ETV Bharat / state

ਗੁਰਦਾਸਪੁਰ: ਬਟਾਲਾ 'ਚ ਦਿਨ-ਦਿਹਾੜੇ ਘਰ 'ਚ ਹੋਈ ਚੋਰੀ

author img

By

Published : Jun 1, 2020, 8:13 PM IST

ਬਟਾਲਾ ਵਿੱਚ ਦਿਨ-ਦਿਹਾੜੇ ਇੱਕ ਘਰ 'ਚੋਂ ਚੋਰਾਂ ਵੱਲੋਂ 11 ਹਜ਼ਾਰ ਰੁਪਏ ਨਕਦੀ ਅਤੇ ਕਰੀਬ ਡੇਢ ਲੱਖ ਦਾ ਸੋਨਾ ਚੋਰੀ ਕੀਤਾ ਗਿਆ ਹੈ। ਜਦ ਇਹ ਘਟਨਾ ਵਾਪਰੀ ਉਸ ਸਮੇਂ ਘਰ ਵਿੱਚ ਸਿਰਫ਼ ਇੱਕ ਲੜਕੀ ਮੌਜੂਦ ਸੀ, ਜਿਸ ਨੂੰ ਚੋਰਾਂ ਵੱਲੋਂ ਬੰਧੀ ਬਣਾ ਲਿਆ ਗਿਆ ਸੀ।

Daytime theft in Batala
ਗੁਰਦਾਸਪੁਰ: ਬਟਾਲਾ 'ਚ ਦਿਨ-ਦਿਹਾੜੇ ਹੋਈ ਲੁੱਟ-ਖੋਹ

ਗੁਰਦਾਸਪੁਰ: ਬਟਾਲਾ ਦੇ ਸ਼ਿਵ ਨਗਰ ਮੁਹੱਲੇ ਦੇ ਇੱਕ ਘਰ ਵਿੱਚ ਦਿਨ-ਦਿਹਾੜੇ ਚੋਰਾਂ ਵੱਲੋਂ ਚੋਰੀ ਕੀਤੀ ਗਈ, ਜਿਸ ਸਮੇਂ ਚੋਰਾਂ ਵੱਲੋਂ ਘਰ ਵਿੱਚ ਲੁੱਟ ਖੋਹ ਕੀਤੀ ਜਾ ਰਹੀ ਸੀ, ਉਸ ਸਮੇਂ ਘਰ ਵਿੱਚ ਸਿਰਫ਼ ਇੱਕ ਕੁੜੀ ਮੌਜੂਦ ਸੀ, ਜਿਸ ਨੂੰ ਚੋਰਾਂ ਵੱਲੋਂ ਬੰਧੀ ਬਣਾ ਲਿਆ ਗਿਆ ਸੀ।

ਜਾਣਕਾਰੀ ਦਿੰਦੇ ਪੀੜਤ ਨੇ ਦੱਸਿਆ ਕਿ ਚੋਰੀ ਕਰਨ ਵਾਲਿਆਂ 'ਚੋਂ 3 ਮੁੰਡੇ ਤੇ 2 ਔਰਤਾਂ ਸਨ। ਜਦ ਇਹ ਵਾਰਦਾਤ ਵਾਪਰੀ, ਉਸ ਸਮੇਂ ਘਰ 'ਚ ਲੜਕੀ ਦੇ ਮਾਤਾ-ਪਿਤਾ ਡਿਊਟੀ 'ਤੇ ਗਏ ਹੋਏ ਸਨ।

ਗੁਰਦਾਸਪੁਰ: ਬਟਾਲਾ 'ਚ ਦਿਨ-ਦਿਹਾੜੇ ਹੋਈ ਲੁੱਟ-ਖੋਹ

ਹੋਰ ਪੜ੍ਹੋ: ਚੰਡੀਗੜ੍ਹ 'ਚ ਪੁਲਿਸ ਇੰਸਪੈਕਟਰ ਬਣਿਆ ਲੋਕਾਂ ਲਈ ਮਸੀਹਾ, ਵੰਡ ਰਿਹਾ ਕਿਤਾਬਾਂ ਤੇ ਚਾਕਲੇਟ

ਜਾਣਕਾਰੀ ਮੁਤਾਬਕ ਚੋਰਾਂ ਵੱਲੋਂ 11 ਹਜ਼ਾਰ ਰੁਪਏ ਨਕਦੀ ਅਤੇ ਕਰੀਬ ਡੇਢ ਲੱਖ ਦਾ ਸੋਨਾ ਲੁੱਟਿਆ ਗਿਆ ਹੈ। ਪੁਲਿਸ ਥਾਣਾ ਸਿਵਲ ਲਾਈਨ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.