ETV Bharat / state

ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ, ਪਿੱਛੇ ਰਹਿ ਗਏ ਮਾਂ ਤੇ ਦਾਦਾ

author img

By

Published : Jan 10, 2023, 7:19 AM IST

Updated : Jan 10, 2023, 7:34 AM IST

ਫਗਵਾੜਾ ਵਿੱਚ ਐਤਵਾਰ ਦੇਰ ਰਾਤ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਦੇ ਜੱਦੀ ਪਿੰਡ ਵਿੱਚ ਸਵੇਰ ਤੋਂ ਹੀ ਸੋਗ ਦੀ ਲਹਿਰ ਸੀ ਅਤੇ ਪਿੱਛੇ ਪਰਿਵਾਰ ਵਿੱਚ ਸਿਰਫ ਦਾਦਾ ਅਤੇ ਮਾਂ ਹੀ ਰਹਿ ਗਏ। ਉਥੇ ਹੀ ਜਿਵੇ ਐਤਵਾਰ ਸ਼ਾਮ ਕੁਲਦੀਪ ਸਿੰਘ ਉਰਫ ਕਮਲ ਬਾਜਵਾ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ, ਤਾਂ ਹਰ ਕੋਈ ਭੁੱਬਾਂ ਮਾਰ (Shaheed constable Kuldeep Singh) ਰੋ ਰੋਇਆ।

Gunman of SHO Kuldeep Bajwa Shot died, Kamal Bajwa Policeman
Shaheed constable Kuldeep Singh Cremation

ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ, ਪਿੱਛੇ ਰਹਿ ਗਏ ਮਾਂ ਤੇ ਦਾਦਾ

ਗੁਰਦਾਸਪੁਰ: ਐਤਵਾਰ ਦੇਰ ਰਾਤ ਫਗਵਾੜਾ ਵਿਖੇ ਲੁੱਟੇਰਿਆਂ ਨਾਲ ਹੋਏ ਮੁਕਾਬਲੇ ਵਿੱਚ ਸ਼ਹੀਦ ਹੋਏ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਉਰਫ ਕਮਲ ਬਾਜਵਾ ਦੇ ਜੱਦੀ ਪਿੰਡ ਸ਼ਾਹਪੁਰ ਵਿਖੇ ਐਤਵਾਰ ਨੂੰ ਦੇਰ ਸ਼ਾਮ ਅੰਤਿਮ ਸੰਸਕਾਰ ਹੋਇਆ। ਵੱਡੀ ਗਿਣਤੀ ਵਿੱਚ ਨੌਜਵਾਨ ਪ੍ਰਸ਼ੰਸ਼ਕਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਨੇ ਦਿਤੀ ਆਖਰੀ ਵਿਦਾਈ ਦਿੱਤੀ ਅਤੇ ਪਰਿਵਾਰ ਨੇ ਤਾਂ ਆਪਣੇ ਇਕਲੌਤੇ ਪੁੱਤ ਨੂੰ ਸਿਹਰਾ ਬੰਨ ਕੇ ਅੰਤਿਮ ਯਾਤਰਾ ਕੱਢੀ। ਉਥੇ ਹੀ, ਪੰਜਾਬ ਪੁਲਿਸ ਦੀ ਟੁਕੜੀ (Kamal Bajwa Cremation in Gurdaspur) ਵਲੋਂ ਵੀ ਸਲਾਮੀ ਦਿਤੀ ਗਈ।

ਪਰਿਵਾਰ ਵਿੱਚ ਹੁਣ ਬਚੇ ਮਾਂ ਅਤੇ ਦਾਦਾ: ਜ਼ਿਕਰੇਖਾਸ ਹੈ ਕਿ ਸ਼ਹੀਦ ਕੁਲਦੀਪ ਸਿੰਘ ਦਾ ਪਰਿਵਾਰ ਤਿੰਨ ਪੀੜੀਆਂ ਤੋਂ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾ ਰਿਹਾ ਹੈ। ਸ਼ਹੀਦ ਦੇ ਦਾਦਾ ਹਰਭਜਨ ਸਿੰਘ ਫੌਜ ਤੋਂ ਰਿਟਾਇਰ ਹਨ। ਸ਼ਹੀਦ ਦੇ ਸਵਰਗੀ ਪਿਤਾ ਕਰਨੈਲ ਸਿੰਘ ਵੀ ਪੁਲਿਸ ਵਿਚ ਡਿਊਟੀ ਕਰ ਰਹੇ ਸਨ, ਜਿਨ੍ਹਾਂ ਦੀ 2016 ਵਿਚ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਨੌਕਰੀ ਹੀ ਸ਼ਹੀਦ ਕੁਲਦੀਪ ਸਿੰਘ ਨੂੰ ਮਿਲੀ ਸੀ। ਕੁਲਦੀਪ ਦੇ ਪਰਿਵਾਰ ਦੇ ਜੀਆਂ ਨੇ ਕਿਹਾ ਕਿ (Kuldeep Bajwa Family) ਪਰਿਵਾਰ ਨਾਲ ਬਹੁਤ ਹੀ ਧੱਕਾ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਤਲ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਤਾਂ ਜੋ ਕਿਸੇ ਦੇ ਇੰਨਾਂ ਨੁਕਸਾਨ ਨਾ ਹੋਵੇ।

ਸੋਸ਼ਲ ਮੀਡੀਆ 'ਤੇ ਐਕਟਿਵ ਸੀ ਕਮਲ ਬਾਜਵਾ: ਜਿੱਥੇ ਕੁਲਦੀਪ ਉਰਫ ਕਮਲ ਬਾਜਵਾ ਪੁਲਿਸ ਵਿੱਚ ਨੌਕਰੀ ਉੱਤੇ ਤੈਨਾਤ ਸੀ, ਉੱਥੇ ਹੀ ਉਹ ਇਕ ਸੋਸ਼ਲ ਮੀਡਿਆ ਸਟਾਰ ਵਜੋਂ ਵੀ ਵੱਖਰੀ ਪਛਾਣ ਰੱਖਣ ਵਾਲਾ ਸੀ। ਇਕਲੌਤਾ ਪੁੱਤ ਬਹੁਤ ਹੀ ਘੱਟ ਉਮਰ ਵਿੱਚ ਪਰਿਵਾਰ ਨੂੰ ਛੱਡ ਕੇ ਚਲਾ ਗਿਆ ਜਿਸ ਤੋਂ ਬਾਅਦ ਪਰਿਵਾਰ ਲਈ ਗਮਗੀਨ ਮਾਹੌਲ ਬਣਿਆ ਹੈ। ਉਥੇ ਹੀ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਰਿਹਾ ਕਿ ਸ਼ਹੀਦ ਕੁਲਦੀਪ ਸਿੰਘ (Kamal Bajwa on Social Media) ਬਹੁਤ ਹੀ ਨੇਕ ਅਤੇ ਵਧੀਆ ਸੁਭਾਅ ਦਾ ਮਾਲਿਕ ਸੀ। ਉਥੇ ਹੀ ਪਰਿਵਾਰ ਨੇ ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ ਅਤੇ ਮੁੱਖ ਮੰਤਰੀ ਨੂੰ ਕੀਤੀ ਅਪੀਲ ਕਿ ਪੰਜਾਬ ਦੀ ਜਵਾਨੀ ਨਾ ਗਵਾਓ, ਰੰਗਲਾ ਪੰਜਾਬ ਦੇ ਦਿਓ।

ਸੀਐਮ ਮਾਨ ਨੇ ਮੁਆਵਜ਼ੇ ਦਾ ਐਲਾਨ: ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕਰਦਿਆ (CM Mann On Kamal Bajwa Death) ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ "ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੂੰ ਸਲਾਮ ਬੈਲਟ ਨੰ. 886/ਕੇਪੀਟੀ ਜਿਸ ਨੇ ਫਰਜ਼ ਦੀ ਲਾਈਨ ਵਿੱਚ ਸਰਵਉੱਚ ਕੁਰਬਾਨੀ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਇੱਕ ਹੋਰ ਕਰੋੜ ਰੁਪਏ ਦਾ ਬੀਮਾ HDFC ਬੈਂਕ ਦੁਆਰਾ ਅਦਾ ਕੀਤਾ ਜਾਵੇਗਾ। ਅਸੀਂ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ।"

  • Salute to martyr Constable Kuldeep Singh Bajwa Belt no. 886/KPT who has made the sacrifice in line of duty. Punjab Government will make Ex Gratia grant of Rs 1 crores. Another Rs 1 crore insurance payment will be made by HDFC Bank.We stand with our martyrs and their families pic.twitter.com/AhOuOVGF2L

    — Bhagwant Mann (@BhagwantMann) January 9, 2023 " class="align-text-top noRightClick twitterSection" data=" ">

ਇਹ ਹੈ ਮਾਮਲਾ: ਜ਼ਿਲ੍ਹਾ ਕਪੂਰਥਲਾ ਦੇ ਫ਼ਗਵਾੜਾ 'ਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਚਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਇਕ ਨਿੱਜੀ ਬੈਂਕ 'ਚ ਕੰਮ ਕਰਦੇ ਅਵਤਾਰ ਸਿੰਘ ਦੀ ਕ੍ਰੇਟਾ ਕਾਰ ਲੁੱਟ ਲਈ ਅਤੇ ਉੱਥੋਂ ਫ਼ਰਾਰ ਹੋ ਗਏ। ਇਨ੍ਹਾਂ ਲੁਟੇਰਿਆਂ ਦੀ ਲੋਕੇਸ਼ਨ ਦਾ ਪਤਾ ਲਗਾਉਂਦੇ ਹੋਏ ਪੁਲਿਸ ਜਲੰਧਰ ਦੇ ਇਲਾਕਾ ਫਿਲੌਰ ਵਿਖੇ ਪਹੁੰਚੀ ਤਾਂ ਲੁਟੇਰਿਆਂ ਨੇ ਪੁਲਿਸ ਪਾਰਟੀ 'ਤੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਅਤੇ ਲੁਟੇਰਿਆਂ ਵਿਚਕਾਰ ਕਾਫੀ ਦੇਰ ਤੱਕ (Loot With Bank Employee) ਮੁਕਾਬਲਾ ਚੱਲਦਾ ਰਿਹਾ, ਜਿਸ ਵਿਚ ਇਕ ਪੁਲਿਸ ਮੁਲਾਜ਼ਮ ਕੁਲਦੀਪ ਬਾਜਵਾ (ਕਮਲ ਬਾਜਵਾ) ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਤਿੰਨ ਲੁਟੇਰੇ ਵੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ। ਹਾਲਾਂਕਿ ਇੱਕ ਲੁਟੇਰਾ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਤਿੰਨੋਂ ਜ਼ਖਮੀ ਲੁਟੇਰਿਆਂ ਨੂੰ ਫਿਲੌਰ ਦੇ ਸਿਵਲ ਹਸਪਤਾਲ ਤੋਂ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਮਰਨ ਵਾਲਾ ਪੁਲਿਸ ਮੁਲਾਜ਼ਮ ਫਗਵਾੜਾ ਸਿਟੀ ਥਾਣੇ ਦੇ ਐਸਐਚਓ ਅਮਨਦੀਪ ਨਾਹਰ ਦਾ ਗੰਨਮੈਨ ਸੀ। ਇੱਥੇ ਦੱਸ ਦਈਏ ਕਿ ਚਾਰੋਂ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ ਹਨ, ਜਿਨ੍ਹਾਂ ਚੋਂ ਇਕ ਦੀ ਇਲਾਜ ਦੌਰਾਨ ਮੌਤ ਗਈ ਹੈ। ਬਾਕੀ ਦੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਤੀਜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਲੁੱਟ ਦਾ ਸ਼ਿਕਾਰ ਹੋਇਆ ਸਖ਼ਸ਼ ਬੈਂਕ ਮੁਲਾਜ਼ਮ: ਬੈਂਕ ਮੁਲਾਜ਼ਮ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਫਗਵਾੜਾ ਦੇ ਅਰਬਨ ਅਸਟੇਟ ਦਾ ਵਸਨੀਕ ਹੈ ਅਤੇ ਘਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਚਾਰ ਲੁਟੇਰੇ ਆਏ ਜਿਨ੍ਹਾਂ ਵਿੱਚੋਂ ਦੋ ਨੇ ਬੰਦੂਕ ਦੀ ਨੋਕ 'ਤੇ ਉਸਦੀ ਕਰੀਟਾ ਕਾਰ ਲੁੱਟ ਲਈ। ਇਨ੍ਹਾਂ ਲੁਟੇਰਿਆਂ ਦੀ ਲੋਕੇਸ਼ਨ ਦਾ ਪਤਾ ਲਗਾਉਂਦੇ ਹੋਏ ਉਹ ਪੁਲਿਸ ਨੂੰ ਨਾਲ ਲੈ ਕੇ ਪਿੰਡ ਪਹੁੰਚੇ ਜਿੱਥੇ ਲੁਟੇਰਿਆਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਅਨੁਸਾਰ ਲੁਟੇਰਿਆਂ ਨੂੰ (Gunman of SHO Kuldeep Bajwa Shot died) ਪੁਲਿਸ ਪਾਰਟੀ ਨੇ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਕ੍ਰੇਟਾ ਗੱਡੀ ਵੀ ਬਰਾਮਦ ਕਰ ਲਈ ਗਈ ਹੈ।

ਇਹ ਵੀ ਪੜ੍ਹੋ: ਪੁਲਿਸ ਮੁਲਾਜ਼ਮ ਦੇ ਕਤਲ ਤੋਂ ਬਾਅਦ ਪੰਜਾਬ ਦੇ ਕਾਨੂੰਨ ਵਿਵਸਥਾ 'ਤੇ ਉੱਠੇ ਸਵਾਲ, ਵਿਰੋਧੀਆਂ ਨੇ ਸਰਕਾਰ ਨੂੰ ਲਿਆ ਕਰੜੇ ਹੱਥੀਂ

etv play button
Last Updated :Jan 10, 2023, 7:34 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.