ETV Bharat / state

ਯੂਕਰੇਨ ’ਚ ਫਸੇ ਸਿੱਖ ਨੌਜਵਾਨਾਂ ਨੂੰ ਸਿਮਰਨਜੀਤ ਸਿੰਘ ਮਾਨ ਦੀ ਅਪੀਲ, ਕਿਹਾ- 'ਡਰ ਕੇ ਨਾ ਭੱਜੋ, ਮੁਕਾਬਲਾ ਕਰੋ'

author img

By

Published : Feb 26, 2022, 2:08 PM IST

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਯੂਕਰੇਨ ਵਿਚ ਪੜ੍ਹਾਈ ਜਾਂ ਹੋਰ ਕੰਮ ਕਾਰ ਲਈ ਯੂਕਰੇਨ ਵਿਚ ਰਹਿ ਰਹੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਹੈ ਕਿ ਤੁਸੀਂ ਮਾਰਸ਼ਲ ਕੌਮ ਹੋ ਅਤੇ ਜੇਕਰ ਤੁਸੀਂ ਯੂਕਰੇਨ ਦਾ ਲੂਣ ਖਾਧਾ ਤਾਂ ਤੁਹਾਨੂੰ ਉਥੋਂ ਡਰ ਕੇ ਭੱਜਣਾ ਨਹੀਂ ਚਾਹੀਦਾ।

ਸਿੱਖ ਨੌਜਵਾਨਾਂ ਨੂੰ ਸਿਮਰਨਜੀਤ ਸਿੰਘ ਮਾਨ ਦੀ ਅਪੀਲ
ਸਿੱਖ ਨੌਜਵਾਨਾਂ ਨੂੰ ਸਿਮਰਨਜੀਤ ਸਿੰਘ ਮਾਨ ਦੀ ਅਪੀਲ

ਫਰੀਦਕੋਟ: ਰੂਸ ਅਤੇ ਯੂਕਰੇਨ (Russia and Ukraine) ਦੀ ਚੱਲ ਰਹੀ ਜੰਗ ਦਾ ਅਸਰ ਪੰਜਾਬ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਕਿਉਂਕਿ ਪੰਜਾਬ ਦੇ ਕਾਫ਼ੀ ਨੌਜਵਾਨ ਯੂਕਰੇਨ ਵਿੱਚ ਉਚੇਰੀ ਵਿੱਦਿਆ ਹਾਸਲ ਕਰਨ ਲ਼ਈ ਗਏ ਹੋਏ ਹਨ। ਦੋਵਾਂ ਦੇਸ਼ਾਂ ਦੀ ਆਪਸੀ ਜੰਗ ਦੌਰਾਨ ਹੋ ਰਹੀ ਗੋਲਾਬਾਰੀ ਦੇ ਕਾਰਨ ਇਨ੍ਹਾਂ ਦੇਸ਼ਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਸਹਿਮੇ ਹੋਏ ਹਨ। ਨਾਲ ਹੀ ਉਹ ਲਗਾਤਾਰ ਭਾਰਤ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕਰ ਰਹੀ ਹਨ।

ਅਜਿਹੇ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਯੂਕਰੇਨ ਵਿਚ ਪੜ੍ਹਾਈ ਜਾਂ ਹੋਰ ਕੰਮ ਕਾਰ ਲਈ ਯੂਕਰੇਨ ਵਿਚ ਰਹਿ ਰਹੇ ਸਿੱਖ ਨੌਜਵਾਨਾਂ ਨੂੰ ਵੱਖਰੀ ਅਪੀਲ ਕੀਤੀ ਹੈ।

ਸਿਮਰਨਜੀਤ ਸਿੰਘ ਮਾਨ ਨੇ ਸਿੱਖ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਮਾਰਸ਼ਲ ਕੌਮ ਹੋ ਅਤੇ ਜੇਕਰ ਤੁਸੀਂ ਯੂਕਰੇਨ ਦਾ ਲੂਣ ਖਾਧਾ ਤਾਂ ਤੁਹਾਨੂੰ ਉਥੋਂ ਡਰ ਕੇ ਭੱਜਣਾ ਨਹੀਂ ਚਾਹੀਦਾ ਸਗੋਂ ਉਥੋਂ ਦੇ ਨੇੜਲੇ ਆਰਮੀ ਕੈਂਪਾਂ ਵਿਚ ਜਾ ਕੇ ਆਪਣੀ ਪਛਾਣ ਦੱਸ ਕੇ ਆਰਮੀ ਟ੍ਰੇਨਿੰਗ ਲੈ ਕੇ ਰੂਸ ਖਿਲਾਫ ਯੂਕਰੇਨ ਦੀਆਂ ਫੌਜਾਂ ਨਾਲ ਮਿਲ ਕੇ ਲੜਨਾ ਚਾਹੀਦਾ ਹੈ ਅਤੇ ਸਿੱਖ ਕੌਮ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।

ਇਹ ਵੀ ਪੜੋ: ਯੂਕਰੇਨ ‘ਚ ਫਸੀ ਲੜਕੀ ਦੇ ਮਾਪਿਆਂ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ਏਅਰ ਇੰਡੀਆ ਦਾ ਜਹਾਜ਼ ਪਹੁੰਚਿਆ ਬੁਖਾਰੇਸਟ

ਕਾਬਿਲੇਗੌਰ ਹੈ ਕਿ ਯੂਕਰੇਨ ਵਿੱਚ ਲਗਭਗ 20,000 ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ((20,000 Indians are stranded in ukraine) ਹਨ। ਇਸ ਦੇ ਨਾਲ ਹੀ ਰੂਸੀ ਹਮਲੇ ਕਾਰਨ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਘਰ ਲਿਆਉਣ ਲਈ ਏਅਰ ਇੰਡੀਆ ਦਾ ਜਹਾਜ਼ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਪਹੁੰਚਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.