ETV Bharat / state

CM Maan Maha Debate : ਆਖਿਰਕਾਰ ਕਿਉਂ ਡਿਬੇਟ ਵਿੱਚ ਸ਼ਾਮਿਲ ਹੋਣ ਨਹੀਂ ਆਏ ਵਿਰੋਧੀ ਪਾਰਟੀਆਂ ਦੇ ਆਗੂ, ਪੜ੍ਹੋ ਇਹ ਹੈ ਕਾਰਣ...

author img

By ETV Bharat Punjabi Team

Published : Nov 1, 2023, 6:52 PM IST

Know finally why the leaders of the opposition parties did not come to participate in the debate
CM Maan Maha Debate : ਆਖਿਰਕਾਰ ਕਿਉਂ ਡਿਬੇਟ ਵਿੱਚ ਸ਼ਾਮਿਲ ਹੋਣ ਨਹੀਂ ਆਏ ਵਿਰੋਧੀ ਪਾਰਟੀਆਂ ਦੇ ਆਗੂ, ਪੜ੍ਹੋ ਇਹ ਹੈ ਕਾਰਣ...

ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਦੇ (CM Maan Maha Debate) ਪ੍ਰੋਗਰਾਮ ਵਿੱਚ ਵਿਰੋਧੀ ਪਾਰਟੀਆਂ ਦੇ ਆਗੂ ਸ਼ਾਮਿਲ ਨਹੀਂ ਹੋਏ ਹਨ। ਵਿਰੋਧੀਆਂ ਨੇ ਇਸ ਪ੍ਰੋਗਰਾਮ ਉੱਤੇ ਸਵਾਲ ਚੁੱਕੇ ਹਨ। ਪੜ੍ਹੋ ਪੂਰੀ ਖਬਰ...

ਭਗਵੰਤ ਮਾਨ ਦੀ ਮਹਾਂ ਡਿਬੇਟ ਸਬੰਧੀ ਵਿਰੋਧੀ ਧਿਰ ਦੇ ਆਗੂ ਪ੍ਰਤੀਕਰਮ ਦਿੰਦੇ ਹੋਏ।

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅੱਜ ਮੈਂ ਪੰਜਾਬ ਬੋਲਦਾ ਡਿਬੇਟ ਰੱਖੀ ਗਈ ਸੀ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਇਲਾਵਾ ਹੋਰ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਸਟੇਜ ਤੇ ਨਹੀਂ ਪਹੁੰਚਿਆ ਹਾਲਾਂਕਿ ਸੁਨੀਲ ਜਾਖੜ ਦੇ ਇਸ ਡਿਬੇਟ ਵਿੱਚ ਪਹੁੰਚਣ ਦੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਆਖਰ ਮੌਕੇ ਉੱਤੇ ਉਹ ਵੀ ਡਿਬੇਟ ਦਾ ਹਿੱਸਾ ਬਣਨ ਤੋਂ ਮੁਨਕਰ ਹੋ ਗਏ। ਰਾਜਨੀਤਿਕ ਪਾਰਟੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੁੱਦਾ ਬਣਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਅੱਜ ਆਪਣੀ ਗੱਲ ਆਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੱਤ ਜਿਲ੍ਹਿਆਂ ਦੀ ਪੁਲਿਸ ਆਪਣੇ ਆਲੇ ਦੁਆਲੇ ਲਾ ਰੱਖੀ ਸੀ, ਜਿਸ ਕਰਕੇ ਉਹ ਪੰਜਾਬ ਦੇ ਲੋਕਾਂ ਨੂੰ ਆਪਣੀ ਗੱਲ ਕਹਿ ਸਕਣ।

Know finally why the leaders of the opposition parties did not come to participate in the debate
CM Maan Maha Debate : ਆਖਿਰਕਾਰ ਕਿਉਂ ਡਿਬੇਟ ਵਿੱਚ ਸ਼ਾਮਿਲ ਹੋਣ ਨਹੀਂ ਆਏ ਵਿਰੋਧੀ ਪਾਰਟੀਆਂ ਦੇ ਆਗੂ, ਪੜ੍ਹੋ ਇਹ ਹੈ ਕਾਰਣ...

ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆਪ : ਡਿਬੇਟ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਵਾਲ ਖੜੇ ਕੀਤੇ ਹਨ, ਸੁਨੀਲ ਜਾਖੜ ਨੇ ਟਵਿੱਟਰ ਉੱਤੇ ਇੱਕ ਵੀਡੀਓ ਪਾ ਕੇ ਕਿਹਾ ਕਿ ਅੱਜ ਮੈਨੂੰ ਸਤੋਜ ਵਾਲਾ ਭਗਵੰਤ ਮਾਨ ਨਹੀਂ ਵਿਖਾਈ ਦਿੱਤਾ ਅੱਜ ਉਹ ਕੇਜਰੀਵਾਲ ਦਾ ਨੁਮਾਇੰਦਾ ਬਣ ਕੇ ਗੱਲ ਕਰ ਰਿਹਾ ਸੀ। ਉਹਨਾਂ ਕਿਹਾ ਕਿ ਅੱਜ ਮੈਂ ਪੰਜਾਬ ਬੋਲਦਾ ਨਹੀਂ ਸਗੋਂ ਅੱਜ ਭਗਵੰਤ ਮਾਨ ਦਾ ਹੰਕਾਰ ਬੋਲਦਾ ਸੀ, ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਨੇ ਮੇਰੇ ਪਿਤਾ ਬਲਰਾਮ ਜਾਖੜ ਦਾ ਨਾਂ ਲਿਆ। ਉਹਨਾਂ ਕਿਹਾ ਕਿ ਉਹ ਇੰਦਰਾ ਗਾਂਧੀ ਦੇ ਨਾਲ ਹੈਲੀਕਾਪਟਰ ਦੇ ਵਿੱਚ ਸੀ। ਉਹਨਾਂ ਕਿਹਾ ਕਿ ਇਸ ਗੱਲ ਦੀ ਭਗਵੰਤ ਮਾਨ ਮੈਨੂੰ ਕੋਈ ਸਬੂਤ ਦੇਣ ਨਹੀਂ ਤਾਂ ਉਹ ਉਹਨਾਂ ਤੋਂ ਮਾਫੀ ਮੰਗਣ, ਸੁਨੀਲ ਜਾਖੜ ਨੇ ਕਿਹਾ ਕਿ ਮੈਂ ਕਦੇ ਵੀ ਕਿਸੇ ਦੇ ਪਰਿਵਾਰ ਤੇ ਨਿੱਜੀ ਹਮਲਾ ਨਹੀਂ ਕਰਦਾ ਪਰ ਭਗਵੰਤ ਮਾਨ ਨੇ ਅੱਜ ਮੁੜ ਤੋਂ ਬਲਰਾਮ ਜਾਖੜ ਜੀ ਦਾ ਨਾਂ ਲਿਆ। ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਇਸ ਦੇ ਖਿਲਾਫ ਅਦਾਲਤ ਦਾ ਰੁੱਖ ਕਰਾਂਗੇ। ਉਹਨਾਂ ਕਿਹਾ ਕਿ ਅੱਜ ਅਸੀਂ ਡਿਬੇਟ ਦੇ ਵਿੱਚ ਕਿਵੇਂ ਆਉਂਦੇ ਐੱਸਵਾਈਐੱਲ ਦੇ ਮੁੱਦੇ ਦੇ ਉਹਨਾਂ ਕਿਹਾ ਕਿ ਪਹਿਲਾਂ ਤਾਂ ਭਗਵੰਤ ਮਾਨ ਇਸ ਮੁੱਦੇ ਤੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ ਸਨ ਅਤੇ ਅੱਜ ਜਦੋਂ ਕੋਈ ਵਿਰੋਧੀ ਨਹੀਂ ਆਇਆ ਤਾਂ ਉਹਨਾਂ ਨੇ ਐੱਸਵਾਈਐੱਲ ਦਾ ਮੁੱਦਾ ਛੇੜ ਲਿਆ।


ਪੰਜਾਬ ਦੇ ਲੋਕਾਂ ਨਾਲ ਧੋਖਾ : ਉੱਧਰ, ਦੂਜੇ ਪਾਸੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਅੱਜ ਦੀ ਇਸ ਡਿਬੇਟ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਦੱਸਿਆ ਹੈ ਉਹਨਾਂ ਕਿਹਾ ਕਿ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਸਰਕਾਰ ਨੇ ਵਿਰੋਧੀ ਪਾਰਟੀਆਂ ਡਿਬੇਟ ਦੇ ਲਈ ਸੱਦਾ ਦਿੱਤਾ ਹੋਵੇ ਅਤੇ ਸਟੇਜ ਤੇ ਕੋਈ ਵੀ ਪਾਰਟੀ ਦਾ ਲੀਡਰ ਨਾ ਪਹੁੰਚਿਆ ਹੋਵੇ। ਭਗਵੰਤ ਮਾਨ ਆਪਣੀ ਹੀ ਪਾਰਟੀ ਦੀ ਆਪਣੀ ਹੀ ਸਰਕਾਰ ਦੀਆਂ ਉਪਲਬਧੀਆਂ ਗਿਣਵਾ ਕੇ ਚਲਦੇ ਬਣੇ ਹਨ। ਦਲਜੀਤ ਚੀਮਾ ਨੇ ਕਿਹਾ ਕਿ ਇਹ ਕੇਜਰੀਵਾਲ ਦੀ ਸਾਜਿਸ਼ ਹੈ ਕਿ ਅਜਿਹੀ ਡਿਬੇਟ ਕਰਵਾ ਕੇ ਪੰਜਾਬ ਦੀਆਂ ਪਾਰਟੀਆਂ ਨੂੰ ਆਪਸ ਦੇ ਵਿੱਚ ਦਫਾੜ ਕਰਕੇ ਐਸਵਾਈਐੱਲ ਲਈ ਰਾਹ ਪੱਧਰਾ ਕੀਤਾ ਜਾਵੇ। ਦਲਜੀਤ ਚੀਮਾ ਨੇ ਇਸ ਡਿਬੇਟ ਨੂੰ ਅਖੌਤੀ ਡਿਬੇਟ ਦੱਸਿਆ ਹੈ।


ਸਾਬਕਾ ਸੀਪੀਆਈ ਦੇ ਵਿਧਾਇਕ ਰਹਿ ਚੁੱਕੇ ਕਾਮਰੇਡ ਤਰਸੇਮ ਸਿੰਘ ਜੋਧਾਂ ਨੇ ਕਿਹਾ ਤੇ ਡਿਬੇਟ ਮੁੱਦਿਆਂ 'ਤੇ ਹੋਣੀ ਚਾਹੀਦੀ ਹੈ ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਡਿਬੇਟ ਰੱਖੀ ਗਈ। ਉਹਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਆਪਣੀਆਂ ਕਰਤੂਤਾਂ ਕਰਕੇ ਇਸ ਡਿਬੇਟ ਤੋਂ ਦੂਰੀ ਬਣਾ ਕੇ ਰੱਖੀ ਕਿਉਂਕਿ ਐੱਸਵਾਈਐੱਲ ਦਾ ਮੁੱਦਾ ਇਸ ਵਕਤ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਜਿਆਦਾ ਭਾਰੂ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ਤੇ ਬਿਲਕੁਲ ਸਾਫ ਹਨ ਅਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਐੱਸਵਾਈਐਲ ਦੀ ਹਮਾਇਤ ਕੀਤੀ ਸੀ ਅਤੇ ਕਾਂਗਰਸ ਨੇ ਇਸਦੀ ਸ਼ੁਰੂਆਤ ਕੀਤੀ ਸੀ ਇਹੀ ਕਾਰਨ ਹੈ ਕਿ ਅੱਜ ਵਿਰੋਧੀ ਪਾਰਟੀਆਂ ਦੇ ਆਗੂ ਇਸ ਡਿਬੇਟ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਣ ਪਹੁੰਚੇ।



ਸਰਕਾਰ ਦਾ ਜਵਾਬ: ਇੱਕ ਪਾਸੇ ਜਿੱਥੇ ਸੁਨੀਲ ਜਾਖੜ ਨੇ ਟਵੀਟ ਕਰਕੇ ਇਸ ਡਿਬੇਟ ਨੂੰ ਪੰਜਾਬ ਦੇ ਲੋਕਾਂ ਨਾਲ ਕੁਝਾ ਮਜ਼ਾਕ ਦੱਸਿਆ ਉਥੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਿਖਿਆ ਗਿਆ ਕਿ ਅੱਜ ਇਹ ਖੁਲਾਸਾ ਹੋਣਾ ਸੀ ਕਿ ਕੌਣ ਗੱਦਾਰ ਹੈ ਅਤੇ ਕੌਣ ਪੰਜਾਬ ਦਾ ਦਰਦੀ ਹੈ, ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਅੱਜ ਇਹ ਲੋਕ ਲੋਕਾਂ ਨੇ ਹਰਾ ਦਿੱਤੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਮਾਫ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕੁਰਸੀਆਂ ਦੇ ਲਾਲਚੀਆਂ ਦੀ ਕੁਰਸੀਆਂ ਅੱਜ ਸਟੇਜ ਉੱਤੇ ਖਾਲੀ ਰਹੀਆਂ। ਉਹਨਾਂ ਕਿਹਾ ਕਿ ਪੰਜਾਬ ਦੇ ਲਈ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਨੀਅਤ ਵੀ ਖਾਲੀ ਰਹੀ।



ਪੁਲਿਸ ਵੱਲੋਂ ਆਮ ਲੋਕਾਂ ਨੂੰ ਐਂਟਰੀ ਨਾ ਦਿੱਤੇ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਅਹਬਾਬ ਗਰੇਵਾਲ ਨੂੰ ਜਦੋਂ ਮੀਡੀਆ ਵੱਲੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਜੋ ਪਹਿਲਾ ਆਏਗਾ ਉਹੀ ਪਹਿਲਾ ਪਾਏਗਾ। ਹਾਲ ਦੇ ਵਿੱਚ 1200 ਲੋਕਾਂ ਦੇ ਬੈਠਣ ਦੀ ਸਮਰੱਥਾ ਸੀ ਅਤੇ ਜੋ ਲੋਕ ਪਹਿਲਾਂ ਆ ਗਏ, ਉਹਨਾਂ ਨੂੰ ਹਾਲ ਦੇ ਵਿੱਚ ਥਾਂ ਮਿਲ ਗਈ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕਾਨੂੰਨ ਦੇ ਮੁਤਾਬਕ ਕੰਮ ਕੀਤਾ ਹੈ। ਅਹਬਾਬ ਗਰੇਵਾਲ ਨੇ ਕਿਹਾ ਕਿ ਅੱਜ ਐੱਸਵਾਈਐੱਲ ਦੇ ਮੁੱਦੇ ਤੇ ਮੁੱਖ ਮੰਤਰੀ ਮਾਨ ਨੇ ਪੰਜਾਬ ਸਰਕਾਰ ਦਾ ਸਟੈਂਡ ਸਾਫ ਕਰ ਦਿੱਤਾ ਪਰ ਵਿਰੋਧੀ ਪਾਰਟੀ ਦੇ ਆਗੂ ਆਪਣੀ ਗੱਲ ਹੀ ਕਰਨ ਨਹੀਂ ਆਏ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਚੋਰ ਸੀ। ਇਸੇ ਕਰਕੇ ਉਹ ਸੀਐੱਮ ਮਾਨ ਦੇ ਸਾਹਮਣੇ ਕੋਈ ਤਰਕ ਹੀ ਨਹੀਂ ਰੱਖਣਾ ਚਾਹੁੰਦੇ ਸਨ ਅਤੇ ਉਹਨਾਂ ਨੇ ਕਿਹਾ ਕਿ ਇਹ ਪੁਲਿਸ ਪ੍ਰਸ਼ਾਸਨ ਦਾ ਸਿਰਫ ਬਹਾਨਾ ਹੀ ਲਗਾਇਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.