ETV Bharat / state

ਸੂਬੇ ‘ਚ ਹਾਈ ਅਲਰਟ ‘ਤੇ ਪੁਲਿਸ !

author img

By

Published : Aug 9, 2021, 9:24 PM IST

15 ਅਗਸਤ (August 15) ਨੂੰ ਲੈਕੇ ਸੂਬੇ ਦੇ ਵਿੱਚ ਪੁਲਿਸ ਚੌਕਸ (Police alert) ਦਿਖਾਈ ਦੇ ਰਹੀ ਹੈ। ਫਰੀਦਕੋਟ ਦੇ ਵਿੱਚ ਡੀਆਈਜੀ ਸੁਰਜੀਤ ਸਿੰਘ (DIG Surjit Singh) ਨੇ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕਰ ਚੌਕਸੀ ਨਾਲ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਸੂਬੇ ‘ਚ ਹਾਈ ਅਲਰਟ ‘ਤੇ ਪੁਲਿਸ !
ਸੂਬੇ ‘ਚ ਹਾਈ ਅਲਰਟ ‘ਤੇ ਪੁਲਿਸ !

ਫਰੀਦਕੋਟ: ਸੂਬੇ ਅੰਦਰ ਦਿਨੋਂ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਚੁਸਤ ਦੁਰਸਤ ਰੱਖਣ ਦੇ ਮਕਸਦ ਨਾਲ ਫਰੀਦਕੋਟ ਰੇਂਜ ਦੇ ਡੀਆਈਜੀ ਸੁਰਜੀਤ ਸਿੰਘ ਨੇ ਨਾਕੇ ‘ਤੇ ਜਾ ਕੇ ਪੁਲਿਸ ਮੁਲਾਜਮਾਂ ਅਤੇ ਅਫਸਰਾਂ ਨਾਲ ਜਿਥੇ ਗੱਲਬਾਤ ਕੀਤੀ ਉਥੇ ਹੀ ਲੋਕਾਂ ਦੇ ਮਨਾਂ ਵਿੱਚੋਂ ਦਹਿਸ਼ਤ ਨੂੰ ਖਤਮ ਕਰਨ ਲਈ ਪੁਲਿਸ ਨੂੰ ਲੋਕਾਂ ਨਾਲ ਨਾਕੇਬੰਦੀ ਦੌਰਾਨ ਨਰਮ ਰਵੱਈਆ ਵਰਤਣ ਦੀ ਸਲਾਹ ਦਿੱਤੀ।ਜਿਕਰਯੋਗ ਹੈ ਕਿ ਬੀਤੇ ਦਿਨੀ ਮੁਹਾਲੀ ਵਿਚ ਹੋਏ ਅਕਾਲੀ ਆਗੂ ਦੇ ਕਤਲ ਅਤੇ ਅੰਮ੍ਰਿਤਸਰ ਸਾਹਿਬ ਦੇ ਇੱਕ ਪਿੰਡ ਵਿਚ ਟਿਫਨ ਵਿੱਚੋਂ ਬੰਬ ਮਿਲਣ ਦੇ ਚਲਦੇ ਪੂਰੇ ਸੂਬੇ ਅੰਦਰ ਦਹਿਸਤ ਦਾ ਮਹੌਲ ਬਣਿਆ ਹੋਇਆ ਹੈ ਅਤੇ ਸੂਬੇ ਅੰਦਰ ਪੁਲਿਸ ਹਾਈ ਅਲਰਟ ‘ਤੇ ਹੈ। ਇਸ ਦੌਰਾਨ ਨਾਕਿਆ ‘ਤੇ ਖੜ੍ਹੇ ਪੁਲਿਸ ਮੁਲਾਜਮਾਂ ਵੱਲੋਂ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਸੂਬੇ ‘ਚ ਹਾਈ ਅਲਰਟ ‘ਤੇ ਪੁਲਿਸ !

ਇਸ ਮੌਕੇ ਗੱਲਬਾਤ ਕਰਦਿਆਂ ਡੀਆਈਜੀ ਫਰੀਦਕੋਟ ਰੇਂਜ ਸੁਰਜੀਤ ਸਿੰਘ ਨੇ ਦੱਸਿਆ ਕਿ ਸੂਬੇ ਅੰਦਰ ਪੁਲਿਸ ਹਾਈ ਅਲਰਟ ‘ਤੇ ਹੈ ਅਤੇ ਨਾਲ ਹੀ 15 ਅਗਸਤ ਦਾ ਦਿਹਾੜਾ ਆ ਰਿਹਾ ਇਸ ਲਈ ਜ਼ਿਲ੍ਹੇ ਅੰਦਰ ਕਿਸੇ ਵੀ ਅਣ ਸੁਖਾਵੀਂ ਘਟਨਾਂ ਨੂੰ ਰੋਕਣ ਲਈ ਪੁਲਿਸ ਮੁਸਤੈਦ ਹੈ ਅਤੇ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਮ ਪਬਲਿਕ ਨਾਲ ਨਰਮਾਈ ਨਾਲ ਪੇਸ ਆਉਣ ਅਤੇ ਲੋਕਾਂ ਨੂੰ ਨਾਕੇ ‘ਤੇ ਚੈਕਿੰਗ ਦੌਰਾਨ ਇਹ ਮਹਿਸੂਸ ਨਾ ਹੋਣ ਕਿ ਉਹ ਖੱਜਲ ਖੁਆਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਮਿੱਡੂਖੇੜਾ ਕਤਲ ਮਾਮਲਾ: ਗੋਲੀ ਚਲਾਉਣ ਵਾਲੇ ਦੀ ਹੋਈ ਪਛਾਣ !

ETV Bharat Logo

Copyright © 2024 Ushodaya Enterprises Pvt. Ltd., All Rights Reserved.