ETV Bharat / state

ISI ਨੂੰ ਜਾਣਕਾਰੀ ਦਿੰਦਾ ਭਾਰਤੀ ਫੌਜ ਦਾ ਜਵਾਨ ਗ੍ਰਿਫਤਾਰ, 4 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ

author img

By

Published : Oct 24, 2021, 4:57 PM IST

Updated : Oct 24, 2021, 6:43 PM IST

ਸਟੇਟ ਸਪੈਸ਼ਲ ਸੈੱਲ ਨੇ ਕਾਰਵਾਈ ਕਰਦੇ ਹੋਏ ਭਾਰਤੀ ਫੌਜ (Indian Army) ਦੇ ਜਵਾਨ ਨੂੰ ਗ੍ਰਿਫਤਾਰ ( arrested) ਕੀਤਾ ਹੈ। ਕਾਬੂ ਕੀਤੇ ਮੁਲਜ਼ਮ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਭਾਰਤੀ ਫੌਜ ਦੀ ਅਹਿਮ ਜਾਣਕਾਰੀ ਦੇਣ ਦੇ ਇਲਜ਼ਾਮ ਲੱਗੇ ਹਨ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।

ISI ਨੂੰ ਜਾਣਕਾਰੀ ਸਾਂਝੀ ਕਰਦਾ ਭਾਰਤੀ ਫੌਜ ਦਾ ਜਵਾਨ ਗ੍ਰਿਫਤਾਰ
ISI ਨੂੰ ਜਾਣਕਾਰੀ ਸਾਂਝੀ ਕਰਦਾ ਭਾਰਤੀ ਫੌਜ ਦਾ ਜਵਾਨ ਗ੍ਰਿਫਤਾਰ

ਅੰਮ੍ਰਿਤਸਰ: ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਵੱਲੋਂ ਇੱਕ ਆਈਐਸਆਈ ਨਾਲ ਕੰਮ ਕਰ ਰਹੇ ਭਾਰਤੀ ਫੌਜ ਦੇ ਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤਾ ਇਹ ਜਵਾਨ ਗੁਜਰਾਤ ਦੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਮੁਲਜ਼ਮ ਦੀ ਪਛਾਣ ਕੁਨਾਲ ਕੁਮਾਰ ਵਜੋਂ ਹੋਈ ਹੈ। ਕੁਨਾਲ ਕੁਮਾਰ ਬਰਿਆ ਧਮਨੋਦ, ਪੰਚਮਹਿਲ, ਗੁਜਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਫਿਰੋਜ਼ਪੁਰ ਦੇ ਵਿੱਚ ਤਾਇਨਾਤ ਸੀ ਅਤੇ ਉੱਥੋਂ ਹੀ ਪਾਕਿਸਤਾਨ ਨੂੰ ਭਾਰਤੀ ਫੌਜ ਦੀ ਅਹਿਮ ਜਾਣਕਾਰੀ ਸਾਂਝੀ ਕਰ ਰਿਹਾ ਸੀ।

ISI ਨੂੰ ਜਾਣਕਾਰੀ ਸਾਂਝੀ ਕਰਦਾ ਭਾਰਤੀ ਫੌਜ ਦਾ ਜਵਾਨ ਗ੍ਰਿਫਤਾਰ

ਇੰਟੈਲੀਜੈਂਸ ਅਫਸਰ ਨਾਲ ਫੇਸਬੁੱਕ 'ਤੇ ਹੋਈ ਸੀ ਦੋਸਤੀ

ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਤਰਫੋਂ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਹੋਈ। ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੀ ਮਹਿਲਾ ਇੰਟੈਲੀਜੈਂਸ ਅਫਸਰ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਸੀ। ਅਤੇ ਉਨ੍ਹਾਂ ਦੀ ਇਹ ਦੋਸਤੀ ਹੌਲੀ-ਹੌਲੀ ਵਟਸਐਪ ਤੇ ਫਿਰ ਮੋਬਾਇਲ 'ਤੇ ਗੱਲ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਹ ਪਾਕਿਸਤਾਨ ਨਾਲ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਸਾਂਝੀ ਕਰ ਰਿਹਾ ਸੀ।

ਮੁਲਜ਼ਮ ਆਈ.ਟੀ.ਸੈੱਲ ਵਿੱਚ ਤਾਇਨਾਤੀ ਦਾ ਉੱਠਾ ਰਿਹਾ ਸੀ ਫਾਇਦਾ

ਆਈ.ਟੀ.ਸੈੱਲ ਵਿੱਚ ਆਪਣੀ ਤਾਇਨਾਤੀ ਦਾ ਫਾਇਦਾ ਉਠਾ ਕੇ ਉਹ ਕਾਫੀ ਨੇੜੇ ਹੋ ਰਿਹਾ ਸੀ ਜਿਸ ਕਰਕੇ ਆਪਣੇ ਪਾਕਿ ਆਕਾਵਾਂ ਨੂੰ ਫੌਜ ਬਾਰੇ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਦੇ ਰਿਹਾ ਸੀ।

2020 ਚ ਮਹਿਲਾ ਪਾਕਿ ਅਫਸਰ ਨਾਲ ਹੋਈ ਦੋਸਤੀ

ਮੁਲਜ਼ਮ ਮਹਿਲਾ ਪਾਕਿਸਤਾਨ ਇੰਟੈਲੀਜੈਂਸ ਅਫਸਰ (ਪੀਆਈਓ) ਸਿਦਰਾ ਖਾਨ ਦੇ ਫੇਸਬੁੱਕ ਰਾਹੀਂ ਸੰਪਰਕ ਵਿੱਚ ਸੀ। 2020 ਵਿੱਚ ਫੇਸਬੁੱਕ ਅਤੇ ਮੈਸੇਂਜਰ ਰਾਹੀਂ ਜੁੜਣ ਤੋਂ ਬਾਅਦ, ਉਹ ਵਟਸਐਪ ਉੱਪਰ ਗੱਲਬਾਤ ਕਰਨ ਲੱਗ ਗਏ ਸਨ।

ਮੁਲਜ਼ਮ ਪਾਕਿਸਤਾਨੀ ਅਤੇ ਭਾਰਤੀ ਮੋਬਾਇਲ ਰਾਹੀਂ ਰੱਖ ਰਿਹਾ ਸੀ ਰਾਬਤਾ

ਮੁਲਜ਼ਮ ਆਪਣੇ ਦੋ ਪਾਕਿਸਤਾਨੀ ਮੋਬਾਇਲ ਨੰਬਰਾਂ ਅਤੇ ਇੱਕ ਭਾਰਤੀ ਨੰਬਰ 'ਤੇ ਪੀਆਈਓ ਦੇ ਸੰਪਰਕ ਵਿੱਚ ਸੀ। ਪਤਾ ਲੱਗਾ ਹੈ ਕਿ ਪੀਆਈਓ ਨੇ ਮੁਲਜ਼ਮ ਨੂੰ ਆਪਣੀਆਂ ਧੋਖੇਬਾਜ਼ ਚਾਲਾਂ ਰਾਹੀਂ ਆਈਐਸਆਈ ਲਈ ਕੰਮ ਕਰਨ ਦਾ ਲਾਲਚ ਦਿੱਤਾ ਸੀ, ਜਿਸ ਦੇ ਸਿੱਟੇ ਵਜੋਂ ਮੁਲਜ਼ਮ ਨੇ ਕਈ ਰਾਜ਼ ਸਾਂਝੇ ਕੀਤੇ ਸਨ।

4 ਦਿਨ ਦਾ ਮਿਲਿਆ ਰਿਮਾਂਡ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇੰਸਪੈਕਟਰ ਕਵਰ ਇਕਬਾਲ ਸਿੰਘ ਦੇ ਅਨੁਸਾਰ , ਮੁਲਜ਼ਮ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਵਿੱਚ ਮੁਲਜ਼ਮ ਦੇ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਗਈ ਹੈ।

ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਨੇ ਘੱਟ ਗਿਣਤੀਆਂ 'ਤੇ ਤਸ਼ੱਦਦ ਨੂੰ ਲੈ ਕੇ ਤਾਲਿਬਾਨ ਦੀ ਕੀਤੀ ਨਿਖੇਧੀ

Last Updated : Oct 24, 2021, 6:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.