ETV Bharat / state

ਪਿੰਡ ਵਿੱਚ ਲੱਗ ਰਹੇ ਮੋਬਾਈਲ ਟਾਵਰ ਦਾ ਲੋਕਾਂ ਨੇ ਕੀਤਾ ਵਿਰੋਧ, ਕਿਹਾ- "ਸਿਹਤ ਉਤੇ ਪੈਣਗੇ ਮਾੜੇ ਪ੍ਰਭਾਵ"

author img

By

Published : May 8, 2023, 12:18 PM IST

People opposed the mobile tower in the village at Fatehgarh Sahib
ਪਿੰਡ ਵਿੱਚ ਲੱਗ ਰਹੇ ਮੋਬਾਈਲ ਟਾਵਰ ਦਾ ਲੋਕਾਂ ਨੇ ਕੀਤਾ ਵਿਰੋਧ, ਕਿਹਾ- "ਸਿਹਤ ਉਤੇ ਪੈਣਗੇ ਮਾੜੇ ਪ੍ਰਭਾਵ"

ਖੰਨਾ ਦੇ ਪਿੰਡ ਧਨੂੰਰ ਵਿਖੇ ਮੋਬਾਈਲ ਟਾਵਰ ਨੂੰ ਲੈ ਕੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਟਾਵਰ ਨਾਲ ਸਿਹਤ ਉਤੇ ਮਾੜੇ ਪ੍ਰਭਾਵ ਪੈਂਦੇ ਹਨ।

ਪਿੰਡ ਵਿੱਚ ਲੱਗ ਰਹੇ ਮੋਬਾਈਲ ਟਾਵਰ ਦਾ ਲੋਕਾਂ ਨੇ ਕੀਤਾ ਵਿਰੋਧ, ਕਿਹਾ- "ਸਿਹਤ ਉਤੇ ਪੈਣਗੇ ਮਾੜੇ ਪ੍ਰਭਾਵ"

ਖੰਨਾ: ਖੰਨਾ ਦੇ ਪਿੰਡ ਧਨੂੰਰ ਵਿਖੇ ਇੱਕ ਮੋਬਾਇਲ ਕੰਪਨੀ ਵਲੋਂ 5ਜੀ ਨਾਲ ਸਬੰਧਿਤ ਨਵਾਂ ਮੋਬਾਇਲ ਟਾਵਰ ਲਵਾਉਣ ਉਤੇ, ਪਿੰਡ ਵਾਸੀਆਂ ਵਲੋਂ ਵਿਰੋਧ ਕੀਤਾ ਗਿਆ। ਮੋਬਾਇਲ ਕੰਪਨੀ ਵਲੋਂ ਪਿੰਡ ਦੇ ਨਜ਼ਦੀਕ ਹੀ ਇੱਕ ਕਿਸਾਨ ਦੇ ਖੇਤਾਂ ਵਿਚ ਜਗ੍ਹਾ ਕਿਰਾਏ ’ਤੇ ਲੈ ਕੇ ਉਸ ਵਿਚ ਜਦੋਂ ਟਾਵਰ ਦਾ ਨਿਰਮਾਣ ਕਰਨ ਲਈ ਡੂੰਘਾ ਟੋਇਆ ਪੁੱਟ ਕੇ ਢਾਂਚਾ ਤਿਆਰ ਕਰਨਾ ਸ਼ੁਰੂ ਕੀਤਾ ਤਾਂ ਪਿੰਡ ਵਾਲਿਆਂ ਵਲੋਂ ਉਸਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿਚ ਦੋ ਟਾਵਰ ਲੱਗੇ ਹੋਏ ਹਨ ਅਤੇ ਹੁਣ ਇੱਕ ਹੋਰ ਟਾਵਰ ਲੱਗਣ ਨਾਲ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਵੀ ਖ਼ਰਾਬ ਹੋ ਸਕਦੀ ਹੈ।


ਪਿੰਡ ਵਾਸੀਆਂ ਦਾ ਖਦਸ਼ਾ- ਸਿਹਤ ਉਤੇ ਮਾੜੇ ਪ੍ਰਭਾਵ ਪਾਵੇਗਾ 5ਜੀ ਟਾਵਰ : ਪਿੰਡ ਦੇ ਸਰਪੰਚ ਗੁਰਦੇਵ ਸਿੰਘ, ਪੰਚ ਅਮਰਜੀਤ ਸਿੰਘ, ਸੰਜੀਵ ਕੁਮਾਰ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਸਮਰਾਲਾ ਐੱਸਡੀਐੱਮ ਨੂੰ ਇੱਕ ਲਿਖਤੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਡਰ ਹੈ ਕੇ 5ਜੀ ਟਾਵਰ ਲੱਗਣ ਨਾਲ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪਵੇਗਾ। ਲੋਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਵਿਚ ਦੋ ਟਾਵਰ ਲੱਗੇ ਹੋਏ ਹਨ ਅਤੇ ਹੁਣ ਇੱਕ ਹੋਰ ਟਾਵਰ ਲੱਗਣ ਨਾਲ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਵੀ ਖ਼ਰਾਬ ਹੋ ਸਕਦੀ ਹੈ, ਇਸ ਲਈ ਉਹ ਕਿਸੇ ਵੀ ਹਾਲਤ ਵਿਚ ਪਿੰਡ ਵਿਚ ਮੋਬਾਇਲ ਟਾਵਰ ਨਹੀਂ ਲੱਗਣ ਦੇਣਗੇ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਨਵਾਂ ਮੋਬਾਇਲ ਟਾਵਰ ਅਬਾਦੀ ਵਾਲੇ ਖੇਤਰ ਤੋਂ ਦੂਰ ਲਗਾਇਆ ਜਾਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ।

  1. Sangrur News: ਧੁਰੀ ਸਿਲੰਡਰ ਬਲਾਸਟ 'ਚ ਪਿਓ ਪੁੱਤ ਨੇ ਗੁਆਈਆਂ ਦੋਵੇਂ ਲੱਤਾਂ, ਰੋਜੀ ਰੋਟੀ ਤੋਂ ਵੀ ਮੁਹਤਾਜ ਹੋਏ ਪਰਿਵਾਰ ਦੀ ਕਿਸੇ ਨੇ ਨਹੀਂ ਫੜ੍ਹੀ ਬਾਂਹ
  2. ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਰੋ-ਰੋ ਕੇ ਨਸ਼ਰ ਕੀਤੇ ਮੁਲਜ਼ਮਾਂ ਦੇ ਨਾਂ, ਫਿਰ ਭਰਾ ਨੂੰ ਵੀਡੀਓ ਭੇਜ ਕੇ ਮਾਰ ਦਿੱਤੀ ਨਹਿਰ 'ਚ ਛਾਲ
  3. Thieves in Civil Hospital: ਫਿਰੋਜ਼ਪੁਰ 'ਚ ਚੋਰਾਂ ਨੇ ਸਿਵਲ ਹਸਪਤਾਲ ਨੂੰ ਬਣਾਇਆ ਨਿਸ਼ਾਨਾ, ਏਸੀ ਪਾਈਪਾਂ ਤੇ ਹੋਰ ਸਮਾਂ ਉੱਤੇ ਕੀਤਾ ਹੱਥ ਸਾਫ


ਕਿਸਾਨ ਦਾ ਦੋਸ਼- ਇਹ ਵਿਰੋਧ ਪਾਰਟੀਬਾਜ਼ੀ ਦਾ ਹਿੱਸਾ : ਦੂਸਰੇ ਪਾਸੇ ਜਿਸ ਕਿਸਾਨ ਮਹਿੰਦਰ ਸਿੰਘ ਦੇ ਖੇਤ ਵਿਚ ਟਾਵਰ ਲਗਾਇਆ ਜਾ ਰਿਹਾ ਸੀ, ਉਸਨੇ ਆਪਣੇ ਪੱਖ ਰੱਖਦਿਆਂ ਕਿਹਾ ਕਿ ਪਹਿਲਾਂ ਵੀ ਪਿੰਡ ਵਿਚ ਦੋ ਮੋਬਾਇਲ ਟਾਵਰ ਲੱਗੇ ਹਨ ਜਿਸ ਨਾਲ ਕਿਸੇ ਵੀ ਵਿਅਕਤੀ ਦੀ ਸਿਹਤ ’ਤੇ ਅਸਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਇਹ ਪਿੰਡ ਵਿਚ ਪਾਰਟੀਬਾਜ਼ੀ ਦਾ ਸਿੱਟਾ ਹੈ ਜਿਸ ਕਾਰਨ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.