ETV Bharat / bharat

Army Vehicle On Fire: ਪੁੰਛ-ਜੰਮੂ NH 'ਤੇ ਵੱਡਾ ਹਾਦਸਾ, ਫੌਜ ਦੀ ਗੱਡੀ ਨੂੰ ਲੱਗੀ ਭਿਆਨਕ ਅੱਗ, 4 ਜਵਾਨਾਂ ਦੀ ਮੌਤ

author img

By

Published : Apr 20, 2023, 5:15 PM IST

Updated : Apr 20, 2023, 6:13 PM IST

ਜੰਮੂ-ਕਸ਼ਮੀਰ ਦੇ ਪੁੰਛ 'ਚ ਪੁੰਛ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਫੌਜ ਦੀ ਇਕ ਗੱਡੀ 'ਚ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਫੌਜ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਐੱਨਐੱਚ 'ਤੇ ਆਉਣ-ਜਾਣ ਵਾਲੇ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ARMY VEHICLE ON FIRE FIERCE FIRE IN INDIAN ARMY VEHICLE IN POONCH JAMMU AND KASHMIR
Army Vehicle On Fire: ਪੁੰਛ-ਜੰਮੂ NH 'ਤੇ ਵੱਡਾ ਹਾਦਸਾ, ਫੌਜ ਦੀ ਗੱਡੀ ਨੂੰ ਲੱਗੀ ਭਿਆਨਕ ਅੱਗ, 4 ਜਵਾਨਾਂ ਦੀ ਮੌਤ

ਪੁੰਛ: ਜੰਮੂ-ਕਸ਼ਮੀਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੁੰਛ ਵਿੱਚ ਫੌਜ ਦੀ ਗੱਡੀ ਨਾਲ ਵੱਡਾ ਹਾਦਸਾ ਵਾਪਰਿਆ ਹੈ। ਪੁੰਛ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਵੀਰਵਾਰ ਨੂੰ ਫੌਜ ਦੀ ਇਕ ਗੱਡੀ 'ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਜਵਾਨਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਫੌਜ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਵੈਨ ਵਿੱਚ ਕਿੰਨੇ ਜਵਾਨ ਸਵਾਰ ਸਨ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਐੱਨਐੱਚ 'ਤੇ ਆਉਣ-ਜਾਣ ਵਾਲੇ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।


ਹਾਦਸਾ ਪੁੰਛ ਦੇ ਭਾਟਾ ਧੂੜੀਆ ਇਲਾਕੇ 'ਚ ਹਾਈਵੇਅ 'ਤੇ ਵਾਪਰਿਆ: ਇੱਥੇ ਤਿੰਨ ਜਵਾਨਾਂ ਦੀਆਂ ਲਾਸ਼ਾਂ ਨੂੰ ਮੌਕੇ ਤੋਂ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਹੋਰ ਜਵਾਨਾਂ ਦਾ ਪਤਾ ਨਹੀਂ ਲੱਗ ਸਕਿਆ। ਇਹ ਹਾਦਸਾ ਪੁੰਛ ਦੇ ਭਾਟਾ ਧੂੜੀਆ ਇਲਾਕੇ 'ਚ ਹਾਈਵੇਅ 'ਤੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫੌਜ ਦੇ ਉੱਚ ਅਧਿਕਾਰੀ ਅਤੇ ਜੰਮੂ-ਕਸ਼ਮੀਰ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਧਮਾਕਾ ਬਿਜਲੀ ਡਿੱਗਣ ਕਾਰਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁੰਛ ਤੋਂ 90 ਕਿਲੋਮੀਟਰ ਦੂਰ ਮੌਕੇ 'ਤੇ ਫੌਜ ਅਤੇ ਪੁਲਸ ਦੇ ਜਵਾਨ ਪਹੁੰਚ ਗਏ ਹਨ।

ਇਹ ਵੀ ਪੜ੍ਹੋ: ਪ੍ਰਯਾਗਰਾਜ 'ਚ ਦੁਹਰਾਇਆ ਅਤੀਕ-ਅਸ਼ਰਫ ਕਤਲੇਆਮ, ਕੋਲਵਿਨ ਹਸਪਤਾਲ 'ਚ ਚੱਲੀਆਂ ਗੋਲੀਆਂ

ਦੱਸ ਦਈਏ ਹਾਦਸੇ ਦੇ ਅਸਲ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਵਿੱਚ ਸ਼ਹੀਦ ਹੋਏ ਫੌਜ ਦੇ ਜਵਾਨਾਂ ਦੀ ਪਛਾਣ ਵੀ ਫਿਲਹਾਲ ਹੋਣੀ ਬਾਕੀ ਹੈ। ਇਸ ਪੂਰੇ ਮਾਮਲੇ ਵਿੱਚ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਕੋਈ ਟੈੈਰਰ ਐਂਗਲ ਬਾਰੇ ਵੀ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ। ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਹਾਦਸੇ ਅਸਮਾਨੀ ਬਿਜਲੀ ਦੇ ਡਿੱਗਣ ਕਰਕੇ ਵਾਪਰਿਆ ਹੈ।

ਇਹ ਵੀ ਪੜ੍ਹੋ: Global Buddhist Summit: ਪੀਐਮ ਮੋਦੀ ਨੇ ਕਿਹਾ, "ਅੱਜ ਦੁਨੀਆ ਜਿਸ ਜੰਗ ਅਤੇ ਅਸ਼ਾਂਤੀ ਤੋਂ ਪੀੜਤ ਹੈ, ਉਸ ਦਾ ਹੱਲ ਬੁੱਧ ਦੇ ਉਪਦੇਸ਼ਾਂ ਵਿੱਚ ਹੈ"

Last Updated : Apr 20, 2023, 6:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.