ETV Bharat / state

ਅਣਪਛਾਤੇ ਵਾਹਨ ਨੇ ਮੋਟਰਸਾਇਕਲ ਸਵਾਰ ਨੋਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

author img

By

Published : Oct 15, 2022, 5:33 PM IST

ਫਰੀਦਕੋਟ ਦੇ ਜੈਤੋ ਵਿਖੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਅਣਪਛਾਤੇ ਵਹੀਕਲ ਵੱਲੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਨੌਜਵਾਨ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।

unidentified vehicle hit a motorcycle rider
ਮੋਟਰਸਾਇਕਲ ਸਵਾਰ ਨੋਜਵਾਨ ਨੂੰ ਮਾਰੀ ਟੱਕਰ

ਫਰੀਦਕੋਟ: ਜ਼ਿਲ੍ਹੇ ਵਿਖੇ ਇੱਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਇਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਇੱਕ ਅਣਪਛਾਤੇ ਵਹੀਕਲ ਨੇ ਮੋਟਰਸਾਈਕਲ ਸਵਾਰ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਇਕਲ ਸਵਾਰ ਦੂਜਾ ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤਾ ਵਹੀਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ।

ਮਾਮਲੇ ਸਬੰਧੀ ਜੈਤੋ ਦੀ ਪੁਰਾਣੀ ਅਤੇ ਮਸ਼ਹੂਰ ਸਮਾਜ ਸੇਵੀ ਸੰਸਥਾਵਾਂ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਡਰਾਈਵਰ ਮੀਤ ਸਿੰਘ ਮੀਤਾ ਨੇਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਤੋ ਦੇ ਨਾਲ ਲੱਗਦੇ ਪਿੰਡ ਰਣ ਸਿੰਘ ਵਾਲੇ ਤੋਂ ਇੱਕ ਮੋਟਰਸਾਇਕਲ ਤੇ ਨੋਜਵਾਨ ਜੈਤੋ ਵੱਲ ਆ ਰਿਹਾ ਸੀ ਅਚਾਨਕ ਇੱਕ ਅਣਪਛਾਤੇ ਵਹੀਕਲ ਨੇ ਮੋਟਰਸਾਇਕਲ ਸਵਾਰ ਨੌਜਵਾਨ ਨੂੰ‌ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।

unidentified vehicle hit a motorcycle rider
ਮੋਟਰਸਾਇਕਲ ਸਵਾਰ ਨੋਜਵਾਨ ਨੂੰ ਮਾਰੀ ਟੱਕਰ


ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਨੌਜਵਾਨ ਵੈੱਲਫੇਅਰ ਸੁਸਾਇਟੀ ਦੀ ਟੀਮ ਅਤੇ ਐਬੂਲੈਂਸ ਡਰਾਈਵਰ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ’ਤੇ ਪਹੁੰਚੇ। ਗੰਭੀਰ ਜ਼ਖਮੀ ਨੌਜਵਾਨ ਨੂੰ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ। ਜਿੱਥੇ ਥੋੜੇ ਸਮੇਂ ਬਾਅਦ ਉਕਤ ਨੌਜਵਾਨ ਨੇ ਦਮ ਤੋੜ ਦਿੱਤਾ, ਜਿਸ ਦੀ ਪਛਾਣ ਅਜੇ ਸਿੰਘ ਪਿੰਡ ਰਣ ਸਿੰਘ ਵਾਲਾ ਵਜੋਂ ਹੋਈ ਹੈ।

ਇਹ ਵੀ ਪੜੋ: ਬਟਾਲਾ ਐਨਕਾਉਂਟਰ: ਪੁਲਿਸ ਨੇ ਇੰਝ ਕੀਤਾ ਸੀ ਗੈਂਗਸਟਰ ਬੱਬਲੂ ਨੂੰ ਕਾਬੂ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.