ETV Bharat / state

ਡੇਰਾ ਬਾਬਾ ਨਾਨਕ 'ਚ ਬਣੇਗੀ ਗੁਰਮੀਤ ਬਾਵਾ ਦੀ ਢੁੱਕਵੀਂ ਯਾਦਗਾਰ: ਸੁਖਜਿੰਦਰ ਰੰਧਾਵਾ

author img

By

Published : Nov 23, 2021, 10:15 PM IST

ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਗੁਰਮੀਤ ਬਾਵਾ ਉਹ ਬੁਲੰਦ ਆਵਾਜ ਸੀ, ਜਿਸ ਨੇ ਆਪਣੀ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਨਾਲ ਅੱਧੀ ਸਦੀ ਤੋਂ ਵੱਧ ਪੰਜਾਬੀ ਲੋਕ ਸੰਗੀਤ ਦੀ ਸੇਵਾ ਕੀਤੀ। ਉਨਾਂ ਕਿਹਾ ਕਿ ਗੁਰਮੀਤ ਬਾਵਾ ਆਪਣੀ ਲੰਬੀ ਹੇਕ ਲਈ ਜਾਣੀ ਜਾਂਦੀ ਸੀ।

ਡੇਰਾ ਬਾਬਾ ਨਾਨਕ 'ਚ ਬਣੇਗੀ ਗੁਰਮੀਤ ਬਾਵਾ ਦੀ ਢੁੱਕਵੀਂ ਯਾਦਗਾਰ: ਸੁਖਜਿੰਦਰ ਰੰਧਾਵਾ

ਅੰਮ੍ਰਿਤਸਰ : ਪਿਛਲੇ ਦਿਨੀਂ ਪੰਜਾਬ ਦੀ ਉੱਘੀ ਲੋਕ ਗਾਇਕਾ ਅਤੇ ਲੰਬੀ ਹੇਕ ਦੀ ਮਾਲਕ ਗੁਰਮੀਤ ਬਾਵਾ ਦਾ ਦੇਹਾਂਤ ਹੋ ਗਿਆ ਸੀ। ਇਸ ਦੇ ਚੱਲਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਨਾਂ ਦੇ ਘਰ ਪੁੱਜੇ। ਇਸ ਮੌਕੇ ਉਨਾਂ ਦੇ ਪਤੀ ਸ੍ਰੀ ਕਿਰਪਾਲ ਬਾਵਾ ਅਤੇ ਧੀ ਗਲੋਰੀ ਬਾਵਾ ਨਾਲ ਦੁੱਖ ਸਾਂਝਾ ਕੀਤਾ।

ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਐਲਾਨ ਵੀ ਕੀਤਾ ਕਿ ਡੇਰਾ ਬਾਬਾ ਨਾਨਕ ਵਿੱਚ ਗੁਰਮੀਤ ਬਾਵਾ ਦੀ ਢੁੱਕਵੀਂ ਯਾਦਗਾਰ ਬਣੇਗੀ ਕਿਉਂਕਿ ਉਹ ਇਸ ਹਲਕੇ ਦੀ ਨੂੰਹ ਸੀ।

ਡੇਰਾ ਬਾਬਾ ਨਾਨਕ 'ਚ ਬਣੇਗੀ ਗੁਰਮੀਤ ਬਾਵਾ ਦੀ ਢੁੱਕਵੀਂ ਯਾਦਗਾਰ: ਸੁਖਜਿੰਦਰ ਰੰਧਾਵਾ
ਡੇਰਾ ਬਾਬਾ ਨਾਨਕ 'ਚ ਬਣੇਗੀ ਗੁਰਮੀਤ ਬਾਵਾ ਦੀ ਢੁੱਕਵੀਂ ਯਾਦਗਾਰ: ਸੁਖਜਿੰਦਰ ਰੰਧਾਵਾ

ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਗੁਰਮੀਤ ਬਾਵਾ ਉਹ ਬੁਲੰਦ ਆਵਾਜ ਸੀ, ਜਿਸ ਨੇ ਆਪਣੀ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਨਾਲ ਅੱਧੀ ਸਦੀ ਤੋਂ ਵੱਧ ਪੰਜਾਬੀ ਲੋਕ ਸੰਗੀਤ ਦੀ ਸੇਵਾ ਕੀਤੀ। ਉਨਾਂ ਕਿਹਾ ਕਿ ਗੁਰਮੀਤ ਬਾਵਾ ਆਪਣੀ ਲੰਬੀ ਹੇਕ ਲਈ ਜਾਣੀ ਜਾਂਦੀ ਸੀ।

ਡੇਰਾ ਬਾਬਾ ਨਾਨਕ 'ਚ ਬਣੇਗੀ ਗੁਰਮੀਤ ਬਾਵਾ ਦੀ ਢੁੱਕਵੀਂ ਯਾਦਗਾਰ: ਸੁਖਜਿੰਦਰ ਰੰਧਾਵਾ
ਡੇਰਾ ਬਾਬਾ ਨਾਨਕ 'ਚ ਬਣੇਗੀ ਗੁਰਮੀਤ ਬਾਵਾ ਦੀ ਢੁੱਕਵੀਂ ਯਾਦਗਾਰ: ਸੁਖਜਿੰਦਰ ਰੰਧਾਵਾ

ਇਹ ਵੀ ਪੜ੍ਹੋ : ਪਠਾਨਕੋਟ ਹੈਂਡ ਗ੍ਰਨੇਡ ਮਾਮਲਾ: ਜਾਂਚ ਨੂੰ ਲੈ ਕੇ ਡਿਪਟੀ CM ਰੰਧਾਵਾ ਵੱਲੋਂ ਉੱਚ ਅਧਿਕਾਰੀਆਂ ਨਾਲ ਹਾਈਲੈਵਲ ਮੀਟਿੰਗ

ਰੰਧਾਵਾ ਨੇ ਕਿਹਾ ਕਿ ਗੁਰਮੀਤ ਬਾਵਾ ਨੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਤੇ ਲੋਕ ਸੰਗੀਤ ਦੀ ਲੰਬਾਂ ਸਮਾਂ ਸੇਵਾ ਕੀਤੀ ਹੈ। ਇਸ ਲੋਕ ਗਾਇਕਾ ਦੇ ਤੁਰ ਜਾਣ ਨਾਲ ਪੰਜਾਬੀ ਲੋਕ ਗਾਇਕੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਡੇਰਾ ਬਾਬਾ ਨਾਨਕ 'ਚ ਬਣੇਗੀ ਗੁਰਮੀਤ ਬਾਵਾ ਦੀ ਢੁੱਕਵੀਂ ਯਾਦਗਾਰ: ਸੁਖਜਿੰਦਰ ਰੰਧਾਵਾ
ਡੇਰਾ ਬਾਬਾ ਨਾਨਕ 'ਚ ਬਣੇਗੀ ਗੁਰਮੀਤ ਬਾਵਾ ਦੀ ਢੁੱਕਵੀਂ ਯਾਦਗਾਰ: ਸੁਖਜਿੰਦਰ ਰੰਧਾਵਾ

ਇਸ ਮੌਕੇ ਬਾਵਾ ਪਰਿਵਾਰ ਦੇ ਮੈਂਬਰ ਰਿਦਾਨ, ਪੂਰਵਾ ਤੇ ਰਿਸਭ, ਉੱਘੀ ਮੰਚ ਸੰਚਾਲਿਕਾ ਸਤਿੰਦਰ ਸੱਤੀ, ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ, ਪੁਲਿਸ ਕਮਿਸਨਰ ਡਾ.ਸੁਖਚੈਨ ਸਿੰਘ ਗਿੱਲ ਵੀ ਹਾਜਰ ਸਨ।

ਡੇਰਾ ਬਾਬਾ ਨਾਨਕ 'ਚ ਬਣੇਗੀ ਗੁਰਮੀਤ ਬਾਵਾ ਦੀ ਢੁੱਕਵੀਂ ਯਾਦਗਾਰ: ਸੁਖਜਿੰਦਰ ਰੰਧਾਵਾ
ਡੇਰਾ ਬਾਬਾ ਨਾਨਕ 'ਚ ਬਣੇਗੀ ਗੁਰਮੀਤ ਬਾਵਾ ਦੀ ਢੁੱਕਵੀਂ ਯਾਦਗਾਰ: ਸੁਖਜਿੰਦਰ ਰੰਧਾਵਾ

ਇਹ ਵੀ ਪੜ੍ਹੋ : murder news: ਵਪਾਰੀ ਗੋਲੀਆਂ ਮਾਰ ਕੇ ਭੁੰਨ੍ਹਿਆਂ, ਵੀਡੀਓ ਵਾਇਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.