ETV Bharat / state

ਮੀਂਹ ਦੇ ਪਾਣੀ ਨੂੰ ਬਚਾਉਣ ਦਾ ਨੌਜਵਾਨਾਂ ਵੱਲੋਂ ਵਿਸ਼ੇਸ਼ ਉਪਰਾਲਾ

author img

By

Published : Apr 19, 2022, 11:56 AM IST

ਮੀਂਹ ਦੇ ਪਾਣੀ ਨੂੰ ਬਚਾਉਣ ਦਾ ਨੌਜਵਾਨਾਂ ਵੱਲੋਂ ਉਪਰਾਲਾ
ਮੀਂਹ ਦੇ ਪਾਣੀ ਨੂੰ ਬਚਾਉਣ ਦਾ ਨੌਜਵਾਨਾਂ ਵੱਲੋਂ ਉਪਰਾਲਾ

ਪਾਣੀ ਨੂੰ ਸੰਭਾਲਣ ਦਾ ਉਪਰਾਲਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ (Kalanaur, the historic town of Gurdaspur) ਦੇ ਨੌਜਵਾਨਾਂ ਨੇ ਕੀਤਾ ਹੈ।

ਗੁਰਦਾਸਪੁਰ: ਪੰਜਾਬ ਦੀ ਧਰਤੀ ਦਾ ਪਾਣੀ (ground water of Punjab) ਲਗਾਤਾਰ ਘੱਟ ਦਾ ਜਾ ਰਿਹਾ ਹੈ, ਜੋ ਕਾਫ਼ੀ ਚਿੰਤਾਂ ਦਾ ਵਿਸ਼ਾ ਹੈ। ਜੇਕਰ ਪੰਜਾਬ ਦੇ ਲੋਕ ਹੱਲੇ ਵੀ ਨਾ ਸੰਭਲੇ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਨਾ ਪਵੇਗਾ। ਇਸ ਲਈ ਸਰਕਾਰਾਂ ਵੱਲ ਵੇਖਣ ਦੀ ਬਜਾਏ ਸਾਨੂੰ ਖ਼ੁਦ ਵੀ ਪਾਣੀ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਅਜਿਹਾ ਹੀ ਪਾਣੀ ਨੂੰ ਸੰਭਾਲਣ ਦਾ ਉਪਰਾਲਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ (Kalanaur, the historic town of Gurdaspur) ਦੇ ਨੌਜਵਾਨਾਂ ਨੇ ਕੀਤਾ ਹੈ।

ਕਲਾਨੌਰ ਦੇ ਨੌਜਵਾਨਾਂ ਨੇ ਪਿੰਡ ਦੇ ਹੀ ਇੱਕ ਐੱਨ.ਆਰ.ਆਈ ਪਰਿਵਾਰ (An NRI family from the village) ਦੇ ਸਹਿਯੋਗ ਅਤੇ ਖੁਦ ਪੈਸੇ ਇਕੱਠੇ ਕਰ ਕਲਾਨੌਰ ਦੇ ਬਾਬਾ ਕਾਰ ਸਟੇਡੀਅਮ (Baba Car Stadium in Kalanaur) ਵਿੱਚ ਮੀਂਹ ਦੇ ਪਾਣੀ (Rain water) ਨੂੰ ਸਾਫ਼ ਕਰ ਧਰਤੀ ਹੇਠਾਂ ਪਹੁਚਾਉਣ ਲਈ ਕੁਝ ਸਾਲ ਪਹਿਲਾਂ ਰੇਨ ਵਾਟਰ ਹਰਵੈਸਟਿੰਗ ਸਿਸਟਮ (Rainwater harvesting system) ਲੱਗਾ ਕੇ ਸ਼ਲਾਘਾਯੋਗ ਕਦਮ ਚੁਕਿਆ ਸੀ। ਫੇਰ ਇਸ ਉਪਰਾਲੇ ਨੂੰ ਸਫ਼ਲ ਹੁੰਦਿਆਂ ਦੇਖ ਕੇ ਉਤਸ਼ਾਹਿਤ ਹੋ ਕੇ ਕਲਾਨੌਰ ਵਿੱਚ ਹੀ ਅਜਿਹੇ 3 ਹੋਰ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾ ਦਿੱਤੇ ਅਤੇ ਹੁਣ ਲੜਕੀਆਂ ਦੇ ਮਿਡਲ ਸਕੂਲ (School) ਵਿੱਚ ਅਜਿਹਾ ਇੱਕ ਚੌਥਾ ਸਿਸਟਮਾ ਲਗਾਉਣ ਜਾ ਰਹੇ ਹਨ।

ਮੀਂਹ ਦੇ ਪਾਣੀ ਨੂੰ ਬਚਾਉਣ ਦਾ ਨੌਜਵਾਨਾਂ ਵੱਲੋਂ ਉਪਰਾਲਾ

ਕੁਝ ਸਾਲ ਪਹਿਲਾਂ ਬਾਬਾ ਕਾਰ ਜੀ ਸਟੇਡੀਅਮ (Baba Car Stadium in Kalanaur) ਦਾ ਹਾਲ ਇਹ ਸੀ ਕਿ ਬਰਸਾਤ ਦੇ ਦਿਨਾਂ ਵਿੱਚ ਮੈਦਾਨ ਤਲਾਬ ਦਾ ਰੂਪ ਧਾਰਨ ਕਰ ਲੈਂਦਾ ਸੀ। ਨੌਜਵਾਨਾਂ ਨੇ ਪਹਿਲਾ ਮੈਦਾਨ ਵਿੱਚ ਅਜਿਹਾ ਲੈਵਲ ਤਿਆਰ ਕੀਤਾ ਸੀ ਬਾਰਿਸ ਦਾ ਸਾਰਾ ਦਾ ਸਾਰਾ ਪਾਣੀ ਇਨ੍ਹਾਂ ਵੱਲੋਂ ਲਗਾਏ ਵਾਟਰ ਹਾਰਵੈਸਟਿੰਗ ਸਿਸਟਮ ਤੱਕ ਪਹੁੰਚਦਾ ਹੈ ਅਤੇ ਫੇਰ ਸਿਸਟਮ ਵਿੱਚ ਲੱਗੀਆਂ 5 ਪਰਤਾਂ ਰਾਹੀਂ ਪਰਕਿਰਤਿਕ ਰੂਪ ਵਿੱਚ ਫਿਲਟਰ ਹੋ ਕੇ ਧਰਤੀ ਹੇਠਲੀ ਪਰਤ ਤੱਕ ਪਹੁੰਚਦਾ ਹੈ।

ਸਿਸਟਮ ਦੇ ਬਾਹਰ ਲੱਗੀਆ 6 ਇੰਚੀ ਪਾਈਪਾ ਰਾਹੀਂ ਹਵਾ ਪਾਸ ਹੁੰਦੀ ਹੈ ਅਤੇ ਹੌਦੀਆਂ ਵਿੱਚ ਇਕੱਠੇ ਹੋ ਰਹੇ ਮੀਂਹ ਦੇ ਪਾਣੀ ਨੂੰ ਤੇਜ਼ੀ ਨਾਲ ਧਰਤੀ ਹੇਠ ਪਹੁੰਚਾਉਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਿਸਟਮ ਬਹੁਤ ਹੀ ਘੱਟ ਲਾਗਤ ਨਾਲ ਬਣਾਏ ਜਾ ਸਕਦੇ ਹਨ। ਜੇ ਸਰਕਾਰ ਵੱਲੋਂ ਕਰੋੜਾਂ ਰੁਪਏ ਪਾਣੀ ਬਚਾਉਣ ਦੇ ਵਿਗਿਆਪਨਾਂ ਅਤੇ ਦੀਵਾਰ ਪੇਂਟਿੰਗ ਬਣਾਉਣ ਵਿੱਚ ਖਰਚਣ ਦੀ ਬਜਾਏ ਨੌਜਵਾਨਾ ਦੇ ਇਸ ਉਪਰਾਲੇ ਨੂੰ ਹੋਰ ਅੱਗੇ ਵਧਾਉਣ ਵਿੱਚ ਖਰਚ ਕੀਤੇ ਜਾਣ ਤਾਂ ਮੀਂਹ ਦੇ ਪਾਣੀ ਨੂੰ ਬਚਾਉਂਣ ਦੀ ਦਿਸ਼ਾ ਵਿਚ ਜ਼ਿਆਦਾ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ: ਕੇਂਦਰ ਨੇ ਚੁੱਪ ਚੁਪੀਤੇ ਵਧਾਏ ਕਪਾਹ ਦੇ ਬੀਜਾਂ ਦੇ ਭਾਅ, ਭੜਕੇ ਕਿਸਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.