ETV Bharat / state

ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੇ ਇੰਨ੍ਹਾਂ ਲੋਕਾਂ ਨੂੰ ਨਹੀਂ ਮਿਲੀ ਆਜ਼ਾਦੀ !

author img

By

Published : Apr 18, 2023, 8:41 AM IST

ਆਜ਼ਾਦੀ ਅਤੇ ਵਿਕਾਸ ਦੀ ਗੱਲ ਕਰਨ ਵਾਲੇ ਪੰਜਾਬ ਦੇ ਬਹੁਤ ਸਾਰੇ ਪਿੰਡ ਅਜਿਹੇ ਹਨ ਜੋ ਅੱਜ ਵੀ ਆਪਣੇ- ਆਪ ਨੂੰ ਗੁਲਾਮ ਅਤੇ ਪੱਛੜਿਆ ਹੋਇਆ ਮਹਿਸੂਸ ਕਰਦੇ ਹਨ। ਰਾਵੀ ਦਰਿਆ ਉੱਤੇ ਪੁਲ ਨਾ ਹੋਣ ਕਾਰਨ ਹਲਕਾ ਦੀਨਾਨਗਰ ਨਾਲ ਸਬੰਧਿਤ ਅੱਧੀ ਦਰਜ਼ਨ ਤੋਂ ਵੱਧ ਪਿੰਡਾਂ ਦੇ ਲੋਕ ਪਰੇਸ਼ਾਨ ਹੋ ਰਹੇ ਹਨ।

ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੇ ਇੰਨ੍ਹਾਂ ਲੋਕਾਂ ਨੂੰ ਨਹੀਂ ਮਿਲੀ ਆਜ਼ਾਦੀ
ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੇ ਇੰਨ੍ਹਾਂ ਲੋਕਾਂ ਨੂੰ ਨਹੀਂ ਮਿਲੀ ਆਜ਼ਾਦੀ

ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੇ ਇੰਨ੍ਹਾਂ ਲੋਕਾਂ ਨੂੰ ਨਹੀਂ ਮਿਲੀ ਆਜ਼ਾਦੀ

ਗੁਰਦਾਸਪੁਰ: ਆਜ਼ਾਦੀ ਮਗਰੋਂ ਪੰਜਾਬ ਦੇ ਕੁੱਝ ਪਿੰਡ ਅਜਿਹੇ ਹਨ ਜਿੱਥੋਂ ਦੇ ਲੋਕਾਂ ਆਪਣੇ ਆਜ਼ਾਦ ਹੋਣ ਉੱਤੇ ਮਾਣ ਮਹਿਸੂਸ ਨਹੀਂ ਕਰ ਸਕਦੇ। ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੇ ਕਦੇ ਵੀ ਇੰਨ੍ਹਾਂ ਪਿੰਡਾਂ ਦੇ ਲੋਕਾਂ ਬਾਰੇ ਸੋਚਿਆ ਹੀ ਨਹੀਂ। ਜਿਸ ਕਾਰਨ ਇੰਨ੍ਹਾਂ ਲੱਗਦਾ ਕਿ ਸ਼ਾਇਦ ਇਹ ਪੰਜਾਬ ਦੇ ਹਿੱਸਾ ਹੀ ਨਹੀਂ। ਇਹੋ ਜਿਹੇ ਹਾਲਾਤ ਹਲਕਾ ਦੀਨਾਨਗਰ ਨਾਲ ਸਬੰਧਿਤ ਅੱਧੀ ਦਰਜ਼ਨ ਤੋਂ ਵੱਧ ਰਾਵੀ ਦਰਿਆ ਪਾਰ ਵੱਸੇ ਪਿੰਡ ਤੂਰ, ਚੇਬੇ, ਲਸਿਆਣ, ਭਰਿਆਲ, ਮੰਮੀਆ, ਚੰਕਰਾਜਾ ਆਦਿ ਲੋਕਾਂ ਦੇ ਹਨ। ਭਾਵੇਂ ਪੰਜਾਬ ਸਰਕਾਰ ਦੀ ਗੱਲ ਕੀਤੇ ਜਾਵੇ ਜਾਂ ਕੇਂਦਰ ਸਰਕਾਰ ਦੀ ਕਿਸੇ ਨੇ ਵੀ ਇੰਨ੍ਹਾਂ ਪਿੰਡਾਂ ਵੱਲ ਕਦੇਂ ਧਿਆਨ ਦੇਣ ਦੀ ਖੇਚਲ ਨਹੀਂ ਕੀਤੀ ਕਿ ਇਹ ਲੋਕ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਬੇਸ਼ੱਕ ਵਿਕਾਸ ਅਤੇ ਆਤਮ ਨਿਰਭਰ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਅ ਜਾਂਦੀ ਹਨ ਪਰ ਅੱਜ ਵੀ ਇਹ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ।

4-5 ਮਹੀਨੇ ਲੋਕਾਂ ਨਾਲ ਟੁੱਟ ਜਾਂਦਾ ਸੰਪਰਕ: ਜੇਕਰ ਰਾਵੀ ਦਰਿਆ ਦੇ ਦੂਜੇ ਪਾਸੇ ਵੱਸੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਨਾਂ ਪਿੰਡਾਂ ਦਾ ਭਾਰਤ ਨਾਲੋਂ ਕਰੀਬ 4-5 ਮਹੀਨੇ ਲੰਿਕ ਟੁੱਟ ਜਾਂਦਾ ਹੈ ਅਤੇ ਇੱਕ ਟਾਪੂ ਦੀ ਤਰ੍ਹਾਂ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਕਿਉਂਕਿ ਜੋ ਵਿਭਾਗ ਵੱਲੋਂ ਆਰਜੀ ਪੁੱਲ ਬਣਾਇਆ ਹੁੰਦਾ ਹੈ ਉਸ ਨੂੰ ਬਰਸਾਤ ਦੇ ਦਿਨਾਂ ਵਿਚ ਚੁੱਕ ਲਿਆ ਜਾਦਾ ਹੈ ਜਿਸ ਕਾਰਨ ਸਿਰਫ ਇਕ ਕਿਸ਼ਤੀ ਦੇ ਸਹਾਰੇ ਹੀ ਇਨਾਂ ਲੋਕਾਂ ਨੂੰ ਆਉਣ ਜਾਣ ਦੀ ਸਹੂਲਤ ਮਿਲਦੀ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਸਾਨੂੰ ਆਪਣੀ ਫਸਲ ਮੰਡੀਆਂ ਵਿੱਚ ਲਿਜਾਣ ਮੌਕੇ ਇੱਕ ਟਰਾਲੀ ਦਾ ਗੰਨਾ ਚਾਰ ਟਰਾਲਿਆਂ ਵਿੱਚ ਲਿਆਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਹੀ ਹਾਲ ਕਣਕ ਦੀ ਫ਼ਸਲ ਸਮੇਂ ਹੁੰਦਾ ਹੈ ਜਦੋਂ ਇੱਕ ਚੱਕਰ ਦੀ ਥਾਂ ਚਾਰ ਚੱਕਰ ਲਗਾਉਣੇ ਪੈਂਦੇ ਹਨ।ਜਿਸ ਕਾਰਨ ਸਮਾਂ ਦਾ ਨੁਕਸਾਨ, ਤੇਲ ਦਾ ਜਿਆਦਾ ਖਰਚਾ ਅਤੇ ਖੱਜਲ-ਖੁਆਰ ਜਿਆਦਾ ਹੋਣਾ ਪੈਂਦਾ ਹੈ।

ਪੱਕੇ ਪੁੱਲ ਦੀ ਮੰਗ: ਮੀਡੀਆ ਨਾਲ ਗੱਲ ਕਰਦੇ ਇੱਥੋਂ ਦੇ ਲੋਕਾਂ ਨੇ ਆਖਿਆ ਕਿ ਸਰਕਾਰਾਂ ਵੱਲੋਂ ਸਿਰਫ਼ ਵਾਅਦੇ ਅਤੇ ਦਾਅਵੇ ਹੀ ਕੀਤੀ ਜਾਂਦੇ ਪਰ ਹਕੀਕਤ ਇਹ ਹੈ ਕਿ ਸਾਡੇ ਵੱਲ ਕਿਸੇ ਵੀ ਵੱਡੇ ਜਾਂ ਛੋਟੇ ਲੀਡਰ ਦਾ ਕੋਈ ਧਿਆਨ ਹੀਂ ਜਾਂਦਾ। ਸਿਰਫ਼ ਵੋਟਾਂ ਸਮੇਂ ਹੀ ਇੰਨ੍ਹਾਂ ਨੂੰ ਸਾਡੀ ਯਾਦ ਆਉਂਦੀ ਹੈ। ਪਿੰਡ ਵਾਸੀਆਂ ਨੇ ਆਖਿਆ ਕਿ ਹੁਣ ਅਸੀਂ ਇੰਨ੍ਹਾਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ। ਜਦੋਂ ਤੱਕ ਸਾਡਾ ਪੁੱਲ ਨਹੀਂ ਬਣਦਾ ਉਦੋਂ ਤੱਕ ਸਾਡਾ ਇੰਨ੍ਹਾਂ ਲੀਡਰਾਂ ਨਾਲ ਕੋਈ ਵਾਸਤਾ ਨਹੀਂ ਹੈ। ਸਾਡੇ ਵੱਲੋਂ ਇੰਨ੍ਹਾਂ ਦਾ ਬਾਈਕਾਟ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਅਸੀਂ ਵੀ ਪੰਜਾਬ ਦੇ ਵਾਸੀ ਹਾਂ ਸਾਡੇ ਵੱਲੋਂ ਧਿਆਨ ਦਿੱਤਾ ਜਾਵੇ ਸਾਡੀਆਂ ਬੁਨਿਆਦੀ ਸਮੱਸਿਆ ਦਾ ਹੱਲ ਕਰਦੇ ਹੋਏ ਜਲਦੀ ਤੋਂ ਜਲਦੀ ਇਸ ਪੁੱਲ ਨੂੰ ਪੱਕਾ ਬਣਾਇਆ ਜਾਵੇ, ਕਿੳਂਕਿ ਹੁਣ ਇਸ ਪੁੱਲ ਦੀ ਹਾਲਤ ਖਸਤਾ ਹੋ ਗਈ ਹੈ ਅਤੇ ਸਿਕੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

ਇਹ ਵੀ ਪੜ੍ਹੋ: ਲਾਲ ਚੰਦ ਕਟਾਰੂਚੱਕ ਦਾ ਦਾਅਵਾ, ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 3000 ਕਰੋੜ ਰੁਪਏ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.