ETV Bharat / state

Green Flag To Buses: ਸਕੂਲ ਆਫ ਐਮੀਨੈਸ ਦੀਆਂ ਬੱਸਾਂ ਨੂੰ ਸਪੀਕਰ ਕੁਲਤਾਰ ਸੰਧਵਾਂ ਨੇ ਝੰਡੀ ਦੇ ਕੇ ਕੀਤਾ ਰਵਾਨਾ, ਕਿਹਾ- ਸਿਹਤ ਅਤੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ

author img

By ETV Bharat Punjabi Team

Published : Nov 2, 2023, 7:10 AM IST

Speaker Kultar Sandhavan flagged off the buses of the School of Eminence in Farkidkot.
Green flag to buses: ਸਕੂਲ ਆਫ ਐਮੀਨੈਸ ਦੀਆਂ ਬੱਸਾਂ ਨੂੰ ਸਪੀਕਰ ਕੁਲਤਾਰ ਸੰਧਵਾਂ ਨੇ ਝੰਡੀ ਦੇ ਕੇ ਕੀਤਾ ਰਵਾਨਾ, ਕਿਹਾ-ਸਿਹਤ ਅਤੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਫਰੀਦਕੋਟ ਵਿੱਚ ਸਕੂਲ ਆਫ ਐਮੀਨੈਸ (School of Amness) ਦੀਆਂ ਬੱਸਾਂ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਟੀਚਾ ਸਿਹਤ ਅਤੇ ਸਿੱਖਿਆ ਨੂੰ ਉੱਚ ਪੱਧਰੀ ਕਰਨਾ ਹੈ।

ਫਰੀਦੋਕਟ: ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ (Punjab Vidhan Sabha Speaker Kultar Sandhawan ) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਮ.ਐਲ.ਏ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ ਸਕੂਲ ਆਫ ਐਮੀਨੈਂਸ ਤਹਿਤ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਚੰਨ ਤੱਕ ਪਹੁੰਚ ਕਰਨ ਦਾ ਟੀਚਾ ਲੈ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਚੰਨ ਉੱਤੇ ਨਿਸ਼ਾਨਾ ਨਾ ਵੀ ਲੱਗੇ ਤਾਂ ਕਿਸੇ ਚਮਕਦੇ ਸਿਤਾਰੇ ਉੱਤੇ ਤਾਂ ਲੱਗ ਹੀ ਜਾਵੇਗਾ।



ਬੱਚਿਆਂ ਨੂੰ ਆਈ.ਏ.ਐਸ ਅਤੇ ਆਈ.ਪੀ.ਐਸ ਜਿਹੇ ਇਮਤਿਹਾਨਾਂ ਵਿੱਚ ਜੀਅ ਜਾਨ ਅਤੇ ਪੂਰੀ ਸ਼ਿੱਦਤ ਨਾਲ ਕਿਸਮਤ ਅਜਮਾਉਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਮੌਕੇ ਉੱਤੇ ਹਾਜ਼ਰ ਡੀ.ਸੀ. ਵਿਨੀਤ ਕੁਮਾਰ ਅਤੇ ਐਸ.ਐਸ.ਪੀ. ਹਰਜੀਤ ਸਿੰਘ ਨੂੰ ਬੱਚਿਆਂ ਦੇ ਸਨਮੁੱਖ ਕਰਦਿਆਂ ਦੋਨਾਂ ਜ਼ਿਲ੍ਹੇ ਦੇ ਅਫਸਰਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਸਪੀਕਰ ਸੰਧਵਾਂ ਨੇ ਡੀ.ਸੀ ਅਤੇ ਐਸ.ਐਸ.ਪੀ ਦੇ ਮੱਧ ਵਰਗੀ ਪਰਿਵਾਰਾਂ ਦੇ ਪਿਛੋਕੜ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਇਹ ਦੋ ਬੰਦੇ ਆਪਣੇ ਸਿੱਦਕ ਅਤੇ ਲਗਨ ਨਾਲ ਇਸ ਮੁਕਾਮ ਉੱਤੇ ਪਹੁੰਚ ਸਕਦੇ ਹਨ ਤਾਂ ਤੁਸੀਂ ਵੀ ਇਹ ਟੀਚਾ ਹਾਸਲ ਕਰਨ ਦੀ ਸਮਰੱਥਾ ਰੱਖਦੇ ਹੋ।



ਵਿਦਿਆਰਥਣ ਨੂੰ ਸਨਮਾਨਿਤ ਕੀਤਾ
ਵਿਦਿਆਰਥਣ ਨੂੰ ਸਨਮਾਨਿਤ ਕੀਤਾ

ਬੱਚੀਆਂ ਨੂੰ ਨਕਦ ਇਨਾਮ ਰਾਸ਼ੀ: ਸਪੀਕਰ ਸੰਧਵਾਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੁਝ ਸਮੇਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਦੌਰਾ ਯਾਦ ਕਰਵਾਉਂਦਿਆਂ ਪੁੱਛਿਆ ਕਿ ਸਮਾਗਮ ਵਿੱਚ ਹਾਜ਼ਰ ਕਿੰਨੇ ਬੱਚਿਆਂ ਨੇ ਚੰਡੀਗੜ੍ਹ ਜਾ ਕੇ ਸਭਾ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਲਈ। ਇਸ ਉਪਰੰਤ ਮੌਕੇ ਉੱਤੇ ਹੀ ਉਨ੍ਹਾਂ 1000-1000 ਰੁਪਏ ਦੇ ਦੋ ਸਵਾਲ ਪੁੱਛੇ ਅਤੇ ਕਿਹਾ ਕਿ ਜੋ ਸਹੀ ਜਵਾਬ ਦੇਵੇਗਾ ਉਸ ਨੂੰ ਇਨਾਮ ਮਿਲੇਗਾ। ਸਪੀਕਰ ਸੰਧਵਾਂ ਨੇ ਪੁੱਛਿਆ ਕਿ ਇਹ ਦੱਸਿਆ ਜਾਵੇ ਵਿਧਾਨ ਸਭਾ ਵਿੱਚ ਸਪੀਕਰ ਦਾ ਕੀ ਕੰਮ ਹੁੰਦਾ ਹੈ। ਇਸ ਸਵਾਲ ਦੇ ਜਵਾਬ ਵਜੋਂ 2 ਬੱਚੀਆਂ ਸੁਨੇਹਾ ਅਤੇ ਡੌਲੀ ਨੇ ਵਿਸਥਾਰ ਪੂਰਵਕ ਸਪੀਕਰ ਵਲੋਂ ਕੀਤੇ ਜਾਂਦੇ ਕੰਮਾਂ ਜਿਵੇ ਕਿ ਸੈਸ਼ਨ ਦੌਰਾਨ ਮੋਡਰੇਟਰ ਦੀ ਭੂਮਿਕਾ ਅਤੇ ਵਿਧਾਨ ਸਭਾ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਦੱਸਿਆ ਤਾਂ ਸਪੀਕਰ ਸੰਧਵਾਂ ਨੇ ਤੁਰੰਤ ਬੱਚੀਆਂ ਨੂੰ ਨਕਦ ਇਨਾਮ ਰਾਸ਼ੀ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ।



ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਾਰਕਿੰਗ ਵਿੱਚ ਇੱਕ ਅਪਾਹਜ ਲੜਕੀ ਨੂੰ ਉਸ ਦੇ ਬਜ਼ੁਰਗ ਪਿਤਾ ਵੱਲੋਂ ਮੁਸ਼ਕਿਲ ਨਾਲ ਫੜ੍ਹ ਕੇ ਤੁਰੇ ਜਾਂਦਿਆਂ ਨੂੰ ਵੇਖ ਕੇ ਸਪੀਕਰ ਸੰਧਵਾਂ ਨੇ ਮੌਕੇ ਉੱਤੇ ਹਾਜ਼ਰ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੀ ਤੁਰੰਤ ਹਰ ਸੰਭਵ ਸਹਾਇਤਾ ਦੇਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਆਪਣੇ ਅਮਲੇ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਦੇ ਬਜ਼ੁਰਗ ਪਿਤਾ ਅਤੇ ਉਸ ਦੀ ਬੱਚੀ ਲਈ ਪੈਨਸ਼ਨ ਰਾਹੀਂ ਢੁੱਕਵੀ ਮਾਲੀ ਸਹਾਇਤਾ ਦੇਣ ਦੇ ਹੁਕਮ ਜਾਰੀ ਕਰ ਦਿੱਤੇ।



ਫਰੀਦਕੋਟ ਪਹਿਲਾ ਜ਼ਿਲ੍ਹਾ: ਬੱਸਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ ਨੇ ਦੱਸਿਆ ਕਿ ਫਰੀਦਕੋਟ ਸੂਬੇ ਦਾ ਪਹਿਲਾ ਜ਼ਿਲ੍ਹਾ (First District of Faridkot Province) ਹੈ ਜਿਸ ਨੇ ਸਕੂਲ ਆਫ ਐਮੀਨੈਸ ਦੇ ਬੱਚਿਆਂ ਲਈ ਸਭ ਤੋਂ ਪਹਿਲਾ ਇਹ ਬੱਸ ਸਰਵਿਸ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸਾਂ ਸਕੂਲ ਵਾਹਨ ਪਾਲਿਸੀ ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸੰਪੂਰਨ ਪਾਲਣਾ ਕਰਦੀਆਂ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਿਖੇ ਕੁੱਲ 2150 ਵਿਦਿਆਰਥੀਆਂ ਵਿੱਚੋਂ 380 ਦੂਰੋਂ ਚੱਲ ਕੇ ਆਉਂਦੇ ਸਨ ਜਿਨ੍ਹਾਂ ਲਈ 4 ਬੱਸਾਂ ਲਗਾਈਆਂ ਗਈਆ ਹਨ। ਇਸੇ ਤਰ੍ਹਾਂ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਕੋਟਕਪੂਰਾ ਵਿੱਚ ਪੜਦੇ 40 ਬੱਚਿਆਂ ਲਈ ਇੱਕ ਬੱਸ, ਬਲਬੀਰ ਸਕੂਲ ਫ਼ਰੀਦਕੋਟ ਸਕੂਲ ਆਫ ਐਮੀਨੈਂਸ ਵਿੱਚ ਪੜਦੇ 28 ਬੱਚਿਆਂ ਲਈ ਇੱਕ ਬੱਸ, ਹਜ਼ਾਰੀ ਲਾਲ ਸ਼ਿਵ ਲਾਲ ਨਰਾਇਣ ਦਾਸ ਜੈਤੋ ਸਕੂਲ ਆਫ ਐਮੀਨੈਂਸ ਵਿੱਚ ਪੜ੍ਹਦੇ 53 ਬੱਚਿਆਂ ਲਈ ਇੱਕ ਬੱਸ ਲਗਾਈ ਗਈ ਹੈ।




ਇਸ ਤੋਂ ਇਲਾਵਾ ਸਪੀਕਰ ਸੰਧਵਾਂ ਨੇ ਇਸ ਮੌਕੇ ਗੱਤਕਾ ਨੈਸ਼ਨਲ ਖੇਡ ਵਿੱਚ ਫਸਟ ਆਉਣ ਵਾਲੀਆਂ 2 ਬੱਚੀਆਂ ਮਨਸੂ ਕੌਰ ਅਤੇ ਏਕਮਜੋਤ ਕੌਰ ਨੂੰ 31000-31000 ਰੁਪਏ ਦੇ ਚੈਕ ਦੇ ਕੇ ਸਨਮਾਨਿਤ ਕੀਤਾ। ਵਜੀਫਾ ਟੈਸਟ ਸਕੀਮ (ਐਨ.ਐਮ.ਐਮ.ਐਸ) ਤਹਿਤ ਪੰਜਾਬ ਵਿੱਚ ਪਹਿਲਾ ਸਥਾਨ ਸੁਨੇਹਾ( ਮੈਟ੍ਰਿਕ) ਪ੍ਰਭਜੀਤ ਕੌਰ(ਮਿਡਲ)ਪਹਿਲਾ ਸਥਾਨ, ਅਤੇ ਪ੍ਰਨੀਤ ਕੌਰ (ਮਿਡਲ) ਦੂਜਾ ਸਥਾਨ ਹਾਸਲ ਕਰਨ ਵਾਲੀਆਂ ਬੱਚੀਆਂ ਨੂੰ ਵੀ 31000-31000 ਰੁਪਏ ਦੇ ਕੇ ਸਨਮਾਨਿਤ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.