ETV Bharat / state

ਸਿੰਘੂ ਬਾਡਰ ਘਟਨਾ: ਅਜਿਹੀਆਂ ਘਟਨਾਵਾਂ ਮੋਰਚੇ ਲਈ ਨੁਕਸਾਨਦੇਹ: ਚਡੂਨੀ

author img

By

Published : Oct 15, 2021, 5:12 PM IST

ਮੀਡੀਆ ਨਾਲ ਗੱਲਬਾਤ ਵੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਿੰਘੂ ਬਾਡਰ 'ਤੇ ਵਾਪਰੀ ਉਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ।

ਸਿੰਘੂ ਬਾਡਰ ਘਟਨਾ: ਅਜਿਹੀਆਂ ਘਟਨਾਵਾਂ ਮੋਰਚੇ ਲਈ ਨੁਕਸਾਨਦੇਹ: ਚਡੂਨੀ
ਸਿੰਘੂ ਬਾਡਰ ਘਟਨਾ: ਅਜਿਹੀਆਂ ਘਟਨਾਵਾਂ ਮੋਰਚੇ ਲਈ ਨੁਕਸਾਨਦੇਹ: ਚਡੂਨੀ

ਫਰੀਦਕੋਟ: ਕਿਤੇ ਨਾ ਕਿਤੇ ਆਪਣੀ ਸਿਆਸੀ ਜ਼ਮੀਨ ਦੀ ਭਾਲ ਵਿੱਚ ਭਾਰਤੀ ਕਿਸਾਨ ਯੂਨੀਅਨ (Indian Farmers Union) ਦੇ ਮੁਖੀ ਗੁਰਨਾਮ ਸਿੰਘ ਚਡੂਨੀ (Gurnam Singh Chaduni) ਆਪਣੇ ਪੰਜਾਬ ਦੌਰੇ 'ਤੇ ਲੋਕਾਂ ਨਾਲ ਰਾਬਤਾ ਕਾਇਮ ਰਹੇ ਹਨ। ਜਿਸ ਦੇ ਚਲਦੇ ਅੱਜ ਉਹ ਅੱਜ ਫਰੀਦਕੋਟ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਕੁਝ ਆਗੂਆਂ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਿੰਘੂ ਬਾਰਡਰ (Singhu Border) 'ਤੇ ਵਾਪਰੀ ਉਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ। ਸੰਪੂਰਨ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਉਹੀ ਸੰਯੁਕਤ ਫਰੰਟ ਦੀ ਮੀਟਿੰਗ ਇਸ ਮਾਮਲੇ 'ਤੇ ਅਗਲਾ ਕਦਮ ਚੁੱਕਣ ਲਈ ਕਿਹਾ।

ਸਿੰਘੂ ਬਾਡਰ ਘਟਨਾ: ਅਜਿਹੀਆਂ ਘਟਨਾਵਾਂ ਮੋਰਚੇ ਲਈ ਨੁਕਸਾਨਦੇਹ: ਚਡੂਨੀ

ਉੱਥੇ ਹੀ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ 2022 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਇੱਕ ਰਾਜਨੀਤਕ ਬਦਲਾਅ ਲੱਭਣਾ ਪਵੇਗਾ। ਜਿਸਦੇ ਲਈ ਉਹ ਤਿਆਰੀ ਕਰ ਰਹੇ ਹਨ। ਜਿਸਦੇ ਲਈ ਉਸਨੂੰ ਲੋਕਾਂ ਦਾ ਸਹਿਯੋਗ ਅਤੇ ਸਹਿਮਤੀ ਮਿਲ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ ਮਾਲਾ ਦਾ ਜਾਪ ਕਰਨ ਨਾਲ ਮਸਲਾ ਹੱਲ ਨਹੀਂ ਹੋਵੇਗਾ ਕਿਉਂਕਿ 10 ਮਹੀਨਿਆਂ ਤੋਂ ਸੰਘਰਸ਼ ਚੱਲ ਰਿਹਾ ਹੈ। ਲਗਭਗ 700 ਕਿਸਾਨਾਂ ਦੀ ਜਾਨ ਚਲੀ ਗਈ ਹੈ, ਫਿਰ ਵੀ ਸਰਕਾਰ 'ਤੇ ਕੋਈ ਅਸਰ ਨਹੀਂ ਹੋਇਆ। ਇਸ ਲਈ ਇਸ ਮੁੱਦੇ ਨੂੰ ਸੁਲਝਾਉਣ ਲਈ ਉਹ ਰਾਜਨੀਤੀ ਆ ਕੇ ਉਨ੍ਹਾਂ ਨੂੰ ਉਸੇ ਹੀ ਭਾਸ਼ਾ ਵਿੱਚ ਜਵਾਬ ਦੇਣਾ ਜ਼ਰੂਰੀ ਹੈ।ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਉਹ ਮੋਰਚੇ ਦਾ ਲਾਭ ਲੈਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਪਰ ਸਮੇਂ ਦੀ ਮੰਗ ਦੇ ਕਾਰਨ ਉਹ ਰਾਜਨੀਤੀ ਨੂੰ ਅਪਣਾਉਣਾ ਚੁਣ ਰਹੇ ਹਨ।

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਕਤਲ ਮਾਮਲਾ: ਨਿਹੰਗ ਸਿੰਘਾਂ ਨੇ ਕਹੀ ਵੱਡੀ ਗੱਲ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.