ETV Bharat / state

Thieves Stole A Womans Purse Jalalabad market: ਔਰਤ ਤੋਂ ਪਰਸ ਤੇ ਮੋਬਾਇਲ ਫੋਨ ਖੋਹ ਕੇ ਭੱਜੇ ਚੋਰ

author img

By

Published : Feb 19, 2023, 11:35 AM IST

Thieves Stole A Womans Purse Jalalabad market
Thieves Stole A Womans Purse Jalalabad market

ਜ਼ਿਲਾ ਫਾਜ਼ਿਲਕਾ ਦੇ ਜਲਾਲਾਬਾਦ ਦੇ ਬਾਜ਼ਾਰ ਵਿੱਚ ਚੋਰ ਇਕ ਔਰਤ ਤੋਂ ਪਰਸ ਤੇ ਮੋਬਾਇਲ ਫੋਨ ਖੋਹ ਕੇ ਭੱਜ ਗਏ। ਇਸ ਮੌਕੇ ਔਰਤ ਵੱਲੋਂ ਭੱਜਣ ਵਾਲੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਚੋਰ ਹੱਥ ਨਹੀਂ ਆਏ। ਇਹ ਘਟਨਾ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ।

ਬਾਜ਼ਾਰ 'ਚ ਔਰਤ ਤੋਂ ਪਰਸ ਤੇ ਮੋਬਾਇਲ ਫੋਨ ਖੋਹ ਕੇ ਭੱਜੇ ਚੋਰ

ਫਾਜ਼ਿਲਕਾ: ਜ਼ਿਲਾ ਫਾਜ਼ਿਲਕਾ ਦੇ ਜਲਾਲਾਬਾਦ ਦੇ ਬਾਜ਼ਾਰ 'ਚ ਲੁਟੇਰਿਆਂ ਅਤੇ ਚੋਰਾਂ ਦੇ ਹੌਂਸਲੇ ਬੁਲੰਦ ਹਨ। ਚੋਰ ਭੀੜ-ਭੜੱਕੇ ਵਾਲੇ ਬਾਜ਼ਾਰ 'ਚੋਂ ਇਕ ਔਰਤ ਤੋਂ ਪਰਸ ਅਤੇ ਮੋਬਾਇਲ ਫੋਨ ਖੋਹ ਕੇ ਭੱਜ ਗਏ। ਇਸ ਮੌਕੇ ਔਰਤ ਵੱਲੋਂ ਭੱਜਣ ਵਾਲੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਚੋਰ ਹੱਥ ਨਹੀਂ ਆਏ। ਇਹ ਘਟਨਾ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ।

ਬਾਜ਼ਾਰ ਵਿੱਚ ਚੋਰਾਂ ਨੇ ਪਰਸ ਤੇ ਮੋਬਾਇਲ ਖੋਹ ਲਿਆ:- ਇਸ ਦੌਰਾਨ ਪੀੜਤ ਔਰਤ ਨੇ ਗੱਲਬਾਤ ਕਰਦਿਆ ਕਿਹਾ ਕਿ ਮੈਂ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਈ ਸੀ। ਜਿਸ ਦੌਰਾਨ ਖਰੀਦਦਾਰੀ ਲਈ ਬਾਜ਼ਾਰ ਵਿੱਚ ਜਾ ਰਹੀ ਸੀ। ਇਸੇ ਦੌਰਾਨ ਹੀ ਪਿਛੋਂ ਇੱਕ ਮੋਟਰਸਾਇਕਲ ਆਇਆ, ਮੋਟਰਸਾਇਕਲ ਨੌਜਵਾਨਾਂ ਨੇ ਮੇਰੇ ਹੱਥ ਵਿੱਚੋਂ ਪਰਸ ਖੋਹ ਲਿਆ। ਜਿਹਨਾਂ ਦਾ ਮੈਂ ਪਿੱਛਾ ਵੀ ਕੀਤਾ ਸੀ ਅਤੇ ਇੱਕ ਦੁਕਾਨਦਾਰ ਨੂੰ ਵੀ ਆਵਾਜ਼ ਮਾਰੀ ਸੀ। ਪਰ ਚੋਰ ਦੁਕਾਨਦਾਰ ਨੂੰ ਡਰਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਦੌਰਾਨ ਹੀ ਪੀੜਤ ਔਰਤ ਨੇ ਪੁਲਿਸ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਮੈਂ ਪੁਲਿਸ ਨੂੰ ਵਾਲਿਆਂ ਨੂੰ ਆਵਾਜ਼ ਵੀ ਮਾਰੀ ਸੀ। ਪਰ ਪੁਲਿਸ ਵਾਲੇ ਚਲਾਨ ਕੱਟਣ ਵਿੱਚ ਰੁੱਝੇ ਹੋਏ ਸਨ, ਜਿਨ੍ਹਾਂ ਨੇ ਮੇਰੀ ਠੀਕ ਤਰੀਕੇ ਨਾਲ ਗੱਲਬਾਤ ਨਹੀਂ ਸੁਣੀ।

ਸ਼ਹਿਰ ਵਾਸੀਆਂ ਵੱਲੋਂ ਚੋਰਾਂ ਖ਼ਿਲਾਫ਼ ਕਾਰਵਾਈ ਦੀ ਮੰਗ:- ਇਸ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਉਹ ਜਲਦ ਹੀ ਕਾਰਵਾਈ ਕਰਕੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਔਰਤ ਦੇ ਪਰਸ ਵਿੱਚ 15 ਹਜ਼ਾਰ ਦੀ ਨਕਦੀ ਅਤੇ 30 ਹਜ਼ਾਰ ਰੁਪਏ ਦਾ ਮੋਬਾਈਲ ਸੀ, ਜਿਸ ’ਤੇ ਲੁਟੇਰਿਆਂ ਨੇ ਹੱਥ ਸਾਫ਼ ਕਰ ਲਿਆ। ਜਲਾਲਾਬਾਦ ਦੇ ਲੋਕਾਂ ਨੇ ਵੀ ਹਲਕਾ ਜਲਾਲਾਬਾਦ ਦੇ ਵਿਧਾਇਕ ਅਤੇ ਡੀ.ਐਸ.ਪੀ ਤੋਂ ਮੰਗ ਕੀਤੀ ਹੈ ਕਿ ਬਾਜ਼ਾਰਾਂ 'ਚ ਪੁਲਿਸ ਗਸ਼ਤ ਵਧਾਈ ਜਾਵੇ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਲਦੀ ਤੋਂ ਜਲਦੀ ਇਨ੍ਹਾਂ ਲੁਟੇਰਿਆਂ ਅਤੇ ਚੋਰਾਂ ਖ਼ਿਲਾਫ਼ ਕਾਰਵਾਈ ਕਰੇ ਤਾਂ ਜਲਾਲਾਬਾਦ ਦੇ ਲੋਕਾਂ ਨੂੰ ਚੋਰਾਂ ਤੋਂ ਰਾਹਤ ਮਿਲ ਸਕਦੀ ਹੈ।

ਇਹ ਵੀ ਪੜੋ:- Allegation on Police: ਲਵਪ੍ਰੀਤ ਸਿੰਘ ਤੂਫ਼ਾਨ ਦਾ ਪਰਿਵਾਰ ਆਇਆ ਸਾਹਮਣੇ, ਕਿਹਾ- ਪੁਲਿਸ ਝੂਠੇ ਕੇਸ 'ਚ ਫਸਾ ਰਹੀ

ETV Bharat Logo

Copyright © 2024 Ushodaya Enterprises Pvt. Ltd., All Rights Reserved.