ETV Bharat / city

ਕੇਂਦਰ ਨੇ ਚੁੱਪ ਚੁਪੀਤੇ ਵਧਾਏ ਕਪਾਹ ਦੇ ਬੀਜਾਂ ਦੇ ਭਾਅ, ਭੜਕੇ ਕਿਸਾਨ

author img

By

Published : Apr 19, 2022, 11:16 AM IST

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਨਰਮੇ ਦੇ ਬੀਟੀ ਬੀਜਾਂ ਦੀ ਕੀਮਤ ’ਚ 43 ਰੁਪਏ ਪ੍ਰਤੀ ਪੈਕਟ ਵਾਧਾ ਕੀਤਾ ਗਿਆ ਹੈ। ਜਿਸ ਨੂੰ ਕਿਸਾਨ ਆਰਥਿਕ ਬੋਝ ਪਾਉਣਾ ਦੱਸ ਰਹੇ ਹਨ।

ਕੇਂਦਰ ਨੇ ਚੁਪ ਚੁਪੀਤੇ ਵਧਾਏ ਕਪਾਹ ਦੇ ਬੀਜਾਂ ਦੀ ਭਾਅ
ਕੇਂਦਰ ਨੇ ਚੁਪ ਚੁਪੀਤੇ ਵਧਾਏ ਕਪਾਹ ਦੇ ਬੀਜਾਂ ਦੀ ਭਾਅ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਕਿਸਾਨਾਂ ’ਤੇ ਵਾਧੂ ਬੋਝ ਪਾਇਆ ਗਿਆ ਹੈ। ਜਦਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਚੋਂ ਲੰਘ ਰਹੇ ਹਨ। ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਨਰਮੇ ਦੇ ਬੀਟੀ ਬੀਜ ਦੇ ਮੁੱਲ ਚ ਵਾਧਾ (Centre hikes Bt cotton seed price) ਕੀਤਾ ਗਿਆ ਹੈ। ਜਿਸ ਨਾਲ ਸੂਬੇ ਦੇ ਕਿਸਾਨਾਂ ’ਤੇ ਕਰੋੜਾਂ ਰੁਪਏ ਦਾ ਹੋਰ ਵਾਧੂ ਦਾ ਬੋਝ ਪਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਨਰਮੇ ਦੇ ਬੀਟੀ ਬੀਜਾਂ ਦੀ ਕੀਮਤ ’ਚ 43 ਰੁਪਏ ਪ੍ਰਤੀ ਪੈਕਟ ਵਾਧਾ ਕੀਤਾ ਗਿਆ ਹੈ। ਕੀਮਤ ਵੱਧਣ ਨਾਲ ਜੋ ਬੀਟੀ ਬੀਜ ਦਾ ਇੱਕ ਪੈਕੇਟ ਪਿਛਲੇ ਸਾਲ 767 ਰੁਪਏ ’ਚ ਵਿਕ ਰਿਹਾ ਸੀ ਹੁਣ ਉਹ 810 ਰੁਪਏ ਦਾ ਵਿਕੇਗਾ। ਦੱਸ ਦਈਏ ਕਿ ਕੇਂਦਰ ਵੱਲੋਂ ਇਹ ਕੀਮਤ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਧ ਤੋਂ ਵੱਧ ਕੀਮਤ ਕੰਟਰੋਲ ਆਦੇਸ਼ 2015 ਦੇ ਤਹਿਤ ਨਿਧਾਰਿਤ ਕੀਤੀ ਗਈ ਹੈ।

ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ: ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਅਚਾਨਕ ਹੀ ਬੀਟੀ ਬੀਜਾਂ ਦੀ ਕੀਮਤ ਨੂੰ ਵਧਾਇਆ ਗਿਆ ਜਿਸ ਕਾਰਨ ਪਹਿਲਾਂ ਤੋਂ ਹੀ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਵੱਲੋਂ ਇਸਦਾ ਵਿਰੋਧ ਜਤਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਧਾ ਨਰਮਾ ਉਤਪਾਦਕ ਕਿਸਾਨਾਂ ’ਤੇ ਕਰੋੜਾ ਰੁਪਿਆ ਦਾ ਵਾਧੂ ਬੋਝ ਪਾਇਆ ਗਿਆ ਹੈ।

ਇਹ ਵੀ ਪੜੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਪ੍ਰਕਾਸ਼ ਦਿਹਾੜਾ, ਲਾਲ ਕਿਲ੍ਹੇ ਤੋਂ ਸੰਬੋਧਨ ਕਰਨਗੇ ਪੀਐੱਮ ਮੋਦੀ

ETV Bharat Logo

Copyright © 2024 Ushodaya Enterprises Pvt. Ltd., All Rights Reserved.