ETV Bharat / state

ਕੁੜੀ ਦੀ ਨਾ ਨੁੱਕਰ, ਮੁੰਡਾ ਕਹਿੰਦਾ ਕੁੜੀ ਨੇ ਕੀਤਾ RAPE ! ਪੁਲਿਸ ਨੇ ਪਾਇਆ ਪਰਚਾ

author img

By

Published : Oct 8, 2022, 8:01 PM IST

A case was registered in Ferozepur where the boy raped the girl
A case was registered in Ferozepur where the boy raped the girl

ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਵਿੱਚ ਇੱਕ ਲੜਕੇ ਵੱਲੋਂ ਥਾਣਾ ਗੁਰੂਹਰਸਹਾਏ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ ਕਿ ਇੱਕ ਵਿਆਹ ਦੌਰਾਨ ਇੱਕ ਲੜਕੀ ਵੱਲੋਂ ਉਸ ਨਾਲ ਜਬਰਦਸਤੀ ਸ਼ਰੀਰਕ ਸਬੰਧ ਬਣਾਏ ਗਏ ਹਨ। ਉਹ ਵੀ ਇੱਕ ਵਾਰ ਨਹੀਂ ਬਲਕਿ ਕਈ ਵਾਰ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਫਿਰੋਜ਼ਪੁਰ: ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਔਰਤਾਂ ਵੱਲੋਂ ਬਲਾਤਕਾਰ ਨੂੰ ਲੈ ਕੇ ਆਰੋਪ ਲਗਾਏ ਜਾਂਦੇ ਹਨ ਪਰ ਜੋ ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਤੋਂ ਸਾਹਮਣੇ ਆਇਆ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿਥੇ ਇੱਕ ਔਰਤ ਵੱਲੋਂ ਨਹੀਂ ਬਲਕਿ ਇੱਕ ਲੜਕੇ ਵੱਲੋਂ ਥਾਣਾ ਗੁਰੂਹਰਸਹਾਏ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ ਕਿ ਇੱਕ ਵਿਆਹ ਦੌਰਾਨ ਇੱਕ ਲੜਕੀ ਵੱਲੋਂ ਉਸ ਨਾਲ ਜਬਰਦਸਤੀ ਸ਼ਰੀਰਕ ਸਬੰਧ ਬਣਾਏ ਗਏ ਹਨ। ਉਹ ਵੀ ਇੱਕ ਵਾਰ ਨਹੀਂ ਬਲਕਿ ਕਈ ਵਾਰ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Ferozepur latest news in Punjabi.

A case was registered in Ferozepur where the boy raped the girl




ਇਸ ਸਬੰਧੀ ਜਾਣਕਾਰੀ ਦਿੰਦਿਆਂ ASI ਆਤਮਾ ਸਿੰਘ ਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਸੈਦੇ ਕੇ ਮੋਹਨ ਨੇ ਇੱਕ ਮਾਮਲਾ ਦਰਜ ਕਰਵਾਇਆ ਹੈ। ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਬੀਤੇ ਦਿਨ੍ਹੀਂ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ 'ਤੇ ਗਏ ਸਨ। ਜਿਥੇ ਉਸ ਨੂੰ ਲੜਕੀ ਮਿਲੀ ਅਤੇ ਉਸ ਨੇ ਲੜਕੇ ਨਾਲ ਗੱਲਬਾਤ ਕਰ ਆਪਣੀਆਂ ਗੱਲਾਂ ਵਿੱਚ ਫਸਾ ਲਿਆ ਅਤੇ ਲੜਕੇ ਨੂੰ ਇੱਕ ਕਮਰੇ ਵਿੱਚ ਲੈ ਗਈ, ਜਿਥੇ ਉਸਨੇ ਲੜਕੇ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ ਹਨ। ਜਿਸ ਤੋਂ ਬਾਅਦ ਲੜਕੇ ਦੇ ਬਿਆਨਾਂ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।




ਦੂਸਰੇ ਪਾਸੇ ਜਦੋਂ ਲੜਕੀ ਅਤੇ ਲੜਕੀ ਦੇ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ਉਪਰ ਲੱਗੇ ਸਭ ਆਰੋਪਾਂ ਨੂੰ ਝੂਠਾ ਦੱਸਿਆ। ਉਨ੍ਹਾਂ ਕਿਹਾ ਲੜਕੀ ਵੱਲੋਂ ਨਹੀਂ ਬਲਕਿ ਲੜਕੇ ਨੇ ਉਨ੍ਹਾਂ ਦੀ ਲੜਕੀ ਨਾਲ ਜਬਰਦਸਤੀ ਬਲਤਕਾਰ ਕੀਤਾ ਹੈ। ਜਿਸ ਨੂੰ ਲੈ ਕੇ ਉਹ ਥਾਣੇ ਦੇ ਚੱਕਰ ਕੱਢ ਰਹੇ ਪਰ ਪੁਲਿਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ।

ਦੱਸ ਦੇਈਏ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਲੜਕੇ ਨਾਲ ਵੀ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੜਕਾ ਸਾਹਮਣੇ ਆਉਣ ਲਈ ਤਿਆਰ ਨਹੀਂ ਹੈ। ਇਥੋਂ ਤੱਕ ਕਿ ਲੜਕੇ ਨੇ ਆਪਣਾ ਨੰਬਰ ਵੀ ਬੰਦ ਰੱਖਿਆ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ: ਗੋਲੀਆਂ ਤੇ 17 ਪਿਸਤੌਲਾਂ ਸਮੇਤ ਇਕ ਕਰੋੜ ਰੁਪਏ ਬਰਾਮਦ, 5 ਨੂੰ ਕੀਤਾ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.