ETV Bharat / state

ਬੇਕਾਬੂ ਹੋ ਨਹਿਰ 'ਚ ਡਿੱਗੀ ਤੇਜ਼ ਰਫ਼ਤਾਰ ਕਾਰ, ਜਨਮ ਦਿਨ ਮਨਾਉਣ ਗਏ ਤਿੰਨ ਦੋਸਤ ਲਾਪਤਾ

author img

By

Published : Apr 15, 2023, 7:29 AM IST

ਫਰੀਦਕੋਟ ਵਿੱਚ ਉਸ ਸਮੇਂ ਮੰਦਭਾਗੀ ਘਟਨਾ ਵਾਪਰੀ ਜਦੋਂ ਆਪਣੇ ਦੋਸਤ ਦਾ ਜਨਮਦਿਨ ਮਨਾ ਰਹੇ ਤਿੰਨ ਦੋਸਤ ਸਰਹਿੰਦ ਨਹਿਰ ਵਿੱਚ ਕਾਰ ਸਮੇਤ ਡੁੱਬਣ ਕਰਕੇ ਲਾਪਤਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਸੰਤੁਲਨ ਵਿਗੜਨ ਤੋਂ ਬਾਅਦ ਕਾਰ ਨਹਿਰ ਵਿੱਚ ਡਿੱਗ ਗਈ। ਪੁਲਿਸ ਵੱਲੋਂ ਨਹਿਰ ਵਿੱਚ ਡੁੱਬੀ ਕਾਰ ਨੂੰ ਕੱਢ ਲਿਆ ਗਿਆ ਪਰ ਲਾਪਤਾ ਨੌਜਵਾਨਾਂ ਦੀ ਭਾਲ ਜਾਰੀ ਹੈ।

Three friends missing due to car falling into the canal in Faridkot
ਤੇਜ਼ ਰਫ਼ਤਾਰ ਕਾਰ ਬੇਕਾਬੂ ਹੋਕੇ ਡਿੱਗੀ ਨਹਿਰ 'ਚ, ਜਨਮਦਿਨ ਮਨਾ ਰਹੇ ਕਾਰ ਸਵਾਰ ਤਿੰਨ ਦੋਸਤ ਪਾਣੀ 'ਚ ਹੋਏ ਲਾਪਤਾ

ਤੇਜ਼ ਰਫ਼ਤਾਰ ਕਾਰ ਬੇਕਾਬੂ ਹੋਕੇ ਡਿੱਗੀ ਨਹਿਰ 'ਚ, ਜਨਮਦਿਨ ਮਨਾ ਰਹੇ ਕਾਰ ਸਵਾਰ ਤਿੰਨ ਦੋਸਤ ਪਾਣੀ 'ਚ ਹੋਏ ਲਾਪਤਾ

ਫਰੀਦਕੋਟ: ਵਿਸਾਖੀ ਵਾਲੇ ਦਿਨ ਬਹੁਤ ਮੰਦਭਾਗੀ ਘਟਨਾ ਵਾਪਰੀ, ਫਰੀਦਕੋਟ ਦੇ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਜੋ ਸਕੌਡਾ ਕਾਰ ਵਿੱਚ ਸਵਾਰ ਸਨ ਅਚਾਨਕ ਕਾਰ ਸਮੇਤ ਸਰਹਿੰਦ ਨਹਿਰ ਵਿੱਚ ਡੁੱਬ ਗਏ ਅਤੇ ਲਾਪਤਾ ਹੋ ਗਏ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਕਾਰ ਦਾ ਸੰਤੁਲਨ ਵਿਗੜਨ ਕਰਕੇ ਹਾਦਸਾ ਵਾਪਰਿਆ ਹੈ। ਜਾਣਕਰੀ ਮੁਤਬਿਕ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਪੰਜ ਲੜਕੇ ਆਪਣੇ ਸਾਥੀ ਦਾ ਜਨਮ ਦਿਨ ਮਨਾਉਣ ਲਈ ਸਰਹੰਦ ਨਹਿਰ ਕਿਨਾਰੇ ਪੁੱਜੇ ਸਨ। ਜਿੱਥੇ ਉਹ ਇਕੱਠੇ ਹੋਕੇ ਜਨਮਦਿਨ ਦਾ ਜਸ਼ਨ ਰਹੇ ਸਨ ਇਸ ਦੌਰਾਨ ਤਿੰਨ ਨੌਜਵਾਨ ਕੁੱਝ ਸਮਾਨ ਲੈਣ ਲਈ ਸ਼ਹਿਰ ਕਾਰ ਲੇੈਕੇ ਚਲੇ ਗਏ ਜਦਕਿ ਉਨ੍ਹਾਂ ਦੇ ਦੋ ਸਾਥੀ ਉੱਥੇ ਹੀ ਰੁਕ ਗਏ । ਇਸ ਤੋਂ ਬਾਅਦ ਕਾਰ ਸਵਾਰ ਤਿੰਨ ਦੋਸਤ ਜਦੋਂ ਸਮਾਨ ਲੈਕੇ ਵਾਪਿਸ ਪਰਤ ਰਹੇ ਸਨ ਤਾਂ ਕਾਰ ਦੀ ਰਫ਼ਤਾਰ ਕਾਫੀ ਤੇਜ਼ ਸੀ ਜਿਸ ਕਾਰਨ ਕਾਰ ਬੇਕਾਬੂ ਹੋਕੇ ਪਟੜੀ ਨਾਲ ਟਕਰਾਉਣ ਤੋਂ ਬਾਅਦ ਉੱਛਲ ਕੇ ਨਹਿਰ ਵਿੱਚ ਜਾ ਡਿੱਗੀ।

ਗੋਤਖੋਰਾਂ ਦੀ ਮਦਦ: ਜਦ ਨਜ਼ਦੀਕੀ ਪਿੰਡ ਦੇ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਤੁਰੰਤ ਹਿੰਮਤ ਕਰਕੇ ਕਾਫੀ ਜੱਦੋ-ਜਹਿਦ ਬਾਅਦ ਕਾਰ ਨੂੰ ਨਹਿਰ ਵਿੱਚੋਂ ਕੱਢਿਆ ਗਿਆ, ਪਰ ਕਾਰ ਅੰਦਰ ਸਵਾਰ ਤਿੰਨੋਂ ਲੜਕੇ ਲਾਪਤਾ ਹੋ ਗਏ। ਪਾਣੀ ਦੇ ਤੇਜ਼ ਵਹਾਅ ਕਾਰਨ ਤਿੰਨਾਂ ਦੋਸਤਾਂ ਦਾ ਪਾਣੀ ਵਿੱਚ ਡੁਬੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਬੱਚਿਆਂ ਦੀ ਭਾਲ ਲਈ ਗੋਤਖੋਰਾਂ ਦੀ ਮਦਦ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਮੌਕੇ ਉੱਤੇ ਪੁੱਜੇ ਪਿੰਡ ਮਚਾਕੀ ਦੇ ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਕਰੀਬ 18 ਤੋਂ 20 ਸਾਲ ਦੀ ਉਮਰ ਦੇ ਪੰਜ ਬੱਚੇ ਆਪਣੇ ਸਾਥੀ ਦਾ ਜਨਮਦਿਨ ਮਨਾ ਰਹੇ ਸਨ ਜਿੱਥੇ ਤਿੰਨ ਲੜਕੇ ਜੋ ਸ਼ਹਿਰ ਤੋਂ ਕੁੱਝ ਸਮਾਨ ਲੇਕੇ ਵਾਪਿਸ ਆ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋਕੇ ਨਹਿਰ ਵਿੱਚ ਜਾ ਡਿੱਗੀ । ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਕਾਰ ਤਾਂ ਨਹਿਰ ਵਿੱਚੋਂ ਕੱਢ ਲਈ ਪਰ ਤਿੰਨੋਂ ਲੜਕੇ ਲਾਪਤਾ ਹੋ ਗਏ ਹਨ।



ਘਟਨਾ ਦੀ ਜਾਣਕਰੀ ਦਿੰਦੇ ਹੋਏ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕੇ ਪੰਜ ਦੋਸਤ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਹਨ। ਜਿਨ੍ਹਾਂ ਵਿੱਚੋਂ ਦੋ ਦੋਸਤ ਬਾਹਰ ਜੋ ਸਮਾਨ ਲੈਣ ਨਹੀਂ ਗਏ ਉਹ ਸਹੀ ਸਲਾਮਤ ਹਨ। ਉਨ੍ਹਾਂ ਕਿਹਾ ਕਾਰ ਵਿੱਚ ਸਵਾਰ ਤਿੰਨ ਲੜਕੇ ਲਾਪਤਾ ਹਨ ਜਿਨ੍ਹਾਂ ਦੀ ਤਲਾਸ਼ ਲਈ ਗੋਤਖੋਰਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕੇ ਤਿੰਨੋਂ ਲੜਕੇ 18 ਤੋਂ 20 ਸਾਲ ਦੀ ਉਮਰ ਦੇ ਹਨ। ਕਾਰ ਬਾਹਰ ਕੱਢ ਲਈ ਗਈ ਪਰ ਕਾਰ ਵਿੱਚੋਂ ਕੁੱਝ ਵੀ ਨਹੀਂ ਮਿਲਿਆ।

ਇਹ ਵੀ ਪੜ੍ਹੋ: Charanjit Channi on AAP: ਚੰਨੀ ਨੇ ਵੰਗਾਰੀ ਪੰਜਾਬ ਸਰਕਾਰ, ਕਿਹਾ- "ਕੇਸਾਂ ਨਾਲ ਮੇਰਾ ਕੁਝ ਨਹੀਂ ਹੋਣਾ, ਮੂਸੇਵਾਲੇ ਵਾਲਾ ਕੰਮ ਕਰ ਕੇ ਦੇਖ ਲਓ"


ETV Bharat Logo

Copyright © 2024 Ushodaya Enterprises Pvt. Ltd., All Rights Reserved.