ETV Bharat / state

Punjabi girl stuck in Dubai: ਆਪਣਿਆਂ ਨੇ ਹੀ ਕੀਤੀ ਦਗਾ, ਪੀੜਤਾ ਨੇ ਦੱਸੀ ਪੂਰੀ ਕਹਾਣੀ

author img

By

Published : Jun 6, 2023, 1:13 PM IST

Updated : Jun 6, 2023, 3:26 PM IST

ਫਰੀਦਕੋਟ ਦੀ ਇੱਕ ਲੜਕੀ ਦੁਬਾਈ ਤੋਂ ਭਾਰਤ ਪਰਤੀ ਹੈ, ਜਿਸ ਨੂੰ ਉਥੇ ਗਲਤ ਰਸਤੇ ਤੋਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੀੜਤਾ ਨੇ ਦੱਸਿਆ ਕਿ ਰਿਸ਼ਤੇਦਾਰਾਂ ਨੇ ਹੀ ਉਸ ਨੂੰ ਧੋਖੇ ਨਾਲ ਦੁਬਈ ਬੁਲਾਇਆ ਤੇ ਫਿਰ ਘਰੋਂ ਕੱਢ ਦਿੱਤਾ।

Punjabi girl stuck in Dubai return to India
Punjabi girl stuck in Dubai return to India

ਆਪਣਿਆਂ ਦੀ ਦਗਾ ਅਤੇ ਵਫ਼ਾ ਦੀ ਕਹਾਣੀ !

ਫਰੀਦਕੋਟ: ਭਾਵੇਂ ਟਰੈਵਲ ਏਜੰਟਾਂ ਵੱਲੋਂ ਗੁੰਮਰਾਹ ਕਰਨ ਕਰਕੇ ਪੰਜਾਬ ਦੇ ਅਨੇਕਾਂ ਨੌਜਵਾਨ ਲੜਕੇ- ਲੜਕੀਆਂ ਅਰਬ ਦੇਸ਼ਾਂ ਵਿੱਚ ਭੇਜੇ ਜਾ ਰਹੇ ਹਨ, ਪਰ ਕਈ ਨੌਜਵਾਨ ਇਹਨਾਂ ਦੀ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਕੋਟਕਪੂਰੇ ਦੇ ਮੁਹੱਲਾ ਪ੍ਰੇਮ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਇੱਕ ਪਰਿਵਾਰ ਨੇ ਆਪਣੀ ਇਕਲੌਤੀ ਔਲਾਦ ਮਹਿਜ 22 ਸਾਲਾਂ ਦੀ ਧੀ ਨੂੰ ਉਹਨਾਂ ਦੀ ਹੀ ਰਿਸ਼ਤੇਦਾਰੀ ਵਿੱਚ ਇੱਕ ਔਰਤ ਨੇ ਰੁਜ਼ਗਾਰ ਦੇਣ ਦਾ ਝਾਂਸਾ ਦੇ ਕੇ ਦੁਬਈ ਪਹੁੰਚਾਇਆ ਸੀ, ਪਰ ਇੱਕ ਸਾਲ ਨਰਕ ਵਾਲਾ ਜੀਵਨ ਬਤੀਤ ਕਰਨ ਉਪਰੰਤ ਜਦੋਂ ਉਕਤ ਲੜਕੀ ਨੂੰ ਭਵਿੱਖ ਧੁੰਦਲਾ ਜਾਪਿਆ ਤੇ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਪੀੜਤ ਲੜਕੀ ਦੇ ਖੁਲਾਸੇ: ਲੜਕੀ ਨੇ ਦੱਸਿਆ ਕੇ ਉਸ ਦੀ ਭੂਆ ਦੀ ਕੁੜੀ ਵੱਲੋਂ ਨੌਕਰੀ ਦਾ ਝਾਂਸਾ ਦੇਕੇ ਉਸ ਨੂੰ ਦੁਬਈ ਬੁਲਾਇਆ ਗਿਆ ਸੀ, ਬਾਅਦ 'ਚ ਉਸ ਨੂੰ ਗਲਤ ਰਸਤੇ ਤੋਰਨ ਦੀ ਕੋਸਿਸ਼ ਕੀਤੀ, ਪਰ ਉਸ ਵੱਲੋਂ ਇਨਕਾਰ ਕਰਨ ਉੱਤੇ ਉਸ ਘਰੋਂ ਕੱਢ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਦੁਬਾਈ ਦੀ ਇੱਕ ਪਾਰਕ ਵਿੱਚ ਰਹਿਣ ਲਈ ਮਜ਼ਬੂਰ ਹੋ ਗਈ, ਪਰ ਕੋਟਕਪੂਰਾ ਦੇ ਸਮਾਜਸੇਵੀ ਮਨਜੀਤ ਸਿੰਘ ਢਿੱਲੋਂ ਨੇ ਉਹਨਾਂ ਦੀ ਮਦਦ ਕੀਤੀ ਤੇ ਉਸ ਨੂੰ ਵਾਪਿਸ ਭਾਰਤ ਭੇਜ ਦਿੱਤਾ।

ਮਾਪਿਆਂ ਦਾ ਦਰਦ: ਇਸ ਮੌਕੇ ਪੀੜਤ ਲੜਕੀ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਬਹੁਤੀ ਵਧੀਆ ਨਾ ਹੋਣ ਕਰਕੇ ਆਪਣੀ ਰਿਸ਼ਤੇਦਾਰ ਲੜਕੀ ਦੇ ਆਖੇ ਮੁਤਾਬਿਕ ਆਪਣੀ ਇਕਲੌਤੀ ਲੜਕੀ ਨੂੰ ਦੁਬਈ ਭੇਜਿਆ ਤਾਂ ਜੋ ਉੱਥੇ ਕਮਾਈ ਕਰ ਘਰ ਦੀ ਹਾਲਤ ਸੁਧਾਰ ਸਕੇ, ਪਰ ਉਨ੍ਹਾਂ ਦੀ ਰਿਸ਼ਤੇਦਾਰ ਲੜਕੀ ਵੱਲੋਂ ਉਸਨੂੰ ਗਲਤ ਰਾਹ 'ਤੇ ਤੋਰਨ ਦੀ ਕੋਸ਼ਿਸ਼ ਕੀਤੀ ਜਿਥੇ ਇਸਨੂੰ ਇਨਕਾਰ ਕਰਨ ਤੇ ਅਨੇਕਾਂ ਮੁਸ਼ਕਿਲਾਂ ਝੱਲਣੀਆ ਪਈਆ।

ਸਮਾਜ ਸੇਵੀ ਦਾ ਪੱਖ: ਇਸ ਮੌਕੇ ਲੜਕੀ ਨੂੰ ਭਾਰਤ ਆਪਣੇ ਘਰ ਵਾਪਸੀ ਕਰਵਾਉਣ ਵਾਲੇ ਸਮਾਜ ਸੇਵੀ ਡਾ.ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਦੁਬਈ ਬੈਠੇ ਉਨ੍ਹਾਂ ਦੇ ਦੋਸਤ ਵੱਲੋਂ ਪੂਰਾ ਸਹਿਯੋਗ ਦੇਕੇ ਇਸ ਲੜਕੀ ਨੂੰ ਘਰ ਲਿਆਉਣ 'ਚ ਮਦਦ ਕੀਤੀ।ਉਨ੍ਹਾਂ ਵੱਲੋਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਭੇਜਿਆ ਜਾਵੇ ਤਾਂ ਜੋ ਬਾਅਦ 'ਚ ਪਛਤਾਉਣਾ ਨਾ ਪਵੇ।

Last Updated : Jun 6, 2023, 3:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.