ETV Bharat / state

ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 252 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਯੋਗ ਨੂੰ ਹੀ ਦਿੱਤੀ ਜਾਵੇਗੀ ਨੌਕਰੀ

author img

By

Published : Jul 6, 2023, 5:21 PM IST

Chief Minister Bhagwant Mann distributed appointment letters to 252 candidates
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 252 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਨਿਯੁਕਤੀ ਪੱਤਰ ਵੰਡੇ ਗਏ ਹਨ। ਜਾਣਕਾਰੀ ਮੁਤਾਬਿਕ ਇਕ ਸਮਾਰੋਹ ਦੌਰਾਨ ਕਰੀਬ 252 ਨਿਯੁਕਤੀ ਪੱਤਰ ਵੰਡੇ ਗਏ ਹਨ।

ਨਿਯੁਕਤੀ ਪੱਤਰ ਵੰਡਣ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।



ਚੰਡੀਗੜ੍ਹ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ- ਵੱਖ ਵਿਭਾਗਾਂ ਦੇ 252 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਹ ਨਿਯੁਕਤੀ ਪੱਤਰ ਵੰਡ ਸਮਾਗਮ ਚੰਡੀਗੜ ਸੈਕਟਰ 35 ਦੇ ਮਿਊਂਸੀਪਲ ਭਵਨ ਵਿਚ ਹੋਇਆ। ਉਹਨਾਂ ਆਖਿਆ ਕਿ ਇਸ ਮਿਊਂਸੀਪਲ ਭਵਨ ਵਿਚ ਕਿੰਨੇ ਹੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ। ਆਪ ਸਰਕਾਰ ਨੇ ਹੁਣ ਤੱਕ ਬਿਨ੍ਹਾਂ ਕਿਸੇ ਸਿਫਾਰਿਸ਼ ਦੇ ਯੋਗ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਹਨ।


ਯੋਗ ਨੂੰ ਹੀ ਦਿੱਤੀ ਜਾਵੇਗੀ ਨੌਕਰੀ : ਨਿਯੁਕਤੀ ਪੱਤਰ ਵੰਡਦਿਆਂ ਸੀਐਮ ਮਾਨ ਆਖਿਆ ਕਿ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸਿਰਫ਼ ਲੋੜਵੰਦ ਅਤੇ ਯੋਗ ਵਿਅਕਤੀਆਂ ਨੂੰ ਹੀ ਪੰਜਾਬ ਵਿਚ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਕੋਈ ਵੀ ਸਿਫਾਰਿਸ਼ ਅਤੇ ਪੈਸਾ ਨੌਕਰੀਆਂ ਦੇਣ ਬਦਲੇ ਸਵੀਕਾਰ ਨਹੀਂ ਕੀਤਾ ਜਾਵੇਗਾ। ਸੀਐਮ ਨੇ ਦਾਅਵਾ ਕੀਤਾ ਕਿ ਉਹ ਕਿਸੇ ਵਿਧਾਇਕ ਦੀ ਵੀ ਸਿਫਾਰਿਸ਼ ਨਹੀਂ ਮੰਨਦੇ। ਸਾਢੇ 3 ਕਰੋੜ ਪੰਜਾਬੀ ਆਪਣੇ ਹਨ। ਇਸ ਲਈ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ।




ਸੀਐਮ ਮਾਨ ਨੇ ਆਖਿਆ ਕਿ ਆਪ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਮੁਫ਼ਤ ਬਿਜਲੀ, ਬਿਨ੍ਹਾਂ ਮੋਟਰਾਂ ਤੋਂ ਝੋਨਾ ਲਗਾਉਣ ਦਾ, ਮੁਹੱਲਾ ਕਲੀਨਿਕ ਖੋਲਣ ਦਾ ਪਹਿਲਾਂ ਇਰਾਦਾ ਕੀਤਾ ਸੀ ਅਤੇ ਫਿਰ ਵਾਅਦਾ ਕੀਤਾ ਸੀ। ਇਸੇ ਲਈ ਉਹ ਵਾਅਦਾ ਪੂਰਾ ਹੋਇਆ ਜੇਕਰ ਇਰਾਦਾ ਹੀ ਨਾ ਹੋਵੇ ਤਾਂ ਫਿਰ ਉਹ ਵਾਅਦਾ ਕਦੇ ਪੂਰਾ ਹੀ ਨਹੀਂ ਹੋ ਸਕਦਾ। ਸੀਐਮ ਮਾਨ ਨੇ ਸਾਬਕਾ ਸਰਕਾਰਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਨੌਕਰੀਆਂ ਬਦਲੇ ਨੌਜਵਾਨਾਂ ਨੇ ਧੱਕੇ ਵੀ ਖਾਧੇ ਅਤੇ ਡੰਡੇ ਵੀ ਖਾਧੇ। ਧੁੱਪਾਂ ਅਤੇ ਧੁੰਦਾਂ ਵਿਚ ਬੈਠ ਕੇ ਧਰਨੇ ਲਗਾਏ। ਸਰਕਾਰੀ ਡਾਗਾਂ ਨਾਲ ਜ਼ਖ਼ਮੀਂ ਹੋ ਕੇ ਨੌਜਵਾਨ ਘਰ ਵਾਪਸ ਜਾਂਦੇ ਰਹੇ।


30,000 ਨੌਕਰੀਆਂ ਦੇਣ ਦਾ ਦਾਅਵਾ : ਪੰਜਾਬ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਪੰਜਾਬ ਵਿਚ 30,000 ਨੌਜਵਾਨਾਂ ਨੂੰ ਰੁਜ਼ਗਾਰ ਮਿਲ ਚੁੱਕਾ ਹੈ। ਮੁੱਖ ਮੰਤਰੀ ਦੇ ਦਾਅਵੇ ਮੁਤਾਬਿਕ ਵੱਖ- ਵੱਖ ਵਿਭਾਗਾਂ ਦੇ 30,000 ਨੌਜਵਾਨਾਂ ਨੂੰ ਹੁਣ ਤੱਕ ਨਿਯੁਕਤੀ ਪੱਤਰ ਵੰਡੇ ਗਏ ਹਨ ਅਤੇ ਉਹਨਾਂ ਨੇ ਆਪਣੀਆਂ ਸੇਵਾਵਾਂ ਸ਼ੁਰੂ ਵੀ ਕਰ ਦਿੱਤੀਆਂ ਹਨ। ਆਪ ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਕਿਸੇ ਵੀ ਸਰਕਾਰ ਨੇ ਨੌਕਰੀਆਂ ਦੇਣ ਦੀ ਸ਼ੁਰੂਆਤ ਨਹੀਂ ਕੀਤੀ ਆਪ ਸਰਕਾਰ ਨੇ ਆਪਣੇ ਪਹਿਲੇ ਸਾਲ 'ਚ ਹੀ ਰੁਜ਼ਗਾਰ ਦੇਣ ਦੀ ਸ਼ੁਰੂਆਤ ਕਰ ਦਿੱਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.