ETV Bharat / state

SSP in dispute: ਫਰੀਦਕੋਟ 'ਚ ਐੱਸਐੱਸਪੀ ਦਾ ਨਵਾਂ ਕਾਰਨਾਮਾ, ਅਫਸਰਾਂ ਨੂੰ ਦਿੱਤਾ ਮਾਮਲੇ ਦਰਜ ਕਰਨ ਦਾ ਟਾਰਗੇਟ, ਮਸਲਾ ਉੱਠਣ ਮਗਰੋਂ ਦਿੱਤੀ ਸਫ਼ਾਈ

author img

By ETV Bharat Punjabi Team

Published : Oct 11, 2023, 6:09 PM IST

ਫਰੀਦਕੋਟ ਵਿੱਚ ਐੱਸਐੱਸਪੀ ਨੇ ਇੰਸਪੈਕਟਰਾਂ ਅਤੇ ਸਬ-ਇੰਸਪੈਕਟਰਾਂ ਉੱਤੇ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਟਾਰਗੇਟ ਤਹਿਤ ਐੱਨਡੀਪੀਐੱਸ ਐਕਟ (NDPS Act) ਤਹਿਤ ਮਾਮਲੇ ਦਰਜ ਕਰਨ ਦਾ ਹੁਕਮ ਦਿੱਤਾ ਗਿਆ ਸੀ ਅਤੇ ਟਾਰਗੇਟ ਪੂਰਾ ਨਾ ਹੋਣ ਤੋਂ ਬਾਅਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ। ਦੂਜੇ ਪਾਸੇ ਮਾਮਲੇ ਉੱਤੇ ਸਬੰਧਿਤ ਐੱਸਐੱਸਪੀ ਨੇ ਸਫ਼ਾਈ ਵੀ ਦਿੱਤੀ ਹੈ।

SSP took action against inspectors and SIs for not registering cases under ndps Act In Faridkot
SSP in dispute: ਫਰੀਦਕੋਟ 'ਚ ਐੱਸਐੱਸਪੀ ਦਾ ਨਵਾਂ ਕਾਰਨਾਮਾ, ਅਫਸਰਾਂ ਨੂੰ ਦਿੱਤਾ ਮਾਮਲੇ ਦਰਜ ਕਰਨ ਦਾ ਟਾਰਗੇਟ, ਮਸਲਾ ਉੱਠਣ ਮਗਰੋਂ ਦਿੱਤੀ ਸਫ਼ਾਈ

ਮਸਲਾ ਉੱਠਣ ਮਗਰੋਂ ਦਿੱਤੀ ਸਫ਼ਾਈ

ਫਰੀਦੋਕੋਟ: ਐੱਸਐੱਸਪੀ ਫਰੀਦਕੋਟ (SSP Faridkot) ਵੱਲੋਂ ਇੰਸਪੈਕਟਰਾਂ ਅਤੇ ਸਬ-ਇੰਸਪੈਕਟਰਾਂ ਖ਼ਿਲਾਫ਼ ਵਿਭਾਗੀ ਕਾਰਵਾਈ ਲਈ ਜਾਰੀ ਕੀਤੇ ਗਏ ਹੁਕਮ ਵਿਵਾਦਾਂ ਵਿੱਚ ਹਨ ਅਤੇ ਇਹ ਖ਼ਬਰਾਂ ਦੀਆਂ ਸੁਰਖੀਆਂ ਵੀ ਬਣ ਰਹੇ ਹਨ। ਦਰਅਸਲ ਐੱਸਐੱਸਪੀ ਨੇ ਆਪਣੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ 11 ਅਫਸਰਾਂ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਨੇ ਹਰ ਮਹੀਨੇ ਘੱਟੋ-ਘੱਟ ਇੱਕ ਕੇਸ NDPS ਐਕਟ ਤਹਿਤ ਦਰਜ ਕਰਨ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ। ਦੱਸ ਦਈਏ ਇਹ ਹੁਕਮ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਵਾਇਰਲ ਹੋ ਰਹੇ ਹਨ ਕਿਉਂਕਿ ਮੁਲਾਜ਼ਮਾਂ ਨੂੰ ਟਾਰਗੇਟ ਦੇਕੇ ਮਹੀਨੇ ਵਿੱਚ ਘੱਟੋ-ਘੱਟ ਇੱਕ ਮਾਮਲਾ ਐੱਨਡੀਪੀਐੱਸ ਐਕਟ ਤਹਿਤ ਦਰਜ ਕਰਨ ਲਈ ਕਿਹਾ ਗਿਆ ਸੀ।

ਵਿਵਾਦਿਤ ਹੁਕਮ ਦੀ ਕਾਪੀ
ਵਿਵਾਦਿਤ ਹੁਕਮ ਦੀ ਕਾਪੀ

ਮਾਮਲੇ ਉੱਤੇ ਐੱਸਐੱਸਪੀ ਨੇ ਦਿੱਤੀ ਸਫ਼ਾਈ: ਮਾਮਲਾ ਗਰਮਾਉਣ ਤੋਂ ਬਾਅਦ ਐੱਸਐੱਸਪੀ ਫਰੀਦਕੋਟ ਨੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਟਾਰਗੇਟ ਨਹੀਂ ਸੀ ਦਿੱਤਾ ਸਗੋਂ ਸਿਰਫ ਉਨ੍ਹਾਂ ਥਾਣੇਦਾਰਾਂ ਅਤੇ ਸਬ-ਇੰਸਪੈਕਟਰਾਂ ਨੂੰ ਮਾਮਲਿਆਂ ਦੀ ਜਾਂਚ ਵਿੱਚ ਮਦਦ ਕਰਨ ਦੇ ਹੁਕਮ ਦਿੱਤੇ ਗਏ ਸਨ ਜੋ ਕਿਸੇ ਪੱਕੇ ਥਾਣੇ ਵਿੱਚ ਫਿਲਹਾਲ ਤਾਇਨਾਤ ਨਹੀਂ ਸਨ। ਉਨ੍ਹਾਂ ਕਿਹਾ ਕਿ ਟਾਰਗੇਟ ਸਬੰਧੀ ਜੋ ਵੀ ਗੱਲ ਉੱਠੀ ਹੈ ਉਹ ਆਰਡਰ ਦੀ ਲਿਖਤੀ ਕਾਪੀ ਵਿੱਚ ਹੋਈ ਗਲਤੀ ਕਰਕੇ ਹੈ ਪਰ ਉਨ੍ਹਾਂ ਨੇ ਕਿਸੇ ਵੀ ਅਧਿਕਾਰੀ ਨੂੰ ਟਾਰਗੇਟ ਨਹੀਂ ਦਿੱਤਾ। (SSP took action against inspectors and SIs)

11 ਅਫਸਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਉੱਤੇ ਸਪੱਸ਼ਟੀਕਰਨ: ਐੱਸਐੱਸਪੀ ਨੇ 11 ਪੁਲਿਸ ਅਫਸਰਾਂ ਖ਼ਿਲਾਫ਼ ਵਿਭਾਗੀ ਕਾਰਵਾਈ (Departmental action against 11 police officers) ਦੇ ਹੁਕਮ ਦੇਣ ਦੀ ਗੱਲ ਕਬੂਲੀ ਹੈ। ਨਾਲ ਹੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਵਿਭਾਗੀ ਕਾਰਵਾਈ ਦੇ ਹੁਕਮ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਦਿੱਤੇ ਗਏ ਹਨ ਜਿਨ੍ਹਾਂ ਨੂੰ ਕਈ ਕੇਸਾਂ ਦੀ ਪੈਰਵਈ ਕਰਕੇ ਨਤੀਜੇ ਲਿਆਉਣ ਨੂੰ ਕਿਹਾ ਗਿਆ ਸੀ ਪਰ ਉਹ ਆਪਣੀ ਡਿਊਟੀ ਨੂੰ ਪੂਰੀ ਨਹੀਂ ਕਰ ਸਕੇ। ਇਹ ਹੁਕਮ ਸਿਰਫ਼ ਪੁਲਿਸ ਦੀ ਕਾਰਵਾਈ ਸਬੰਧੀ ਪੜਤਾਲ ਕਰਨ ਲਈ ਦਿੱਤੇ ਗਏ ਸਨ ਜੋ ਕਿ ਉਨ੍ਹਾਂ ਦੀ ਡਿਊਟੀ ਵੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.