ETV Bharat / state

ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਕਿਹਾ - ਥਾਣੇ ‘ਚੋਂ ਹਥਿਆਰ ਗਾਇਬ ਹੋਣਾ ਛੋਟੀ-ਮੋਟੀ ਗੱਲ !

author img

By

Published : Nov 26, 2022, 12:54 PM IST

Updated : Nov 26, 2022, 1:05 PM IST

ਦੀਨਾਨਗਰ ਦੀ ਸ਼ੂਗਰ ਮਿਲ ਪਨਿਆੜ ਵਿੱਚ ਗੰਨੇ ਦੀ ਪੜ੍ਹਾਈ ਦਾ ਸੀਜਨ ਸ਼ੁਰੂ ਕਰਵਾਉਣ ਲਈ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ। ਇੱਥੇ ਉਨ੍ਹਾਂ ਨੇ ਬਠਿੰਡਾ ਦੇ ਭਗਤਾਂ ਥਾਣਾ ਦਿਆਲਪੁਰ ਤੋਂ ਗ਼ਾਇਬ ਹੋਏ ਦਰਜਨ ਦੇ ਕਰੀਬ ਹਥਿਆਰਾਂ 'ਤੇ ਬੋਲਦੇ ਹੋਏ ਕਿਹਾ ਕਿ ਇਹ ਛੋਟੀ ਜਿਹੀ ਘਟਨਾ ਹੈ।

disappearance of weapons from the police station, Minister Kuldeep Dhaliwal statement
ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਕਿਹਾ - ਥਾਣੇ ‘ਚੋਂ ਹਥਿਆਰ ਗਾਇਬ ਹੋਣਾ ਛੋਟੀ-ਮੋਟੀ ਗੱਲ !

ਗੁਰਦਾਸਪੁਰ: ਦੀਨਾਨਗਰ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਸ਼ੂਗਰ ਮਿਲ ਪਨਿਆੜ ਵਿੱਚ ਪੜ੍ਹਾਈ ਦਾ ਸੀਜ਼ਨ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਸਾਬਕਾ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਨੂੰ ਵਿਜੀਲੈਸ ਵਲੋਂ ਪੇਸ਼ ਹੋਣ ਦੇ ਮਾਮਲੇ 'ਤੇ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ, ਜੋ ਵੀ ਕਰਪਸ਼ਨ ਕਰੇਗਾ ਚਾਹੇ ਉਹ ਮੌਜੂਦਾ ਮੰਤਰੀ ਹੋਵੇ ਜਾਂ ਫਿਰ ਸਾਬਕਾ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਕਿਹਾ - ਥਾਣੇ ‘ਚੋਂ ਹਥਿਆਰ ਗਾਇਬ ਹੋਣਾ ਛੋਟੀ-ਮੋਟੀ ਗੱਲ !

"ਥਾਣੇ ਚੋਂ ਹਥਿਆਰ ਗਾਇਬ ਹੋਣਾ ਛੋਟੀ-ਮੋਟੀ ਗੱਲ": ਉੱਥੇ ਹੀ ਮੰਤਰੀ ਧਾਲੀਵਾਲ ਨੇ ਥਾਣਾ ਦਿਆਲਪੁਰ ਤੋਂ ਗ਼ਾਇਬ ਹੋਏ ਦਰਜਨ ਦੇ ਕਰੀਬ ਹਥਿਆਰਾਂ 'ਤੇ ਬੋਲਦੇ ਹੋਏ ਕਿਹਾ ਕਿ ਇਹ ਛੋਟੀ-ਮੋਟੀ ਘਟਨਾ ਹੈ, ਅਜਿਹੀਆਂ ਘਟਨਾਵਾਂ ਪਹਿਲਾ ਵੀ ਪੰਜਾਬ ਵਿਚ ਹੁੰਦੀਆਂ ਆਈਆਂ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਉੱਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗਾੜਨ ਵਾਲੇ ਹੀ ਮਜੀਠੀਆ ਹਨ। ਪੰਜਾਬ ਵਿੱਚ ਗੈਂਗਸਟਰ ਅਤੇ ਨਸ਼ਾ ਇਨ੍ਹਾਂ ਅਕਾਲੀਆਂ ਨੇ ਹੀ ਲਿਆਂਦਾ ਹੈ ਅਤੇ ਅੱਜ ਇਹ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਰਹੇ ਹਨ, ਪਰ ਸਾਡੀ ਪੁਲਿਸ ਕਿਹੜਾ ਪੱਧਰੀ ਹੈ, ਦੇਖਣਾ ਰਾਤੋ ਰਾਤ ਜਕੜ ਬੰਦ ਮਾਰ ਕੇ ਉਨ੍ਹਾਂ ਨੂੰ ਕਿਸ ਤਰ੍ਹਾਂ ਫੜਦੀ ਹੈ।

10 ਸਾਲ ਦੇ ਬੱਚੇ 'ਤੇ ਦਰਜ ਮਾਮਲੇ 'ਤੇ ਪ੍ਰਤੀਕਰਮ: ਅੰਮ੍ਰਿਤਸਰ ਵਿਚ ਪਿਸਤੌਲ ਨਾਲ ਸੋਸ਼ਲ ਮੀਡਿਆ ਉੱਤੇ ਫ਼ੋਟੋ ਪਾਉਣ ਵਾਲੇ ਇਕ 10 ਸਾਲ ਦੇ ਬੱਚੇ ਉੱਤੇ ਦਰਜ ਕੀਤੇ ਗਏ ਮਾਮਲੇ ਉੱਤੇ ਬੋਲਦੇ ਹੋਏ ਮੰਤਰੀ ਧਾਲੀਵਾਲ ਨੇ ਕਿਹਾ ਕਿ ਉਹ ਇਸ ਬਾਰੇ ਅੰਮ੍ਰਿਤਸਰ ਦੇ ਸੀਪੀ ਨਾਲ ਗੱਲ ਕਰਨਗੇ, ਛੋਟੇ ਬੱਚੇ ਉੱਤੇ ਮਾਮਲਾ ਦਰਜ ਹੋਣਾ ਗ਼ਲਤ ਹੈ। ਉਨ੍ਹਾਂ ਕਿਹਾ ਅਸਲਾ ਚਲਾਉਣ ਵਾਲਿਆ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ।




ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੇ 2 ਸਾਲ: ਜਾਣੋ, ਖੇਤੀ ਕਾਨੂੰਨ ਪਾਸ ਹੋਣ ਤੋਂ ਬਾਅਦ ਸ਼ੁਰੂ ਹੋਏ ਕਿਸਾਨ ਅੰਦੋਲਨ ਦੀ ਕਹਾਣੀ

Last Updated : Nov 26, 2022, 1:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.