾ ਕਿ ਜੋ ਸਰਕਾਰ ਵੱਲੋਂ ਇਨਾਮ ਵਜੋਂ ਗ੍ਰਾਂਟ ਮਿਲੇਗੀ ਉਸ ਨਾਲ ਇਕ ਸ਼ਮਸ਼ਾਨਘਾਟ ਦਾ ਹੋਰ ਸੁਧਾਰ ਕੀਤਾ ਜਾਵੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਸ਼ਮਸ਼ਾਨਘਾਟ ਬੰਦ ਕੀਤਾ ਜਾ ਰਿਹਾ ਉਸ ਜਗਾ ਨੂੰ ਖੰਡਰ ਨਹੀਂ ਹੋਣ ਦਿੱਤਾ ਜਾਵੇਗਾ ਓਥੇ ਸਰਕਾਰ ਦੇ ਸਹਿਯੋਗ ਨਾਲ ਮਾਡਲ ਫਾਰਮ ਬਣਾਇਆ ਜਾਵੇਗਾ, ਆਰਗੈਨਿਕ ਸਬਜ਼ੀਆਂ ਉਗਾਈਆਂ ਜਾਣਗੀਆਂ ,ਪਾਣੀ ਸਟੋਰ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ, ਛਾਂਦਾਰ ਦਰੱਖਤ,ਫਲ ਆਦਿ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸਨੂੰ ਵਧੀਆ ਪਾਰਕ ਦਾ ਰੂਪ ਵੀ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਪ੍ਰਭਜੋਤ ਸਿੰਘ ਨੇ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਦੇਸ਼ ਦਾ ਨਾਮ ਕੀਤਾ ਰੌਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.