ETV Bharat / state

ਕੈਬਨਿਟ ਮੰਤਰੀ ਬਾਜਵਾ ਵਲੋਂ ਗੁਰਦਾਸਪੁਰ ’ਚ ਵਿਕਾਸ ਕਾਰਜਾਂ ਦੇ ਰੱਖੇ ਗਏ ਨੀਂਹ-ਪੱਥਰ

author img

By

Published : Jan 15, 2021, 8:29 PM IST

ਵਿਧਾਨ ਸਭਾ ਹਲਕਾ ਫ਼ਤਿਹਗੜ੍ਹ ਚੂੜੀਆਂ ਤੋਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਜੋ ਵਿਕਾਸ ਦੇ ਕੰਮ ਪਿੱਛੜ ਗਏ ਸਨ ਉਹਨਾਂ ’ਚ ਤੇਜੀ ਲਿਆਂਦੀ ਗਈ ਹੈ।

ਤਸਵੀਰ
ਤਸਵੀਰ

ਗੁਰਦਾਸਪੁਰ: ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਜੋ ਵਿਕਾਸ ਦੇ ਕੰਮ ਪਿੱਛੜ ਗਏ ਸਨ ਉਹਨਾਂ ’ਚ ਤੇਜੀ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਪਿੰਡਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਗ੍ਰਾਂਟ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਵਿਕਾਸ ਕਾਰਜ ਤੇਜੀ ਨਾਲ ਪੂਰੇ ਹੋ ਸਕਣ।

ਹੋਰਨਾਂ ਸੂਬਿਆਂ ਤੋਂ ਮੀਟ ਅਤੇ ਪੋਲਟਰੀ ਦੇ ਆਉਣ ’ਤੇ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ

ਇਸ ਮੌਕੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਂਦੇ ਹੋਏ ਮੰਤਰੀ ਤ੍ਰਿਪਤ ਬਾਜਵਾ ਨੇ ਦੱਸਿਆ ਕਿ ਹੁਣ ਤਕ ਪੰਜਾਬ ਚ ਬਰਡ ਫਲੂ ਦਾ ਇਕ ਵੀ ਮਾਮਲਾ ਸਾਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਬਰਡ ਫ਼ਲੂ ਦੀ ਰੋਕਥਾਮ ਲਈ ਲਈ ਪੰਜਾਬ ’ਚ ਹਰ ਤਰ੍ਹਾਂ ਨਿਗਰਾਨੀ ਦੇ ਆਦੇਸ਼ ਜਾਰੀ ਕੀਤੇ ਹੋਏ ਹਨ ਤੇ ਅਲਰਟ ਜਾਰੀ ਹੈੇ। ਮੌਜੂਦਾ ਹਲਾਤਾਂ ਨੂੰ ਦੇਖਦਿਆਂ ਸਰਕਾਰ ਵੱਲੋਂ ਪੰਜਾਬ ’ਚ ਕਿਸੇ ਵੀ ਤਰ੍ਹਾਂ ਨਾਲ ਹੋਰਨਾਂ ਸੂਬਿਆਂ ਚੋ ਮੀਟ ਅਤੇ ਪੋਲਟਰੀ ਦੇ ਆਉਣ ’ਤੇ ਰੋਕ ਲਗਾ ਦਿਤੀ ਗਈ ਹੈ।

ਕੇਂਦਰ ਸਰਕਾਰ ਦੁਆਰਾ ਖੇਤੀ ਕਾਨੂੰਨ ਵਾਪਸ ਲੈਣਾ ਹੀ ਕਿਸਾਨਾਂ ਦੀ ਸਮੱਸਿਆ ਦਾ ਹੱਲ: ਬਾਜਵਾ

ਇਸ ਦੇ ਨਾਲ ਹੀ ਕਿਸਾਨੀ ਅੰਦੋਲਨ ਬਾਰੇ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਦੀ ਸਥਿਤੀ ਸਪਸ਼ਟ ਕਰਦੇ ਹੋਏ ਮੰਤਰੀ ਬਾਜਵਾ ਨੇ ਕਿਹਾ ਕਿ ਪਹਿਲਾ ਵੀ ਕਿਸਾਨਾਂ ਦੇ ਹੱਕ 'ਚ ਵਿਧਾਨ ਸਭਾ ਪੰਜਾਬ ਚ ਫੈਸਲਾ ਲਿਆ ਸੀ ਅਤੇ ਅਗੇ ਵੀ ਕਿਸਾਨਾਂ ਦੇ ਨਾਲ ਹਨ ਲੇਕਿਨ ਪੂਰਨ ਹੱਲ ਉਦੋਂ ਹੀ ਹੋ ਸਕਦਾ ਹੈ ਜਦੋ ਕੇਂਦਰ ਖੇਤੀ ਕਾਨੂੰਨ ਵਾਪਸ ਲਵੇਗੀ|

ETV Bharat Logo

Copyright © 2024 Ushodaya Enterprises Pvt. Ltd., All Rights Reserved.