ETV Bharat / state

ਫਿਰੋਜ਼ਪੁਰ ਦੇ ਵੱਖ-ਵੱਖ ਇਲਾਕੇ ਹੜ੍ਹ ਦੀ ਮਾਰ ਹੇਠ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ

author img

By ETV Bharat Punjabi Team

Published : Aug 23, 2023, 6:50 PM IST

ਫਿਰੋਜ਼ਪੁਰ ਵਿੱਚ ਹੜ੍ਹ ਦੀ ਮਾਰ ਹੇਠ ਇਸ ਸਮੇਂ ਕਈ ਪਿੰਡ ਹਨ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੂਜੀ ਬਾਰ ਬੀਜੀ ਗਈ ਫਸਲ ਵੀ ਖ਼ਰਾਬ ਹੋ ਗਈ, ਬਾਵਜੂਦ ਇਸ ਦੇ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਵੀ ਰਾਹਤ ਨਹੀਂ ਮਿਲੀ।

Different areas of Ferozepur under the flood
ਫਿਰੋਜ਼ਪੁਰ ਦੇ ਵੱਖ-ਵੱਖ ਇਲਾਕੇ ਹੜ੍ਹ ਦੀ ਮਾਰ ਹੇਠ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ

ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ

ਫਿਰੋਜ਼ਪੁਰ: ਪੰਜਾਬ ਅਤੇ ਹੋਰ ਸੂਬਿਆਂ ਵਿੱਚ ਹੜ੍ਹ ਦੇ ਕਾਰਨ ਮੰਦੇ ਹਾਲ ਹੋਏ ਹਨ। ਇਸ ਸਾਰੀ ਸਥਿਤੀ ਨੂੰ ਲੈ ਕੇ ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਫਤਹਿਗੜ੍ਹ ਸਭਰਾ ਅਤੇ ਹੋਰ ਇਲਾਕਿਆਂ ਵਿੱਚ ਮੀਂਹ ਦੀ ਮਾਰ ਵੇਖਣ ਨੂੰ ਮਿਲੀ। ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਫਤਿਹਗੜ ਸਭਰਾ ਅਤੇ ਰਾਜੀ ਸਭਰਾ ਦੇ ਪਿੰਡ ਵਾਲਿਆਂ ਦੀ ਕੋਈ ਸਾਰ ਨਹੀਂ ਲੈ ਰਿਹਾ।

ਨਹੀਂ ਲਈ ਕਿਸੇ ਨੇ ਸਾਰ: ਉਹਨਾਂ ਵੱਲੋਂ ਦੱਸਿਆ ਗਿਆ ਕਿ ਆਉਣ-ਜਾਣ ਵਾਸਤੇ ਅਤੇ ਘਰਾਂ ਵਿੱਚੋਂ ਫਸੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਇੱਕ ਬੇੜਾ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਪਰ ਉਹ ਵੀ ਮੁਸ਼ਕਿਲ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਸਰਕਾਰੀ ਬੇੜਾ ਤਾਂ ਮਿਲ ਗਿਆ ਪਰ ਉਸ ਨੂੰ ਚਲਾਉਣ ਵਾਸਤੇ ਕੋਈ ਵੀ ਮਲਾਹ ਨਹੀਂ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਦੇ ਵਿਧਾਇਕ ਅਤੇ ਹੋਰ ਲੋਕ ਜੋ ਬੇੜਾ ਦੇਕੇ ਗਏ ਸਨ ਉਸ ਦੀ ਮੋਟਰ ਵੀ ਨਾਲ ਹੀ ਉਤਾਰ ਕੇ ਲੈ ਗਏ। ਲੋਕਾਂ ਨੇ ਖੁੱਦ ਹੀ ਆਉਣ-ਜਾਣ ਲਈ ਇੱਕ ਛੋਟੀ ਬੇੜੀ ਦਾ ਪ੍ਰਬੰਧ ਕੀਤਾ ਗਿਆ।

ਫਸਲਾਂ ਦੀ ਹੋਈ ਬਰਬਾਦੀ: ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਸਲ ਨੂੰ ਦੋਹਰੀ ਮਾਰ ਹੜ੍ਹ ਦੇ ਪਾਣੀ ਨੇ ਮਾਰੀ ਹੈ ਅਤੇ ਹੁਣ ਕਣਕ ਦੀ ਫਸਲ ਹੋਣ ਦੀ ਵੀ ਸੰਭਾਵਨਾ ਨਹੀਂ ਲੱਗ ਰਹੀ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਨੁਮਾਇੰਦੇ ਫੋਟੋਆਂ ਤੱਕ ਸੀਮਤ ਹਨ ਪਰ ਕਿਸੇ ਨੇ ਵੀ ਅਸਲ ਵਿੱਚ ਉਨ੍ਹਾਂ ਦੀ ਸਾਰ ਨਹੀਂ ਲਈ ਹੈ। ਇਸ ਮੌਕੇ ਸਥਾਨਵਾਸੀਆਂ ਨੇ ਇਹ ਵੀ ਦੱਸਿਆ ਕਿ ਗੰਦੇ ਪਾਣੀ ਦੇ ਕਾਰਣ ਇਲਾਕੇ ਵਿੱਚ ਬਿਮਾਰੀ ਫੈਲਦੀ ਜਾ ਰਹੀ ਹੈ ਅਤੇ ਸਭ ਤੋਂ ਵੱਧ ਇਸ ਮੌਕੇ ਅੱਖਾਂ ਦੀ ਬਿਮਾਰੀ ਫੈਲ ਰਹੀ ਹੈ। ਜਿਸ ਨੂੰ ਲੈ ਕੇ ਘਰ-ਘਰ ਆਈ ਫਲੂ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਵੀ ਸਰਕਾਰੀ ਮੱਦਦ ਨਹੀ ਭੇਜੀ ਗਈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਪੀਣ ਵਾਸਤੇ ਸਾਫ ਪਾਣੀ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਸ਼ੂਆਂ ਵਾਸਤੇ ਚਾਰੇ ਦਾ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਣਾ ਚਾਹੀਦਾ ਤਾਂ ਜੋ ਬੇਜ਼ੁਬਾਨ ਭੁੱਖ-ਪਿਆਸ ਨਾਲ ਨਾ ਮਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.