ETV Bharat / state

Groom Arrested : ਵਿਆਹ ਵਾਲੇ ਦਿਨ ਪੁਲਿਸ ਨੇ ਚੱਕ ਲਿਆ ਮੁੰਡਾ, ਪਰਿਵਾਰ ਨੇ ਕੀਤੀ ਪੁਲਿਸ ਖਿਲਾਫ ਨਾਅਰੇਬਾਜ਼ੀ

author img

By

Published : Mar 1, 2023, 2:33 PM IST

ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਆਹ ਵਾਲੇ ਦਿਨ ਇਕ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਸੁਣਵਾਈ ਨਹੀਂ ਕਰ ਰਹੀ।

The boy was picked up by the police on the wedding day at Sri Fatehgarh Sahib
Groom Arrested : ਵਿਆਹ ਵਾਲੇ ਦਿਨ ਪੁਲਿਸ ਨੇ ਚੱਕ ਲਿਆ ਮੁੰਡਾ, ਪਰਿਵਾਰ ਨੇ ਕੀਤੀ ਪੁਲਿਸ ਖਿਲਾਫ ਨਾਅਰੇਬਾਜ਼ੀ

Groom Arrested : ਵਿਆਹ ਵਾਲੇ ਦਿਨ ਪੁਲਿਸ ਨੇ ਚੱਕ ਲਿਆ ਮੁੰਡਾ, ਪਰਿਵਾਰ ਨੇ ਕੀਤੀ ਪੁਲਿਸ ਖਿਲਾਫ ਨਾਅਰੇਬਾਜ਼ੀ





ਸ੍ਰੀ ਫਤਹਿਗੜ੍ਹ ਸਾਹਿਬ:
ਪੁੱਤਰ ਦੇ ਵਿਆਹ ਵਾਲੇ ਦਿਨ ਮਾਂ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਘਰ ਵਿੱਚ ਵਿਆਹ ਚੱਲ ਰਿਹਾ ਸੀ ਤੇ ਪੁਲਿਸ ਨੂੰ ਲਾੜੇ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਮਾਮਲਾ ਖਮਾਣੋਂ ਦੇ ਪਿੰਡ ਲਖਣਪੁਰ ਵਿਚ ਹੋਏ ਕਤਲ ਕੇਸ ਨਾਲ ਜੋੜਿਆ ਜਾ ਰਿਹਾ ਹੈ। ਖਮਾਣੋਂ ਬਲਾਕ ਦੇ ਪਿੰਡ ਲਖਣਪੁਰ ਵਿਚ 19 ਫਰਵਰੀ ਨੂੰ ਬੇਸਬਾਲ ਨਾਲ ਮਾਰੇ ਗਏ ਬਲਜੀਤ ਸਿੰਘ ਦੇ ਕਤਲ ਦਾ ਮਾਮਲਾ ਇਸ ਗ੍ਰਿਫਤਾਰੀ ਨਾਲ ਹੋਰ ਉਲਝਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਪੀੜਤ ਪਰਵਾਰ ਉਕਤ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਇਨਸਾਫ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰ ਰਿਹਾ ਹੈ ਤੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਦੂਜੇ ਪਾਸੇ ਇਸ ਮਾਮਲੇ ਵਿਚ ਗ੍ਰਿਫਤਾਰ ਉਕਤ ਦੋਸ਼ੀਆਂ ਦੇ ਪਰਿਵਾਰ ਪੁਲਿਸ ਵੱਲੋਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਉੱਤੇ ਨਜਾਇਜ਼ ਕੇਸ ਵਿਚ ਨਾਮਜ਼ਦ ਕਰਨ ਨੂੰ ਲੈ ਕੇ ਵਿਰੋਧ ਕਰ ਰਹੇ ਹਨ।



ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ : ਇਸ ਮੌਕੇ ਗ੍ਰਿਫਤਾਰ ਕੀਤੇ ਗਏ ਲੜਕੇ ਦੀ ਮਾਤਾ ਅਮਰਜੀਤ ਕੌਰ ਅਤੇ ਬਲਾਕ ਸੰਮਤੀ ਮੈਂਬਰ ਵਿਸ਼ਵਜੀਤ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਨੇ ਜਿਨ੍ਹਾਂ ਪੰਜ ਵਿਅਕਤੀਆਂ ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਜੰਟ ਸਿੰਘ, ਸਰਤਾਜ ਸਿੰਘ ਅਤੇ ਜਗਜੀਤ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਬਲਕਿ ਇਹ ਮ੍ਰਿਤਕ ਬਲਜੀਤ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਉੱਤੇ ਐਸਸੀ ਪਰਿਵਾਰਾਂ ਨਾਲ ਕੀਤੀ ਬਦਲੇ ਦੀ ਇਕ ਤਰ੍ਹਾਂ ਨਾਲ ਕਾਰਵਾਈ ਹੈ।



ਇਹ ਵੀ ਪੜ੍ਹੋ : Sidhu Moosewala: ਸਿੱਧੂ ਮੂਸੇਵਾਲਾ ਨੂੰ ਕੰਟੀਨੀ ਮੰਡੀਰ ਵਿੱਚ ਗਾਉਣ ਲਈ ਹੱਲਾਸ਼ੇਰੀ ਦੇਣ ਵਾਲਾ ਦੋਸਤ ਪਹੁੰਚਿਆ ਹਵੇਲੀ, ਸਾਂਝੀਆਂ ਕੀਤੀਆਂ ਯਾਦਾਂ

ਲੜਕੇ ਦੀ ਮਾਤਾ ਨੇ ਕੀਤਾ ਵੱਡਾ ਖੁਲਾਸਾ : ਉਨ੍ਹਾਂ ਕਿਹਾ ਕਿ 19 ਫਰਵਰੀ ਨੂੰ ਜਦੋਂ ਇਹ ਘਟਨਾ ਹੋਈ ਉਸ ਦੇ ਨਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਰਪ੍ਰੀਤ ਸਿੰਘ ਦਾ ਵਿਆਹ ਸੀ ਤੇ ਉਹ ਡੋਲੀ ਲੈ ਕੇ ਘਰ ਆਇਆ ਸੀ ਤੇ ਅਜਿਹੇ ਵਿਚ ਉਹ ਘਰ ਤੋਂ ਬਾਹਰ ਵੀ ਨਹੀਂ ਨਿਕਲਿਆ ਤੇ ਉਹ ਇਸ ਵਿਚ ਕਿਸ ਤਰ੍ਹਾਂ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਹੀ ਬੱਸ ਨਹੀਂ ਹੈ, ਕਿਉਂਕਿ ਜਿਹੜੇ ਦੂਜੇ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਦਾ ਵੀ ਇਸ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ। ਇਸ ਤੋਂ ਇਲਾਵਾ ਪੀੜਤ ਪਰਿਵਾਰ ਵਲੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.