ETV Bharat / state

Thieves in Civil Hospital: ਫਿਰੋਜ਼ਪੁਰ 'ਚ ਚੋਰਾਂ ਨੇ ਸਿਵਲ ਹਸਪਤਾਲ ਨੂੰ ਬਣਾਇਆ ਨਿਸ਼ਾਨਾ, ਏਸੀ ਪਾਈਪਾਂ ਤੇ ਹੋਰ ਸਮਾਂ ਉੱਤੇ ਕੀਤਾ ਹੱਥ ਸਾਫ

author img

By

Published : May 7, 2023, 5:45 PM IST

ਫਿਰੋਜ਼ਪੁਰ ਚੋਰਾਂ ਨੇ ਇਸ ਸਰਹੱਦੀ ਜਿਲ੍ਹੇ ਦੇ ਲੋਕਾਂ ਨੂੰ ਸਿਹਤ ਅਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਿਵਲ ਹਸਪਤਾਲ ਨੂੰ ਵੀ ਨਹੀਂ ਬਖਸ਼ਿਆ ਹਸਪਤਾਲਾਂ ਅਤੇ ਉਪਰੇਸ਼ਨ ਥੀਏਟਰਾਂ ਵਿੱਚ ਏਅਰ-ਕੰਡੀਸ਼ਨਿੰਗ ਬਹੁਤ ਮਹੱਤਵਪੂਰਨ ਹੈ।

Thieves in Ferozepur did not even spare the Civil Hospital Firozepur
ਫਿਰੋਜ਼ਪੁਰ 'ਚ ਚੋਰਾਂ ਨੇ ਸਿਵਲ ਹਸਪਤਾਲ ਨੂੰ ਬਣਾਇਆ ਨਿਸ਼ਾਨਾ, ਏ.ਸੀ. ਪਾਈਪਾਂ ਤੇ ਹੋਰ ਸਮਾਂ ਉੱਤੇ ਕੀਤਾ ਹੱਥ ਸਾਫ

Thieves in Civil Hospital: ਫਿਰੋਜ਼ਪੁਰ 'ਚ ਚੋਰਾਂ ਨੇ ਸਿਵਲ ਹਸਪਤਾਲ ਨੂੰ ਬਣਾਇਆ ਨਿਸ਼ਾਨਾ, ਏ.ਸੀ. ਪਾਈਪਾਂ ਤੇ ਹੋਰ ਸਮਾਂ ਉੱਤੇ ਕੀਤਾ ਹੱਥ ਸਾਫ

ਫਿਰੋਜ਼ਪੁਰ: ਸੂਬੇ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਚੋਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਤੋਂ ਸਾਹਮਣੇ ਆਇਆ ਹੈ। ਜਿਥੇ ਚੋਰਾਂ ਨੇ ਇਸ ਸਰਹੱਦੀ ਜਿਲ੍ਹੇ ਦੇ ਲੋਕਾਂ ਨੂੰ ਸਿਹਤ ਅਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਿਵਲ ਹਸਪਤਾਲ ਨੂੰ ਵੀ ਨਹੀਂ ਬਖਸ਼ਿਆ ਹਸਪਤਾਲਾਂ ਅਤੇ ਉਪਰੇਸ਼ਨ ਥੀਏਟਰਾਂ ਵਿੱਚ ਏਅਰ-ਕੰਡੀਸ਼ਨਿੰਗ ਬਹੁਤ ਮਹੱਤਵਪੂਰਨ ਹੈ। ਜੋ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਵਿੱਚ ਮਦਦ ਕਰਨ ਤੋਂ ਇਲਾਵਾ ਤਾਪਮਾਨ, ਨਮੀ ਅਤੇ ਨਿਰਜੀਵ ਫਿਲਟਰੇਸ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ।

ਮਿਲੀ ਜਾਣਕਾਰੀ ਅਨੁਸਾਰ ਬਾਹਰੀ ਯੂਨਿਟਾਂ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਵਿੱਚ ਫਿੱਟ ਕੀਤੇ ਏਅਰ ਕੰਡੀਸ਼ਨ (ਏਸੀ) ਪਾਈਪਾਂ ਅਤੇ ਜ਼ਿਆਦਾਤਰ ਵਿਭਾਗਾਂ ਨੂੰ ਖਾਸ ਤੌਰ 'ਤੇ ਗਰਮੀ ਦੇ ਮੌਸਮ ਦੀ ਸ਼ੁਰੂਆਤ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ। ਕਿ ਚੋਰ ਸਿਵਲ ਹਸਪਤਾਲ ਵਿੱਚ ਏਅਰ ਕੰਡੀਸ਼ਨਰ ਦੀਆਂ ਪਾਈਪਾਂ ਪੁੱਟ ਰਫੂਚੱਕਰ ਹੋ ਗਏ ਹਨ।

ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ : ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਹੋਈ ਚੋਰੀ ਨੂੰ ਲੈਕੇ ਐਕਸਰੇ ਵਿਭਾਗ ਦੇ ਸੰਦੀਪ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਵਿਭਾਗ ਵਿੱਚੋਂ ਏਸੀ ਪਾਈਪਾਂ ਦੀ ਚੋਰੀ ਹੋਣ ਸਬੰਧੀ ਐਸ.ਐਮ.ਓ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਕਸਰੇ ਵਿਭਾਗ ਵਿੱਚ ਏਸੀ ਲਗਾਉਣਾ ਬਹੁਤ ਜ਼ਰੂਰੀ ਹੈ। ਏ.ਸੀ. ਦੀ ਅਣਹੋਂਦ ਵਿੱਚ, ਸਾਨੂੰ ਅਤੇ ਨਾਲ ਹੀ ਮਰੀਜ਼ਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਰੇਡੀਏਸ਼ਨ ਦਾ ਸਾਡੇ ਸਰੀਰ 'ਤੇ ਅਸਰ ਪੈ ਰਿਹਾ ਹੈ।

ਪਾਈਪਾਂ ਚੋਰੀ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ : ਸਾਡੇ ਕੋਲ TRD ਬੈਗ ਵੀ ਨਹੀਂ ਹਨ ਅਤੇ ਏਸੀ ਤੋਂ ਬਿਨਾਂ, ਐਕਸ-ਰੇ ਮਸ਼ੀਨਾਂ ਨੂੰ ਚਲਾਉਣਾ ਜੋਖਮ ਭਰਿਆ ਹੈ।ਸਿਵਲ ਹਸਪਤਾਲ ਦੇ ਡਾਇਲਸੱਸ ਯੂਨਿਟ ਵਿੱਚ ਦਾਖਲ ਮਰੀਜ਼ ਗੁਰਜੀਤ ਸਿੰਘ ਨੇ ਦੱਸਿਆ ਕਿ ਡਾਇਲਸਿਸ ਵਿਭਾਗ ਨੂੰ ਵੀ ਚੋਰਾਂ ਨੇ ਨਹੀਂ ਬਖਸ਼ਿਆ ਇਥੋਂ ਦੇ ਏਸੀ ਵੀ ਬੰਦ ਪਏ ਹਨ। ਜਿਥੇ ਕਿਡਨੀ ਦੇ ਮਰੀਜ਼ ਆਉਂਦੇ ਹਨ ਅਤੇ ਉਨ੍ਹਾਂ ਨੂੰ ਗਰਮੀ ਕਾਰਨ ਕਾਫੀ ਦਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਥੇ ਹੀ ਦੂਸਰੇ ਪਾਸੇ ਆਰਥੋ ਸਰਜਨ ਡਾ. ਨਿਖਿਲ ਗੁਪਤਾ ਨੇ ਦੱਸਿਆ ਕਿ ਆਪ੍ਰੇਸ਼ਨ ਵਾਰਡ ਵਿੱਚ ਲਗਾਏ ਗਏ ਏ.ਸੀ. ਦੀਆਂ ਪਾਈਪਾਂ ਚੋਰੀ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Tihar Jail Security: ਟਿੱਲੂ ਤਾਜਪੁਰੀਆ ਦੇ ਕਤਲ ਤੋਂ ਬਾਅਦ ਤਿਹਾੜ 'ਚ ਵਧੀ 'ਆਪ' ਦੇ ਮੰਤਰੀਆਂ ਦੀ ਸੁਰੱਖਿਆ, ਸੈਰ ਕਰਨ 'ਤੇ ਵੀ ਲੱਗੀ ਰੋਕ

ਇਹ ਵੀ ਪੜ੍ਹੋ : ਕੈਨੇਡਾ 'ਚ ਕਬੱਡੀ ਪ੍ਰਮੋਟਰ ਕਮਲਜੀਤ ਕੰਗ 'ਤੇ ਜਾਨਲੇਵਾ ਹਮਲਾ, ਗੋਲੀਆਂ ਮਾਰ ਫਰਾਰ ਹੋਇਆ ਹਮਲਾਵਰ

ਓਟੀ ਵਿੱਚ ਸਾਨੂੰ ਓਟੀ ਵਿੱਚ ਤਾਪਮਾਨ ਨੂੰ ਬਰਕਰਾਰ ਰੱਖਣਾ ਪੈਂਦਾ ਹੈ ਜਿੱਥੇ ਵੱਡੇ ਓਪਰੇਸ਼ਨ ਵੀ 16 ਤੋਂ 18 ਡਿਗਰੀ ਦੇ ਵਿਚਕਾਰ ਕੀਤੇ ਜਾਂਦੇ ਹਨ। ਗਰਮੀਆਂ ਦੇ ਮੌਸਮ ਵਿੱਚ ਮਰੀਜ਼ਾਂ ਦੇ ਨਾਲ-ਨਾਲ ਸਟਾਫ਼ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਏਅਰ ਕੰਡੀਸ਼ਨਰ ਨਾ ਚੱਲਣ ਦੀ ਸੂਰਤ ਵਿੱਚ ਮਰੀਜ਼ਾਂ ਵਿੱਚ ਇਨਫੈਕਸ਼ਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਪੁਲਿਸ ਪ੍ਰਸਾਸਨ ਨੂੰ ਅਜਿਹੇ ਚੋਰਾਂ ਨੂੰ ਜਲਦ ਗਿਰਫਤਾਰ ਕਰਨਾ ਚਾਹੀਦਾ ਹੈ। ਤਾਂ ਜੋ ਚੋਰੀਆਂ 'ਤੇ ਰੋਕ ਲੱਗ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.