ETV Bharat / state

ਫਿਰੋਜ਼ਪੁਰ ਵਿੱਚ ਖੇਤਾਂ 'ਚੋਂ ਮਿਲਿਆ ਗੁਟਕਾ ਸਾਹਿਬ, ਪੁਲਿਸ ਵੱਲੋਂ ਜਾਂਚ ਜਾਰੀ

author img

By

Published : Nov 11, 2022, 10:40 PM IST

ਫਿਰੋਜ਼ਪੁਰ ਦੇ ਪਿੰਡ ਮਹਾਲਮ ਦੇ ਖੇਤਾਂ Gutka Sahib preserved in Mahalam village ਵਿੱਚ ਗੁਟਕਾ ਸਾਹਿਬ ਮਿਲਿਆ, ਜਿਸ ਤੋਂ ਬਾਅਦ ਮੌਕੇ ਉੱਤੇ ਫਿਰੋਜ਼ਪੁਰ ਪੁਲਿਸ ਪਹੁੰਚੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਚਾ ਵੀ ਦਰਜ ਕੀਤਾ ਜਾਵੇਗਾ। Gutka Sahib preserved in the fields of Mahalam

Gutka Sahib preserved in the fields of Mahalam village of Ferozepur
Gutka Sahib preserved in the fields of Mahalam village of Ferozepur

ਫਿਰੋਜ਼ਪੁਰ: ਸੂਬੇ ਅੰਦਰ ਬੇਅਦਬੀ ਦੀਆਂ ਘਟਨਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜੇਕਰ ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਮਹਾਲਮ ਤੋਂ ਸਾਹਮਣੇ Gutka Sahib preserved in Mahalam village ਆਇਆ ਹੈ। Gutka Sahib preserved in the fields of Mahalam

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਲਖਵੀਰ ਸਿੰਘ ਮਹਾਲਮ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਚੱਲਿਆ ਕਿ ਗੁਰਦੁਆਰਾ ਸਾਹਿਬ ਦੇ ਨਜਦੀਕ ਖਾਲੀ ਥਾਂ ਉੱਤੇ ਗੁਟਕਾ ਸਾਹਿਬ ਪਿਆ ਹੈ। ਜਿਸ ਤੋਂ ਬਾਅਦ ਜਦ ਉਨ੍ਹਾਂ ਮੌਕੇ ਉੱਤੇ ਜਾਕੇ ਦੇਖਿਆ ਤਾਂ ਇੱਕ ਗੰਦਗੀ ਭਰੀ ਥਾਂ ਉੱਤੇ ਗੁਟਕਾ ਸਾਹਿਬ ਲਪੇਟ ਕੇ ਰੱਖਿਆ ਹੋਇਆ ਸੀ, ਜਿਸ ਨੂੰ ਉਨ੍ਹਾਂ ਮਰਿਆਦਾ ਅਨੁਸਾਰ ਚੁੱਕ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਲਿਆਂਦਾ ਅਤੇ ਪੁਲਿਸ ਨੂੰ ਸੂਚਿਤ ਕੀਤਾ।

ਫਿਰੋਜ਼ਪੁਰ ਵਿੱਚ ਖੇਤਾਂ 'ਚੋਂ ਮਿਲਿਆ ਗੁਟਕਾ ਸਾਹਿਬ, ਪੁਲਿਸ ਵੱਲੋਂ ਜਾਂਚ ਜਾਰੀ


ਉਧਰ ਦੂਸਰੇ ਪਾਸੇ ਮੌਕੇ ਉੱਤੇ ਪਹੁੰਚੇ ਐਸ.ਪੀ.ਡੀ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਬਿਆਨਾਂ ਉੱਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਚਾ ਵੀ ਦਰਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਇਹ ਬੇਅਦਬੀ ਕਰਨ ਵਾਲੇ ਬਾਰੇ ਪਤਾ ਲੱਗ ਸਕੇ।


ਇਹ ਵੀ ਪੜੋ:- ਬਿਹਾਰ 'ਚ ਚੱਲਦੀ ਟਰੇਨ 'ਚੋਂ ਇਕ ਕਰੋੜ ਦਾ ਸੋਨਾ ਗਾਇਬ, ਪਟਨਾ ਜੰਕਸ਼ਨ 'ਤੇ FIR ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.