ਫ਼ਾਜ਼ਿਲਕਾ: ਪੰਜਾਬ ਦੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਮਹੀਨਾ ਵਾਰ ਮੀਟਿੰਗ ਕਰਨ ਲਈ ਆਏ ਸਨ, ਜਿਸ ਵਿੱਚ ਉਨ੍ਹਾਂ ਨੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਪਰ ਪਿਛਲੇ 2 ਸਾਲਾਂ ਤੋਂ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅੱਗੇ ਆਪਣੀ ਨੌਕਰੀ ਬਹਾਲੀ ਲਈ ਗੁਹਾਰ ਲਗਾਉਣ ਵਾਲੇ ਅਮਨ ਡੋਡਾ ਦੀ ਗੱਲ ਨੂੰ ਅਣਸੁਣਾ ਕਰ ਉਨ੍ਹਾਂ ਨੂੰ ਧੱਕੇ ਮਾਰ ਪਿੱਛੇ ਕਰ ਦਿੱਤਾ ਗਿਆ।
ਅਮਨ ਡੋਡਾ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਉਹ ਸੇਵਾ ਕੇਂਦਰ ਵਿੱਚ ਤੈਨਾਤ ਸੀ ਪਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਹ ਪਿਛਲੇ 2 ਸਾਲਾਂ ਤੋਂ ਹਰ ਮਹੀਨੇ ਬਲਬੀਰ ਸਿੱਧੂ ਦੇ ਫ਼ਾਜ਼ਿਲਕਾ ਦੌਰੇ ਦੇ ਦੌਰਾਨ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਸ ਦੇ ਕੋਲ ਕੋਈ ਸਿਫਾਰਿਸ਼ ਨਾ ਹੋਣ ਦੇ ਚਲਦੇਆ ਉਸ ਨੂੰ ਮੰਤਰੀ ਨਾਲ ਮਿਲਣ ਨਹੀਂ ਦਿੱਤਾ ਜਾਂਦਾ।
ਅਮਨ ਡੋਡਾ ਨੇ ਦੱਸਿਆ ਕਿ ਉਸ ਨੇ 40 ਵਾਰ ਖੂਨਦਾਨ ਕੀਤਾ ਹੈ। ਅਪਾਹਿਜ ਹੋਣ ਦੇ ਬਾਵਜੂਦ ਉਹ ਰੋਜ਼ਾਨਾ 20 ਕਿਲੋਮੀਟਰ ਤੱਕ ਦੀ ਦੋੜ ਵੀ ਲਗਾਉਂਦਾ ਹੈ ਅਤੇ ਸਮਾਜ ਸੇਵਾ ਦਾ ਕੰਮ ਵੀ ਕਰਦਾ ਹੈ ਪਰ ਹੁਣ ਉਸ ਦੇ ਘਰ ਵਿੱਚ ਖਾਣ ਨੂੰ ਅਨਾਜ ਨਹੀਂ ਹੈ। ਪੰਜਾਬ ਦੀ ਕਾਂਗਰਸ ਸਰਕਾਰ ਦੇ ਦਾਅਵੇ ਮੁਤਾਬਕ ਹਰ ਘਰ ਵਿੱਚ ਨੌਕਰੀ ਦਿੱਤੇ ਜਾਣ ਦੀ ਗੱਲ ਉੱਤੇ ਉਹ ਹਰ ਬਾਰ ਮੰਤਰੀ ਕੋਲ ਗੁਹਾਰ ਲਗਾਉਣ ਆਉਂਦਾ ਹੈ ਪਰ ਉਸ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ। ਅਮਨ ਡੋਡਾ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਪੈਸਿਆਂ ਦੀ ਲੋੜ ਹੈ।