ETV Bharat / state

Punjab Floods: ਪਾਣੀ ਦੇ ਤੇਜ਼ ਵਹਾਅ 'ਚ ਰੁੜੇ ਦੋ ਨੌਜਵਾਨ, ਇੱਕ ਦੀ ਬਚਾਈ ਲੋਕਾਂ ਨੇ ਜਾਨ, ਇੱਕ ਲਾਪਤਾ

author img

By

Published : Aug 19, 2023, 12:25 PM IST

Punjab Floods: ਫਿਰੋਜ਼ਪੁਰ ਦੇ ਬਲਾਕ ਮੱਲਾਂ ਵਾਲਾ ਦੇ ਪਿੰਡ ਫ੍ਹਤੇ ਵਾਲਾ ਵਿੱਚ ਦੋ ਨੌਜਵਾਨ ਹੜ੍ਹ ਦੇ ਤੇਜ਼ ਪਾਣੀ ਵਿੱਚ ਰੁੜ੍ਹ ਗਏ। ਸਥਾਨਕਵਾਸੀਆਂ ਨੇ ਹਿੰਮਤ ਕਰਕੇ ਇੱਕ ਨੂੰ ਬਾਹਰ ਕੱਢ ਲਿਆ ਅਤੇ ਉਸ ਦੀ ਜਾਨ ਬਚਾ ਲਈ ਗਈ ਜਦਕਿ ਦੂਜਾ ਨੌਜਵਾਨ ਹੋਰ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

A youth died due to drowning in flood water in Ferozepur
ਪਾਣੀ ਦੇ ਤੇਜ਼ ਵਹਾਅ 'ਚ ਰੁੜੇ ਦੋ ਨੌਜਵਾਨ, ਇੱਕ ਨੌਜਵਾਨ ਲਾਪਤਾ, ਇੱਕ ਦੀ ਬਚਾਈ ਲੋਕਾਂ ਨੇ ਜਾਨ

ਇੱਕ ਨੌਜਵਾਨ ਲਾਪਤਾ, ਇੱਕ ਦੀ ਬਚਾਈ ਲੋਕਾਂ ਨੇ ਜਾਨ

ਫਿਰੋਜ਼ਪੁਰ: ਪਿਛਲੇ ਚਾਲੀ ਦਿਨਾਂ ਤੋਂ ਲਗਾਤਾਰ ਹਿਮਾਚਲ ਵਿੱਚ ਭਾਰੀ ਬਰਸਾਤ ਦੇ ਕਾਰਣ ਦਰਿਆਵਾਂ ਵਿੱਚ ਪਾਣੀ ਭਰਿਆ ਅਤੇ ਇਨ੍ਹਾਂ ਦਰਿਆਵਾਂ ਨੇ ਪੰਜਾਬ ਵਿੱਚ ਕਹਿਰ ਮਚਾਇਆ ਹੋਇਆ ਹੈ। ਤਾਜ਼ਾ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮੱਲਾਂ ਵਾਲਾ ਦੇ ਪਿੰਡ ਫ੍ਹਤੇ ਵਾਲਾ ਵਿੱਚ ਦੇਖਣ ਨੂੰ ਮਿਲਿਆ। ਦਰਅਸਲ ਇਸ ਪਿੰਡ ਵਿੱਚ ਦੋ ਨੌਜਵਾਨ ਆਪਣੇ ਮਾਂ ਬਾਪ ਨੂੰ ਹੜ੍ਹ ਵਿੱਚ ਫਸੇ ਹੋਣ ਕਾਰਣ ਘਰ ਤੋਂ ਲੈਣ ਗਏ ਪਰ ਇਹ ਦੋਵੇਂ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ।

ਨੌਜਵਾਨ ਹੋਇਆ ਲਾਪਤਾ: ਇਸ ਦੌਰਾਨ ਸਥਾਨਕਵਾਸੀਆਂ ਨੇ ਹਿੰਮਤ ਵਿਖਾਉਂਦਿਆਂ ਹੋਇਆਂ ਇੱਕ ਨੌਜਵਾਨ ਨੂੰ ਪਾਣੀ ਵਿੱਚੋਂ ਕੱਢ ਲਿਆ ਅਤੇ ਉਸ ਦੀ ਜਾਨ ਬਚ ਗਈ ਪਰ ਦੂਜਾ ਨੌਜਵਾਨ ਹੋਰ ਵੀ ਤੇਜ਼ ਅਤੇ ਡੂੰਘੇ ਪਾਣੀ ਵਿੱਚ ਡੁੱਬ ਗਿਆ ਜਿਸ ਨੂੰ ਬਚਇਆ ਨਹੀਂ ਜਾ ਸਕਿਆ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਵਿੱਚ ਲਾਪਤਾ ਹੋਏ ਨੌਜਵਾਨ ਨੂੰ ਲੱਭਣ ਵਾਸਤੇ ਗੋਤਾਖੋਰਾਂ ਵੱਲੋਂ ਭਾਰੀ ਮਸ਼ੱਕਤ ਕੀਤੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਦਦ ਦੀ ਅਪੀਲ: ਇਸ ਮੌਕੇ ਜਦ ਉਸ ਨੌਜਵਾਨ ਦੇ ਮਾਂ ਬਾਪ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੀ ਪ੍ਰਸ਼ਾਸਨ ਵੱਲੋਂ ਕੋਈ ਵੀ ਭਾਲ ਨਹੀਂ ਕੀਤੀ ਜਾ ਰਹੀ ਅਤੇ ਉਨ੍ਹਾਂ ਦੇ ਪਿੰਡਾਂ ਵਿੱਚ ਪਾਣੀ ਭਰ ਚੁੱਕਾ ਹੈ। ਘਰਾਂ ਵਿੱਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਆਲੇ-ਦੁਆਲੇ ਜਾਣ ਵਾਸਤੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੀ ਸਰਕਾਰਾਂ ਨੂੰ ਚਾਹੀਦਾ ਹੈ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਚੁੱਕਾ ਹੈ ਅਤੇ ਇਹਨਾਂ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰਨ ਵਾਸਤੇ ਖਾਤਿਆਂ ਵਿੱਚ ਘੱਟੋ-ਘੱਟ 50-50 ਹਜ਼ਾਰ ਰੁਪਏ ਪਾਏ ਜਾਣੇ ਚਾਹੀਦੇ ਹਨ ਤਾਂ ਜੋ ਇਹ ਆਪਣਾ ਕਾਰੋਬਾਰ ਫਿਰ ਜਮਾ ਸਕਣ। ਇਸ ਮੌਕੇ ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਅਪੀਲ ਕੀਤੀ ਕਿ ਰਾਹਤ ਕੈਂਪ ਲਗਾਏ ਜਾਣ ਅਤੇ ਪੀੜਤਾਂ ਨੂੰ ਰਾਹਤ ਸਮੱਗਰੀ ਦੇ ਪੈਕੇਜ ਵੱਧ ਤੋਂ ਵੱਧ ਪੰਜਾਬ ਨੂੰ ਭੇਜੇ ਜਾਣ ਤਾਂ ਜੋ ਪੀੜਤ ਪਰਿਵਾਰਾਂ ਦੀ ਮਦਦ ਹੋ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.