ETV Bharat / state

ਪਾਣੀ ਵਾਲੀ ਟੈਂਕੀ ‘ਚੋਂ ਹੈਂਡ ਗ੍ਰਨੇਡ ਬਰਮਾਦ

author img

By

Published : Oct 25, 2021, 12:01 PM IST

ਪਾਣੀ ਵਾਲੀ ਟੈਂਕੀ ‘ਚੋਂ ਹੈਂਡ ਗ੍ਰਨੇਡ ਬਰਮਾਦ
ਪਾਣੀ ਵਾਲੀ ਟੈਂਕੀ ‘ਚੋਂ ਹੈਂਡ ਗ੍ਰਨੇਡ ਬਰਮਾਦ

ਨਹਿਰੀ ਪਾਣੀ ਪਰਿਯੋਜਨਾ ਦੀ ਡਿੱਗੀ ਦੇ ਨੇੜੇ ਹੈਂਡ ਗ੍ਰਨੇਡ (Hand grenade) ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ (Police) ਨੂੰ ਦਿੱਤੀ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਹੈਂਡ ਗ੍ਰਨੇਡ (Hand grenade) ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਫਾਜ਼ਿਲਕਾ: ਨਹਿਰੀ ਪਾਣੀ ਪਰਿਯੋਜਨਾ ਦੀ ਡਿੱਗੀ ਦੇ ਨੇੜੇ ਹੈਂਡ ਗ੍ਰਨੇਡ (Hand grenade) ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ (Police) ਨੂੰ ਦਿੱਤੀ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਹੈਂਡ ਗ੍ਰਨੇਡ (Hand grenade) ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਹੈਂਡ ਗ੍ਰਨੇਡ (Hand grenade) ਬਾਰੇ ਜਾਣਕਾਰੀ ਦਿੰਦੇ ਹਰੀ ਚੰਦ ਨੇ ਦੱਸਿਆ ਕਿ ਉਹ ਉੱਥੇ ਦੇ ਹੀ ਮੁਲਾਜ਼ਮ ਹਨ।

ਪਾਣੀ ਵਾਲੀ ਟੈਂਕੀ ‘ਚੋਂ ਹੈਂਡ ਗ੍ਰਨੇਡ ਬਰਮਾਦ

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਜਾ ਰਹੇ ਸਨ, ਤਾਂ ਉਨ੍ਹਾਂ ਦੇ ਪੈਰ ਹੈਂਡ ਗ੍ਰਨੇਡ (Hand grenade) ਨਾਲ ਵੱਜਿਆ। ਜਿਸ ਤੋਂ ਬਾਅਦ ਉਸ ਮੌਕੇ ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੇ। ਹਰੀ ਚੰਦ ਮੁਤਾਬਕ ਉਸ ਨੂੰ ਇਸ ਹੈਂਡ ਗ੍ਰਨੇਡ (Hand grenade) ਬਾਰੇ ਕੋਈ ਜਾਣਕਾਰੀ ਨਹੀਂ ਸੀ, ਜਦੋਂ ਉਸ ਨੇ ਮੌਕੇ ‘ਤੇ ਮੌਜੂਦ ਨੌਜਵਾਨਾਂ ਨੂੰ ਬੁਲਾਕੇ ਦਿਖਾਇਆ ਤਾਂ ਉਨ੍ਹਾਂ ਨੇ ਹਰੀ ਚੰਦ ਨੂੰ ਇਸ ਬਾਰੇ ਜਾਣੂ ਕਰਵਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।

ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਇਸ ਹੈਂਡ ਗ੍ਰਨੇਡ (Hand grenade) ਨੂੰ ਮਿੱਟੀ ਦੇ ਗੱਟੇ ਲਗਾ ਕੇ ਇਲਾਕੇ ਨੂੰ ਕਵਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਜਸਵੀਰ ਸਿੰਘ ਪੰਨੂ (DSP Jasveer Singh Pannu) ਨੇ ਦੱਸਿਆ ਕਿ ਇਹ ਇੱਕ ਪੁਰਾਣਾ ਅਤੇ ਜੰਗਾਲਿਆ ਹੋਇਆ ਹੈਡ ਗਰਨੈਡ ਹੈ, ਜੋ ਕਿ ਪਾਣੀ ਵਾਲੀ ਡਿੱਗੀ ਦੀ ਸਫ਼ਾਈ ਦੇ ਦੌਰਾਨ ਨਿਕਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਪੁਰਾਣਾ ਹੈਂਡ ਗ੍ਰਨੇਡ (Hand grenade) ਹੈ। ਉਨ੍ਹਾਂ ਵੱਲੋਂ ਇਸ ਦੀ ਬਰੀਕੀ ਨਾਲ ਜਾਂਚ ਦਾ ਵੀ ਭਰੋਸਾ ਦਿੱਤਾ ਗਿਆ ਹੈ।

ਹਾਲਾਂਕਿ ਇਲਾਕੇ ਵਿੱਚ ਹੈਂਡ ਗ੍ਰਨੇਡ (Hand grenade) ਮਿਲਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ, ਕਿ ਅਜਿਹੇ ਬੰਬ ਮਿਲਣ ਕਾਰਨ ਉਨ੍ਹਾਂ ਦੀ ਸੁਰੱਖਿਆ ਖ਼ਤਰੇ ਵਿੱਚ ਹੈ। ਸਥਾਨਕ ਲੋਕਾਂ ਵੱਲੋਂ ਸੁਰੱਖਿਆ ਸਖ਼ਤ ਕਰਨ ਨੂੰ ਲੈਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਗਈ ਹੈ। ਤਾਂ ਜੋ ਕੋਈ ਵੀ ਘਟਨਾ ਨਾ ਹੋ ਸਕੇ।

ਇਹ ਵੀ ਪੜ੍ਹੋ: ISI ਨੂੰ ਜਾਣਕਾਰੀ ਦਿੰਦਾ ਭਾਰਤੀ ਫੌਜ ਦਾ ਜਵਾਨ ਗ੍ਰਿਫਤਾਰ, 4 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.