ETV Bharat / state

ਫਿਰੋਜ਼ਪੁਰ ’ਚ ਦਿਨ-ਦਿਹਾੜੇ ਬਦਮਾਸ਼ਾਂ ਦੀ ਦਹਿਸ਼ਤ, ਤਸਵੀਰਾਂ CCTV ’ਚ ਕੈਦ

author img

By

Published : Jun 25, 2021, 7:32 AM IST

ਫਿਰੋਜ਼ਪੁਰ ਵਿੱਚ ਲਗਾਤਾਰ ਲੁੱਟਾਂ ਖੋਹਾਂ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਆਮ ਵੇਖਣ ਨੂੰ ਮਿਲ ਰਹੀਆਂ ਹਨ ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦਿਨਦਿਹਾੜੇ 6 ਤੋਂ 7 ਹਮਲਾਵਰਾਂ ਨੇ ਇੱਕ ਦੁਕਾਨ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੀ ਪੂਰੀ ਵਾਰਦਾਤ ਸੀਸੀਟੀਵੀ ਚ ਕੈਦ ਹੋਈ ਹੈ।

ਫਿਰੋਜ਼ਪੁਰ ਚ ਦਿਨ ਦਿਹਾੜੇ ਬਦਮਾਸ਼ਾਂ ਦੀ ਦਹਿਸ਼ਤ
ਫਿਰੋਜ਼ਪੁਰ ਚ ਦਿਨ ਦਿਹਾੜੇ ਬਦਮਾਸ਼ਾਂ ਦੀ ਦਹਿਸ਼ਤ

ਫਿਰੋਜ਼ਪੁਰ: ਜ਼ਿਲ੍ਹੇ ਦੇ ਨਮਕ ਮੰਡੀ ਦੇ ਕੋਲ ਹੋਲ ਸੈਲ ਦਾ ਕੰਮ ਕਰਨ ਵਾਲੇ ਦੁਕਾਨਦਾਰ 'ਤੇ ਕਰੀਬ 6 ਤੋਂ 7 ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਵਿੱਚ ਦੁਕਾਨਦਾਰ ਤੇ ਉਸਦੇ ਲੜਕੇ ਵੀ ਜ਼ਖਮੀ ਹੋ ਗਏ। ਇਸ ਘਟਨਾ ਦੀ ਵਾਰਦਾਤ ਸੀਸੀਟੀਵੀ ਚ ਕੈਦ ਹੋ ਗਈ ਹੈ। ਦਿਨ ਦਿਹਾੜੇ ਹੋ ਰਹੀ ਗੁੰਡਾਗਰਦੀ ਕਾਰਨ ਸ਼ਹਿਰ ਵਿਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ । ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ। ਇਸ ਦੌਰਾਨ ਹਮਲਾਵਰ ਦੁਕਾਨ ਦਾ ਕੁਝ ਸਮਾਨ ਵੀ ਆਪਣੇ ਨਾਲ ਲੈ ਗਏ।

ਅੱਜ ਹੋਈ ਦਿਨ ਦਿਹਾੜੇ ਇਸ ਗੁੰਡਾਗਰਦੀ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਕਾਨੂੰਨ ਨੂੰ ਕਿਸ ਤਰ੍ਹਾਂ ਟਿੱਚ ਜਾਣਦੇ ਹਨ। ਜ਼ਖਮੀਂ ਹੋਏ ਦੁਕਾਨਦਾਰ ਨੇ ਦੱਸਿਆ ਕਿ ਕੁਝ ਲੋਕ ਆਉਂਦੇ ਹੀ ਦੁਕਾਨ 'ਤੇ ਬੈਠੇ ਉਨ੍ਹਾਂ ਦੇ ਲੜਕਿਆਂ 'ਤੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਬੈਸਬਾਲ, ਡਾਂਗਾ ਫੜੀਆਂ ਹੋਈਆਂ ਸਨ। ਭਾਵੇਂ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਪਰ ਦੁਕਾਨਦਾਰ ਨੇ ਕਾਨੂੰਨ ਵਿਵਸਥਾ 'ਤੇ ਕਈ ਸਵਾਲ ਖੜੇ ਕਰ ਦਿੱਤੇ।

ਫਿਰੋਜ਼ਪੁਰ ਚ ਦਿਨ ਦਿਹਾੜੇ ਬਦਮਾਸ਼ਾਂ ਦੀ ਦਹਿਸ਼ਤ

ਦੁਕਾਨਦਾਰ ਨੇ ਕਿਹਾ ਕਿ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਉਸਨੇ ਦੱਸਿਆ ਕਿ ਲੜਕਿਆਂ ਸਮੇਤ ਉਹ ਦੁਕਾਨ 'ਤੇ ਬੈਠੇ ਸੀ ਅਤੇ ਕੁਝ ਨੌਜਵਾਨ ਆਏ ਜਿਨ੍ਹਾਂ ਦੇ ਹੱਥਾਂ ਵਿਚ ਬੈਸਬਾਲ ਸੀ ਅਤੇ ਆਉਂਦਿਆਂ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਸ ਕਾਰਨ ਉਹ ਤੇ ਉਸਦੇ ਲੜਕੇ ਜ਼ਖਮੀ ਹੋ ਗਏ। ਦੁਕਾਨਦਾਰ ਨੇ ਗੁਹਾਰ ਲਗਾਈ ਕਿ ਪੁਲਿਸ ਐਨਾ ਹਮਲਾਵਰਾਂ 'ਤੇ ਸਖਤ ਤੋਂ ਸਖਤ ਕਾਰਵਾਈ ਕਰੇ। ਫਿਲਹਾਲ ਪੁਲਿਸ ਨੇ ਸੀਸੀਟੀਵੀ ਤੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਖਿਡਾਰੀਆਂ ਦੇ ਹੱਕ ’ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚੇ ਆਪ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ

ETV Bharat Logo

Copyright © 2024 Ushodaya Enterprises Pvt. Ltd., All Rights Reserved.