ETV Bharat / state

ਅਮਲੋਹ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ

author img

By

Published : Apr 16, 2020, 8:42 PM IST

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਅਮਲੋਹ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਮੰਡੀਆਂ ਦੇ ਵਿੱਚ ਕਣਕ ਨਹੀਂ ਪਹੁੰਚ ਰਹੀ ਜਿਸ ਦਾ ਵੱਡਾ ਕਾਰਨ ਬੇਮੌਸਮੀ ਹੋਈ ਬਰਸਾਤ ਅਤੇ ਕੋਰੋਨਾ ਵਾਇਰਸ ਨੂੰ ਮੰਨਿਆ ਜਾ ਰਿਹਾ ਹੈ।

ਫ਼ੋਟੋ।
ਫ਼ੋਟੋ।

ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਵਿੱਚ ਸਰਕਾਰੀ ਤੌਰ ਉੱਤੇ ਕਣਕ ਦੀ ਖਰੀਦ 15 ਅਪ੍ਰੈਲ ਨੂੰ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਣਕ ਦੀ ਖ਼ਰੀਦ ਤਾਂ ਸ਼ੁਰੂ ਹੋ ਗਈ ਹੈ ਪਰ ਮੰਡੀਆਂ ਦੇ ਵਿੱਚ ਕਣਕ ਨਹੀਂ ਪਹੁੰਚ ਰਹੀ ਜਿਸ ਦਾ ਵੱਡਾ ਕਾਰਨ ਬੇਮੌਸਮੀ ਹੋਈ ਬਰਸਾਤ ਅਤੇ ਕੋਰੋਨਾ ਵਾਇਰਸ ਨੂੰ ਮੰਨਿਆ ਜਾ ਰਿਹਾ ਹੈ।

ਵੇਖੋ ਵੀਡੀਓ

ਇਸੇ ਤਰ੍ਹਾਂ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਅਮਲੋਹ ਮੰਡੀ ਵਿੱਚ ਵੀ ਦੂਜੇ ਦਿਨ ਇੱਕ ਟਰਾਲੀ ਹੀ ਪਹੁੰਚੀ ਹੈ। ਇਸ ਮੌਕੇ ਕਣਕ ਦੀ ਸਰਕਾਰੀ ਖਰੀਦ ਮਾਰਕੀਟ ਕਮੇਟੀ ਅਮਲੋਹ ਦੇ ਚੇਅਰਮੈਨ ਜਸਮੀਤ ਸਿੰਘ ਰਾਜਾ ਅਤੇ ਉਪ ਚੇਅਰਮੈਨ ਰਾਜਿੰਦਰ ਬਿੱਟੂ ਨੇ ਸ਼ੁਰੂ ਕਰਵਾਈ।

ਇਸ ਮੌਕੇ ਗੱਲਬਾਤ ਕਰਦੇ ਹੋਏ ਚੇਅਰਮੈਨ ਜਸਮੀਤ ਰਾਜਾ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪੂਰੀ ਮੁੰਡੀ ਨੂੰ ਸੈਨੇਟਾਈਜ਼ਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਅਮਲੋਹ ਦੀਆਂ ਮੰਡੀਆਂ ਦੇ ਵਿੱਚ ਸਾਢੇ ਛੇ ਲੱਖ ਟਨ ਦੇ ਕਰੀਬ ਕਣਕ ਪਹੁੰਚੇਗੀ। ਰਾਜਾ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਮੰਡੀ ਵਿੱਚ ਕਣਕ ਦੀ ਪਹਿਲੀ ਟਰਾਲੀ ਲੈ ਕੇ ਆਏ ਕਿਸਾਨ ਨੂੰ ਸੈਨੀਟਾਈਜ਼ਰ ਅਤੇ ਗਲੱਬਜ਼ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਡੀ ਵਿੱਚ ਕਣਕ ਦੀ ਪਹਿਲੀ ਟਰਾਲੀ ਲੈ ਕੇ ਆਏ ਕਿਸਾਨ ਦਾ ਕਹਿਣਾ ਸੀ ਕਿ ਮੰਡੀ ਦੇ ਵਿੱਚ ਵਧੀਆ ਪ੍ਰਬੰਧ ਕੀਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.