ETV Bharat / state

ਫਿਰੋਜ਼ਪੁਰ ਦੇ ਜ਼ੀਰਾ ਵਿੱਚ ਕਾਲੀ ਮਾਤਾ ਮੰਦਰ 'ਚ ਚੋਰੀ, ਨਕਦੀ ਅਤੇ ਮੂਰਤੀ ਦੇ ਗਹਿਣੇ ਲੈ ਗਏ ਚੋਰ, ਸੀਸੀਟੀਵੀ ਵਾਇਰਲ

author img

By

Published : Jul 6, 2023, 6:18 PM IST

ਫਿਰੋਜ਼ਪੁਰ ਦੇ ਜ਼ੀਰਾ ਦੇ ਪ੍ਰਾਚੀਨ ਕਾਲੀ ਮਾਤਾ ਦੇ ਮੰਦਰ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ। ਇੱਥੋਂ ਚੋਰ ਗੋਲਕ ਦੀ ਨਕਦੀ ਅਤੇ ਕਾਲੀ ਮਾਤਾ ਦੀ ਮੂਰਤੀ ਦੇ ਗਹਿਣੇ ਲੈ ਗਏ ਹਨ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

Jira stole the temple of the ancient black mother
ਫਿਰੋਜ਼ਪੁਰ ਦੇ ਜ਼ੀਰਾ ਵਿੱਚ ਕਾਲੀ ਮਾਤਾ ਮੰਦਰ 'ਚ ਚੋਰੀ, ਨਕਦੀ ਅਤੇ ਮੂਰਤੀ ਦੇ ਗਹਿਣੇ ਲੈ ਗਏ ਚੋਰ, ਸੀਸੀਟੀਵੀ ਵਾਇਰਲ

ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪ੍ਰਬੰਧਕ।



ਫਿਰੋਜ਼ਪੁਰ :
ਜ਼ੀਰਾ 'ਚ ਚੋਰਾਂ ਦਾ ਰਾਜ ਜਾਰੀ ਹੈ ਅਤੇ ਚੋਰਾਂ ਵੱਲੋਂ ਦਿਨ ਦਿਹਾੜੇ ਘਰਾਂ ਅਤੇ ਦੁਕਾਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਚੋਰ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਰਹੇ ਹਨ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ। ਤਾਜ਼ਾ ਮਾਮਲਾ ਜ਼ੀਰਾ ਦਾ ਹੈ, ਜਿੱਥੇ ਚੋਰਾਂ ਨੇ ਸ਼ੂਗਰ ਮਿਲ ਜੀਰਾ ਦੇ ਪ੍ਰਾਚੀਨ ਕਾਲੀ ਮਾਤਾ ਦੇ ਮੰਦਰ ਨੂੰ ਨਿਸ਼ਾਨਾ ਬਣਾ ਕੇ ਕਾਲੀ ਮਾਤਾ ਦੇ ਪਾਏ ਹੋਏ ਚਾਂਦੀ ਦੇ ਗਹਿਣੇ ਅਤੇ ਗੋਲਕ 'ਚੋਂ ਨਕਦੀ ਚੋਰੀ ਕੀਤੀ ਅਤੇ ਫਰਾਰ ਹੋ ਗਏ, ਜਿਸਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਚੋਰ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਪਰ ਹੁਣ ਉਹ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ ਰਹੇ। ਸਵੇਰੇ ਆ ਕੇ ਜਦੋਂ ਮੰਦਰ ਵਿੱਚ ਦੇਖਿਆ ਤਾਂ ਚੋਰਾਂ ਨੇ ਮਾਤਾ ਜੀ ਦੇ ਪਹਿਨੇ ਹੋਏ ਗਹਿਣੇ ਅਤੇ ਗੋਲਕ ਦੀ ਭੰਨ-ਤੋੜ ਕੀਤੀ ਅਤੇ ਉਸ ਵਿੱਚੋਂ ਨਗਦੀ ਲੈ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ। ਸੀਸੀਟੀਵੀ 'ਚ ਚੋਰਾਂ ਦੀ ਪਛਾਣ ਕਰਨ ਤੋਂ ਬਾਅਦ ਹੁਣ ਖੁਦ ਹੀ ਚੋਰਾਂ ਨੂੰ ਫੜਿਆ ਗਿਆ ਹੈ।



ਪੁਲਿਸ ਉੱਤੇ ਅਣਗਹਿਲੀ ਵਰਤਣ ਦੇ ਇਲਜ਼ਾਮ : ਇਸ ਬਾਰੇ ਜਾਣਕਾਰੀ ਦਿੰਦਿਆਂ ਮੰਦਰ ਦੇ ਸੇਵਾਦਾਰ ਪਵਨ ਕੁਮਾਰ ਨੇ ਦੱਸਿਆ ਕਿ ਮੰਦਰ 'ਚ ਚੋਰੀ ਦੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮੰਦਰ 'ਚ ਆਉਣ ਵਾਲੇ ਸ਼ਰਧਾਲੂ ਜਲੰਧਰ ਤੋਂ ਜੀਰਾ ਪਹੁੰਚ ਚੁੱਕੇ ਹਨ ਪਰ ਥਾਣਾ ਜ਼ੀਰਾ ਦੀ ਪੁਲਿਸ ਅਜੇ ਤੱਕ ਮੰਦਰ 'ਚ ਕਾਰਵਾਈ ਕਰਨ ਲਈ ਨਹੀਂ ਪਹੁੰਚੀ, ਜਿਸ ਬਾਰੇ ਜਨਤਾ ਵਿਚ ਬਹੁਤ ਗੁੱਸਾ ਹੈ। ਲੋਕਾਂ ਨੇ ਪੁਲਿਸ ਉੱਤੇ ਅਣਗਹਿਲੀ ਵਰਤਣ ਦੇ ਇਲਜ਼ਾਮ ਲਗਾਏ ਹਨ।



ਪੁਲਿਸ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਕਿ ਦੋ ਚੋਰਾਂ ਨੇ ਮੰਦਰ 'ਚ ਦਾਖਲ ਹੋ ਕੇ ਮਾਤਾ ਰਾਣੀ ਦੇ ਪਹਿਨੇ ਹੋਏ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ, ਜਿਸ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਚੋਰਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਸੇਵਾਦਾਰਾਂ ਨੇ ਚੋਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.