ETV Bharat / state

8ਵੀਂ ਫੇਲ੍ਹ ਵਿਅਕਤੀ ਨੇ ਲਗਾਇਆ ਵੱਡਾ ਜੁਗਾੜ, ਛਾਪੇ 2 ਲੱਖ ਦੇ ਨਕਲੀ ਨੋਟ, ਕਾਬੂ

author img

By

Published : Jan 13, 2023, 4:30 PM IST

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਇੱਕ 8ਵੀ ਕਲਾਸ ਫੇਲ੍ਹ ਵਿਅਕਤੀ ਨੇ ਸੋਸ਼ਲ ਮੀਡੀਆ ਤੋਂ ਨੋਟ ਬਣਾਉਣ ਦਾ ਤਰੀਕਾ ਸਿੱਖ ਕੇ 2 ਲੱਖ ਰੁਪਏ ਦੇ ਕਰੀਬ ਨਕਲੀ ਭਾਰਤੀ ਕਰੰਸੀ ਛਾਪ ਦਿੱਤੀ। ਇਸ ਤੋਂ ਬਾਅਦ ਮੁੱਖਬਰ ਖ਼ਾਸ ਦੀ ਇਤਲਾਹ ਉੱਤੇ ਨਾਕੇਬੰਦੀ ਦੌਰਾਨ ਆਰੋਪੀ ਨੂੰ ਕਾਬੂ ਕਰਕੇ ਉਸਦੇ ਖ਼ਿਲਾਫ਼ ਕਾਰਵਾਈ ਕੀਤੀ।

man arrested for printing fake currency in Dhariwal town
man arrested for printing fake currency in Dhariwal town

8ਵੀਂ ਫੇਲ੍ਹ ਵਿਅਕਤੀ ਨੇ ਲਗਾਇਆ ਵੱਡਾ ਜੁਗਾੜ, ਛਾਪੇ 2 ਲੱਖ ਦੇ ਨਕਲੀ ਨੋਟ, ਕਾਬੂ

ਗੁਰਦਾਸਪੁਰ: ਸ਼ੋਸ਼ਲ ਮੀਡੀਆ ਦੀ ਵਰਤੋਂ ਕਰਕੇ ਕਈ ਲੋਕ ਆਪਣੀ ਜ਼ਿੰਦਗੀ ਬਦਲ ਚੁੱਕੇ ਹਨ। ਪਰ ਕਈ ਲੋਕ ਸ਼ੋਸ਼ਲ ਮੀਡੀਆ ਦੀ ਗ਼ਲਤ ਵਰਤੋਂ ਕਰ ਜਲਦ ਅਮੀਰ ਹੋਣਾ ਚਾਹੁੰਦੇ ਹਨ ਅਤੇ ਗ਼ਲਤ ਰਸਤੇ ਉੱਤੇ ਤੁਰ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 8ਵੀ ਕਲਾਸ ਫੇਲ੍ਹ ਵਿਆਕਤੀ ਨੇ ਸੋਸ਼ਲ ਮੀਡੀਆ ਤੋਂ ਨੋਟ ਬਣਾਉਂਣ ਦਾ ਤਰੀਕਾ ਸਿੱਖ ਕੇ 2 ਲੱਖ ਰੁਪਏ ਦੇ ਕਰੀਬ ਨਕਲੀ ਭਾਰਤੀ ਕਰੰਸੀ ਛਾਪ ਦਿੱਤੀ। ਇਸ ਤੋਂ ਬਾਅਦ ਮੁੱਖਬਰ ਖ਼ਾਸ ਦੀ ਇਤਲਾਹ ਉੱਤੇ ਨਾਕੇਬੰਦੀ ਦੌਰਾਨ ਆਰੋਪੀ ਨੂੰ ਕਾਬੂ ਕਰਕੇ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਆਰੋਪੀ ਵਿਅਕਤੀ ਖ਼ਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ :- ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਗੁਰਦਾਸਪੁਰ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਧਾਰੀਵਾਲ ਦੇ ਪਿੰਡ ਪਸਨਵਾਲ ਵਿਖੇ ਨਾਕੇਬੰਦੀ ਦੌਰਾਨ ਇਕ 8ਵੀਂ ਕਲਾਸ ਫੇਲ੍ਹ ਵਿਅਕਤੀ ਬਲਦੇਵ ਸਿੰਘ ਉਰਫ਼ ਦੇਬਾ ਪੁੱਤਰ ਬੀਰ ਸਿੰਘ ਨੂੰ ਨਾਕੇ ਉੱਤੇ ਰੋਕ ਜਦੋਂ ਤਲਾਸ਼ੀ ਕੀਤੀ ਗਈ ਤਾਂ ਇਸਦੀ ਜੇਬ ਵਿੱਚੋਂ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਇਸ ਦੌਰਾਨ ਪੁੱਛਗਿੱਛ ਸਮੇਂ ਇਸ ਦੇ ਘਰ ਦੀ ਤਲਾਸ਼ੀ ਦੌਰਾਨ ਘਰ ਵਿੱਚੋਂ ਨੋਟ ਛਾਪਣ ਦਾ ਸਮਾਨ ਬ੍ਰਾਮਦ ਕਰ ਆਰੋਪੀ ਨੂੰ ਗ੍ਰਿਫ਼ਤਾਰ ਕਰ ਇਸ ਵਿਅਕਤੀ ਖ਼ਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।

ਆਰੋਪੀ ਦੇ ਘਰ ਤਲਾਸ਼ੀ ਦੌਰਾਨ ਨੋਟ ਛਾਪਣ ਦਾ ਸਮਾਨ ਤੇ ਕਰੰਸੀ ਬ੍ਰਾਮਦ:- ਉਹਨਾਂ ਦੱਸਿਆ ਕਿ ਜਦੋਂ ਆਰੋਪੀ ਦੇ ਘਰ ਦੀ ਤਲਾਸ਼ੀ ਲਈ ਤਾਂ 194,300/- ਰੁਪਏ ਜਾਅਲੀ ਭਾਰਤੀ ਕਰੰਸੀ, ਜਾਅਲੀ ਇੱਕ ਪ੍ਰਿੰਟਰ, 04 ਸਿਆਹੀਆ, ਇੱਕ ਟੇਪ, ਚਿੱਟੇ ਕਾਗਜ਼ਾਤ ਸਮੇਤ ਕੱਟੇ ਕਾਗਜ਼, ਇੱਕ ਕੈਚੀ ਲੋਹਾ, ਇੱਕ ਫੁੱਟਾ ਲੋਹਾ, ਇੱਕ ਪੁਰਾਣਾ ਗੱਤਾ ਅਤੇ ਇੱਕ ਕਟਰ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ 100/100 ਦੇ 298 ਨੋਟ ਕੁੱਲ੍ਹ 29,800 ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ। ਪੁੱਛਗਿੱਛ ਕਰਨ ਉੱਤੇ ਆਰੋਪੀ ਦੇ ਘਰੋਂ 500/500 ਦੇ 37 ਨੋਟ ਰਕਮ 18,500/ਰੁਪਏ, 2000/2000 ਦੇ 73 ਨੋਟ ਰਕਮ 1,46,000/ਰੁਪਏ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ।



ਇਹ ਵੀ ਪੜੋ:- ਕੱਚੇ ਮੁਲਾਜ਼ਮਾਂ ਲਈ ਆ ਗਈ ਵੱਡੀ ਖੁਸ਼ਖ਼ਬਰੀ, ਸੀਐੱਮ ਮਾਨ ਨੇ ਕਰ ਦਿੱਤਾ ਐਲਾਨ

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.