ETV Bharat / state

ਗੁਰਦਾਸਪੁਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ ਟਰੱਕ ਚਾਲਕ ਦੀ ਮੌਤ

author img

By

Published : Apr 20, 2023, 6:30 PM IST

A truck accident occurred on Gurdaspur National Highway, the truck driver died on the spot
A truck accident : ਗੁਰਦਾਸਪੁਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ ਟਰੱਕ ਚਾਲਕ ਦੀ ਮੌਤ

ਅੰਮ੍ਰਿਤਸਰ ਤੋਂ ਜੰਮੂ ਜਾ ਰਹੇ ਇੱਕ ਕੇਲਿਆਂ ਦਾ ਭਰਿਆ ਟਰੱਕ ਸੰਤੁਲਨ ਵਿਗੜਨ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਿਆ, ਇਸ ਦੌਰਾਨ ਟਰੱਕ ਡਰਾਈਵਰ ਦੀ ਮੌਤ ਹੋ ਗਈ। ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਮੌਕੇ 'ਤੇ ਘੰਟਿਆਂ ਬਾਅਦ ਪਹੁੰਚੀ ਜਿਸ ਕਾਰਨ ਲੋਕਾਂ ਨੇ ਹਾਈਵੇਅ ਜਾਮ ਕਰ ਦਿੱਤਾ।

A truck accident : ਗੁਰਦਾਸਪੁਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ ਟਰੱਕ ਚਾਲਕ ਦੀ ਮੌਤ

ਗੁਰਦਾਸਪੁਰ: ਪੰਜਾਬ ਵਿਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਵਿਚਾਲੇ ਤਾਜਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਤੇਜ਼ ਰਫ਼ਤਾਰ ਟਿੱਪਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿੱਚ ਇਕ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਮ੍ਰਿਤਕ ਟਰੱਕ ਡਰਾਈਵਰ ਹੀ ਸੀ, ਜੋ ਕਿ ਕੇਲਿਆਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਸੀ। ਅੰਮ੍ਰਿਤਸਰ ਤੋਂ ਜੰਮੂ ਜਾ ਰਹੇ ਇੱਕ ਕੇਲਿਆਂ ਦਾ ਭਰਿਆ ਟਰੱਕ ਸੰਤੁਲਨ ਵਿਗੜਨ ਕਰਕੇ ਗੁਰਦਾਸਪੁਰ ਨੈਸ਼ਨਲ ਹਾਈਵੇ 'ਤੇ ਇਕ ਖੰਭੇ ਨਾਲ ਜਾ ਟਕਰਾਇਆ ਹਾਦਸਾ ਇੰਨਾ ਜਬਰਦਸਤੀ ਸੀ ਕਿ ਟਰੱਕ ਚਾਲਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਰਾਹਗੀਰਾਂ ਨੇ ਬੜੀ ਮੁਸ਼ਕਿਲ ਦੇ ਨਾਲ ਮ੍ਰਿਤਕ ਡ੍ਰਾਈਵਰ ਦੀ ਲਾਸ਼ ਨੂੰ ਟਰੱਕ ਵਿੱਚੋਂ ਬਾਹਰ ਕੱਢਿਆ ਗਿਆ। ਉਥੇ ਹੀ ਹਾਦਸਾ ਹੁੰਦੇ ਹੀ ਸਤਾਹਨਕ ਲੋਕਾਂ ਵੱਲੋਂ ਮੌਕੇ 'ਤੇ ਮੁਢਲੀ ਸਹਾਇਤਾ ਦਿੰਦੇ ਹੋਏ ਬੇਹੱਦ ਮੁਸ਼ਕਿਲ ਨਾਲ ਡਰਾਈਵਰ ਨੂੰ ਟਰੱਕ ਵਿੱਚੋ ਬਾਹਰ ਕੱਢਿਆ। ਪਰ ਜਦੋਂ ਤੱਕ ਉਸਨੂੰ ਕੱਢਿਆ ਜਾਂਦਾ ਉਸ ਦੀ ਮੌਤ ਹੋ ਚੁਕੀ ਸੀ।

ਮੌਕੇ 'ਤੇ ਘੰਟਿਆਂ ਬਾਅਦ ਪਹੁੰਚੀ ਪੁਲਿਸ: ਸਥਾਨਕ ਲੋਕਾਂ ਵੱਲੋਂ ਫੌਰੀ ਤੌਰ 'ਤੇ ਪੁਲਿਸ ਨੂੰ ਫੋਨ ਕੀਤਾ ਪਰ ਹਾਦਸੇ ਵਾਲੀ ਜਗ੍ਹਾ ਕਿੱਸ ਦੇ ਏਰੀਏ ਵਿੱਚ ਆਉਂਦੀ ਹੈ ਇੱਸ ਗੱਲ ਨੂੰ ਸਪਸ਼ਟ ਕਰਨ ਕਰਕੇ ਪੁਲਿਸ ਇੱਕ ਘੰਟਾ ਬੀਤ ਜਾਣ ਦੇ ਬਾਅਦ ਵੀ ਮੌਕੇ 'ਤੇ ਨਹੀਂ ਪਹੁੰਚੀ। ਜਿਸ ਕਾਰਨ ਲੋਕਾਂ ਵਿਚ ਰੋਸ ਵੀ ਪਾਇਆ ਗਿਆ। ਜਿਸ ਕਰਕੇ ਗੁੱਸੇ ਵਿੱਚ ਆਏ ਰਾਹਗੀਰਾਂ ਨੇ ਦੋਵੇਂ ਬੰਨੇ ਟਰੱਕ ਲਗਾ ਕੇ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ।ਕਾਫੀ ਸਮੇਂ ਤੱਕ ਹਾਈਵੇਅ ਬੰਦ ਰਹਿਣ ਤੋਂ ਬਾਅਦ ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਖੇ ਭੇਜ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ

ਇਹ ਵੀ ਪੜ੍ਹੋ: Army Vehicle On Fire: ਪੁੰਛ-ਜੰਮੂ NH 'ਤੇ ਵੱਡਾ ਹਾਦਸਾ, ਫੌਜ ਦੀ ਗੱਡੀ ਨੂੰ ਲੱਗੀ ਭਿਆਨਕ ਅੱਗ, 4 ਜਵਾਨਾਂ ਦੀ ਮੌਤ

ਲੋਕਾਂ ਨੇ ਰੋਸ ਵਿਚ ਬੰਦ ਕੀਤਾ ਹਾਈਵੇਅ: ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਿੱਬੜ ਦੀ ਐੱਸਐੱਚਓ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਨੈਸ਼ਨਲ ਹਾਈਵੇ ਤੇ ਇੱਕ ਟਰੱਕ ਹਾਦਸਾਗ੍ਰਸਤ ਹੋਇਆ ਹੈ ਅਤੇ ਟਰੱਕ ਚਾਲਕ ਦੀ ਮੌਕੇ 'ਤੇ ਮੌਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਉਨ੍ਹਾਂ ਦੇ ਥਾਣੇ ਅਧੀਨ ਨਹੀਂ ਪੈਂਦਾ ਜਿਸ ਕਰਕੇ ਆਉਣ ਵਿੱਚ ਦੇਰੀ ਹੋਈ ਹੈ ਅਤੇ ਇਹ ਏਰੀਆ ਸਿਟੀ ਪੁਲਿਸ ਗੁਰਦਾਸਪੁਰ ਅਧੀਨ ਆਉਂਦਾ ਹੈ ਅੱਤੇ ਹੁਣ ਮੌਕੇ ਤੇ ਸਿਟੀ ਪੁਲਿਸ ਵੀ ਪਹੁੰਚ ਚੁੱਕੀ ਹੈ ਅਤੇ ਮ੍ਰਿਤਕ ਦੇਹ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਲਗਾਏ ਗਏ ਜਾਮ ਨੂੰ ਖੁਲ੍ਹਵਾ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.