ETV Bharat / state

ਠੇਕੇ ‘ਤੇ ਭਰਤੀ ਕੀਤੇ ਮੁਲਾਜ਼ਮ ਜਲਦ ਹੋਣਗੇ ਪੱਕੇ: ਬਾਜਵਾ

author img

By

Published : Jun 20, 2021, 11:11 AM IST

ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਬਟਾਲਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾ ਨੇ ਦੱਸਿਆ, ਕਿ ਬਟਾਲਾ ਵਿੱਚ ਕਰੀਬ 2 ਕਰੋੜ ਦੀ ਲਾਗਤ ਨਾਲ ਬੀਡੀਪੀਓ (BDPO) ਦੇ ਨਵੇਂ ਦਫ਼ਤਰ (Office) ਦਾ ਨਿਰਮਾਣ ਕੀਤਾ ਜਾਵੇਗਾ। ਜਿਸ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ।

ਠੇਕੇ ‘ਤੇ ਭਰਤੀ ਕੀਤੇ ਮੁਲਾਜ਼ਮ ਜਲਦ ਹੋਣਗੇ ਪੱਕੇ: ਬਾਜਵਾ, ਕੈਬਨਿਟ ਮੰਤਰੀ
ਠੇਕੇ ‘ਤੇ ਭਰਤੀ ਕੀਤੇ ਮੁਲਾਜ਼ਮ ਜਲਦ ਹੋਣਗੇ ਪੱਕੇ: ਬਾਜਵਾ, ਕੈਬਨਿਟ ਮੰਤਰੀ

ਬਟਾਲਾ: ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 6ਵੇਂ ਪੇਅ ਕਮਿਸ਼ਨ ਲਾਗੂ ਹੋਣ ਨਾਲ ਮੁਲਜ਼ਮਾਂ ਨੂੰ ਵੱਡੇ ਪੱਧਰ ‘ਤੇ ਲਾਭ ਹੋਣ ਦੀ ਗੱਲ ਕਹੀ। ਇਸ ਮੌਕੇ ਉਨ੍ਹਾਂ ਨੇ ਠੇਕੇ ‘ਤੇ ਭਰਤੀ ਮੁਲਾਜ਼ਮਾਂ (Contract Employees) ਨੂੰ ਪੱਕੇ ਕਰਨ ਲਈ ਅਗਲੇ ਸੈਸ਼ਨ ਵਿੱਚ ਇੱਕ ਕਾਨੂੰਨ ਬਣਾਕੇ ਇਨ੍ਹਾਂ ਮੁਲਾਜ਼ਮਾਂ ਨੂੰ ਵੱਡਾ ਲਾਭ ਦੇਣ ਦਾ ਵੀ ਜ਼ਿਕਰ ਕੀਤਾ।

ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਬਟਾਲਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾ ਨੇ ਦੱਸਿਆ, ਕਿ ਬਟਾਲਾ ਵਿੱਚ ਕਰੀਬ 2 ਕਰੋੜ ਦੀ ਲਾਗਤ ਨਾਲ ਬੀਡੀਪੀਓ ਦੇ ਨਵੇਂ ਦਫ਼ਤਰ ਦਾ ਨਿਰਮਾਣ ਕੀਤਾ ਜਾਵੇਗਾ। ਜਿਸ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ।

ਉਹਨਾਂ ਦੱਸਿਆ, ਕਿ ਗੁਰਦਾਸਪੁਰ ਦੇ ਪਿੰਡ ਮਰੜ ‘ਚ ਹਾਕੀ ਖਿਡਾਰੀਆਂ ਲਈ ਇੱਕ ਮਾਡਰਨ ਸਹੂਲਤਾਂ ਵਾਲਾ ਸਟੇਡੀਅਮ ਤਿਆਰ ਕਰਨ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਸਟੇਡੀਅਮ ‘ਚ ਐਸਟਰੋਟਰਫ ਲਗਾਈ ਜਾਵੇਗੀ ਅਤੇ ਜਿਸ ‘ਤੇ ਕਰੀਬ 5 ਕਰੋੜ ਰੁਪਏ ਦਾ ਖਰਚ ਹੋਵੇਗਾ। ਜਿਸ ਦਾ ਨੌਜਵਾਨ ਪੀੜੀ ਅਤੇ ਹਾਕੀ ਖਿਡਾਰੀਆਂ ਨੂੰ ਉਸ ਦਾ ਬਹੁਤ ਫਾਇਦਾ ਹੋਵੇਗਾ|

ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਪਾਣੀ ਦੇ ਡਿੱਗ ਰਹੇ ਪੱਧਰ ‘ਤੇ ਬੋਲਦਿਆ ਕਿਹਾ, ਕਿ ਸਾਨੂੰ ਸਾਰੀਆਂ ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਜੇਕਰ ਅਸੀਂ ਪਾਣੀ ਸਮੇਂ ਸਿਰ ਨਾ ਸੰਭਾਲ ਪਾਏ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇ ਲੋਕਾਂ ਪਾਣੀ ਲਈ ਦੂਜਿਆ ਦੇਸ਼ ਜਾ ਸੂਬਿਆਂ ਦੇ ਅੱਗੇ ਤਰਲੇ ਕੱਢਣਗੇ।
ਇਹ ਵੀ ਪੜ੍ਹੋ:ਸਰਕਾਰੀ ਕੰਮਕਾਜ 100 ਫੀਸਦੀ ਈ-ਆਫਿਸ ਰਾਹੀਂ ਯਕੀਨੀ ਬਣਾਇਆ ਜਾਵੇ: ਕੈਪਟਨ

ETV Bharat Logo

Copyright © 2024 Ushodaya Enterprises Pvt. Ltd., All Rights Reserved.