ETV Bharat / state

ਫਿਲਮੀ ਅੰਦਾਜ਼ ਵਿੱਚ ਮੁਲਜ਼ਮਾਂ ਨੇ ਤੋੜਿਆ ਪੁਲਿਸ ਨਾਕਾ,ਪੁਲਿਸ ਨੂੰ ਚਕਮਾ ਦੇਕੇ ਹੋਏ ਫਰਾਰ

author img

By

Published : Dec 8, 2022, 3:14 PM IST

The accused broke the police block in Batala in a film style
ਫਿਲਮੀ ਅੰਦਾਜ਼ ਵਿੱਚ ਮੁਲਜ਼ਮਾਂ ਨੇ ਤੋੜਿਆ ਪੁਲਿਸ ਨਾਕਾ,ਪੁਲਿਸ ਨੂੰ ਚਕਮਾ ਦੇਕੇ ਹੋਏ ਫਰਾਰ

ਬਟਾਲਾ ਦੇ ਥਾਣਾ ਡੇਰਾ ਬਾਬਾ ਨਾਨਕ (Police Station Dera Baba Nanak) ਵਿਖੇ ਫਿਲਮੀ ਅੰਦਾਜ਼ ਵਿੱਚ ਪੁਲਿਸ ਨੂੰ ਚਕਮਾ ਦੇਕੇ (Dodge the police in movie style) ਮੁਲਜ਼ਮ ਫਰਾਰ ਹੋ ਗਏ। ਪੁਲਿਸ ਮੁਤਾਬਿਕ ਮੁਲਜ਼ਮਾਂ ਨੇ ਪਹਿਲਾਂ ਕਾਰ ਨਾਲ ਨਾਕੇਬੰਦੀ ਨੂੰ ਤੋੜਿਆ ਅਤੇ ਜਦੋਂ ਪੁਲਿਸ ਪਾਰਟੀ ਨੇ ਪਿੱਛਾ ਕੀਤਾ ਤਾਂ ਮੁਲਜ਼ਮ ਗੱਡੀ ਛੱਡ ਕੇ ਫਰਾਰ ਹੋ ਗਏ।

ਬਟਾਲਾ: ਥਾਣਾ ਡੇਰਾ ਬਾਬਾ ਨਾਨਕ (Police Station Dera Baba Nanak) ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਚੋਰ ਸਰਗਨਾ ਗੈਂਗ ਚੋਰੀ ਕੀਤੀਆਂ ਇਨਵਰਟਰ ਅਤੇ ਕਾਰ ਬੈਟਰੀਆਂ ਅਤੇ ਹੋਰ ਸਾਮਾਨ ਭਰ ਕੇ ਇਕ ਬਲੈਰੋ ਪਿਕਅਪ ਗੱਡੀ ਵਿੱਚ ਜਾ ਰਿਹਾ ਹੈ। ਜਿਸ ਦੇ ਚਲਦੇ ਪੁਲਿਸ ਵਲੋਂ ਨਾਕਾਬੰਦੀ ਕਰਕੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਚਾਲਕ ਵੱਲੋਂ ਜਿਥੇ ਨਾਕਾ ਉੱਤੇ ਲੱਗੇ ਬੇਰੀਗੇਡ ਤੋੜੇ ਗਏ ਉਥੇ ਹੀ ਨਾਕੇ ਉੱਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ (Attempt to drive over police personnel) ਕੀਤੀ ਗਈ।

ਫਿਲਮੀ ਅੰਦਾਜ਼ ਵਿੱਚ ਮੁਲਜ਼ਮਾਂ ਨੇ ਤੋੜਿਆ ਪੁਲਿਸ ਨਾਕਾ,ਪੁਲਿਸ ਨੂੰ ਚਕਮਾ ਦੇਕੇ ਹੋਏ ਫਰਾਰ

ਗੱਡੀ ਛੱਡ ਫਰਾਰ ਹੋਏ ਮੁਲਜ਼ਮ: ਪੁਲਿਸ ਮੁਤਾਬਿਕ ਇਸ ਤੋਂ ਮਗਰੋਂ ਮੁਲਜ਼ਮਾਂ ਗੱਡੀ ਦਾ ਪਿੱਛਾ ਕੀਤਾ ਗਿਆ ਅਤੇ ਅਖੀਰ ਵਿੱਚ ਸਰਹੱਦੀ ਪਿੰਡ ਕੋਨੇਵਾਨ ਦੇ ਨੇੜੇ ਆਰਮੀ ਅਤੇ ਬੀਐਸਐਫ ਦੇ ਨਾਕੇ ਕੋਲ ਗੱਡੀ ਛੱਡ ਕੇ ਮੁਲਜ਼ਮ ਫਰਾਰ (The accused escaped after leaving the vehicle) ਹੋ ਗਏ | ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਐਸਐਚਓ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਸੁਖਦੇਵ ਨਾਂਅ ਦਾ ਵਿਅਕਤੀ ਚੋਰੀ ਦਾ ਸਾਮਾਨ ਲੈਕੇ ਗੱਡੀ ਵਿੱਚ ਜਾ ਰਿਹਾ ਹੈ ਅਤੇ ਜਦ ਇਸ ਗੱਡੀ ਨੂੰ ਛੱਡ ਗੱਡੀ ਚਲਾਕ ਅਤੇ ਉਸ ਵਿੱਚ ਸਵਾਰ ਕੁਝ ਲੋਕ ਕਮਾਦ ਵਿੱਚ ਜਾ ਲੁਕੇ ਤਾਂ ਉੱਥੇ ਕਮਾਦ ਵਿੱਚ ਉਨ੍ਹਾਂ ਵੱਲੋਂ ਸਰਚ ਕਰਨ ਉਪਰੰਤ ਪਰਸ ਅਤੇ ਮੋਬਾਈਲ ਫੋਨ (Purse and mobile phone found) ਮਿਲਿਆ ਹੈ।

ਇਹ ਵੀ ਪੜ੍ਹੋ: ਸਿਵਲ ਹਸਪਤਾਲ ਵਿੱਚ ਕੁੱਟਮਾਰ ਦੀ ਵੀਡਿਓ ਵਾਇਰਲ, ਪਾਰਕਿੰਗ ਦੇ ਕਰਿੰਦਿਆਂ ਉੱਤੇ ਲੱਗੇ ਇਲਜ਼ਾਮ

ਅਧਾਰ ਕਾਰਡ ਮਿਲਿਆ: ਉਨ੍ਹਾਂ ਕਿਹਾ ਪਰਸ ਵਿੱਚੋਂ ਅਧਾਰ ਕਾਰਡ ਮਿਲਿਆ ਜਿਸ ਤੋਂ ਇਹ ਤਸਦੀਕ ਹੋਇਆ ਕਿ ਮੁਲਜ਼ਮ ਮਜੀਠਾ ਦੇ ਰਹਿਣ ਵਾਲਾ (Accused resident of Majitha) ਹੈ ਅਤੇ ਉਸ ਦਾ ਨਾਂਅ ਸੁਖਦੇਵ ਦਾ ਹੈ ਅਤੇ ਜਿਸ ਦੇ ਖਿਲਾਫ ਉਹਨਾਂ ਵਲੋਂ ਇਰਾਦਾ ਕਤਲ ਅਤੇ ਚੋਰੀ ਦੀ ਵਾਰਦਾਤ ਦੇ ਜੁਰਮ ਹੇਠ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.