ETV Bharat / state

ਫਰੀਦਕੋਟ ਦੇ RTA ਦਫਤਰ ਵਿੱਚ ਨਹੀਂ ਰੁਕ ਰਹੀ ਲੋਕਾਂ ਦੀ ਖੱਜਲ ਖੁਆਰੀ, ਕੌਂਸਲਰ ਨੇ ਖੋਲ੍ਹਿਆ ਮੋਰਚਾ

author img

By

Published : May 6, 2023, 8:26 AM IST

ਫਰੀਦਕੋਟ ਦੇ ਆਰਟੀਏ ਦਫਤਰ ਵਿਖੇ ਲੋਕ ਰੋਜ਼ਾਨਾ ਖੱਜਲ ਖੁਆਰ ਹੋ ਰਹੇ ਹਨ। ਇਥੇ ਕਈ-ਕਈ ਸਮਾਂ ਅਰਜ਼ੀਆਂ ਪੈਂਡਿੰਗ ਹੋਣ ਕਰ ਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਰੋਸ ਵਜੋਂ ਕੌਂਸਲਰ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ।

People's itching is not stopping in RTA office of Faridkot, MC opened the front
ਫਰੀਦਕੋਟ ਦੇ RTA ਦਫਤਰ ਵਿਚ ਨਹੀਂ ਰੁਕ ਰਹੀ ਲੋਕਾਂ ਦੀ ਖੱਜਲ ਖੁਆਰੀ, ਕੌਂਸਲਰ ਨੇ ਖੋਲ੍ਹਿਆ ਮੋਰਚਾ

ਫਰੀਦਕੋਟ ਦੇ RTA ਦਫਤਰ ਵਿਚ ਨਹੀਂ ਰੁਕ ਰਹੀ ਲੋਕਾਂ ਦੀ ਖੱਜਲ ਖੁਆਰੀ, ਕੌਂਸਲਰ ਨੇ ਖੋਲ੍ਹਿਆ ਮੋਰਚਾ

ਫ਼ਰੀਦਕੋਟ : RTA ਦਫਤਰ ਫਰੀਦਕੋਟ ਵਿਚ ਆਪਣੇ ਕੰਮਕਾਰ ਕਰਵਾਉਣ ਲਈ ਲੋਕਾਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ, ਜਿਸ ਤੋਂ ਦੁਖੀ ਹੋ ਫਰੀਦਕੋਟ ਦੇ ਕੌਂਸਲਰ ਵਿਜੇ ਛਾਬੜਾ ਨੇ RTA ਦਫਤਰ ਬਾਹਰ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ RTA ਦਫਤਰ ਦੀ ਕਾਰਗੁਜ਼ਾਰੀ ਉਤੇ ਸਵਾਲ ਉਠਾਏ। ਇਸ ਮੌਕੇ RTA ਦਫਤਰ ਵਿਚ ਆਪਣੇ ਕੰਮਕਾਰ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੇ ਵੀ ਆਪਣੀਆਂ ਸਮੱਸਿਆਵਾਂ ਦੱਸੀਆਂ।

ਆਰਟੀਏ ਦਫਤਰ ਵਿੱਚ ਕਈ ਸਮਾਂ ਫਾਈਲਾਂ ਰਹਿੰਦੀਆਂ ਨੇ ਪੈਂਡਿੰਗ : ਗੱਲਬਾਤ ਕਰਦਿਆਂ ਧਰਨਾਕਾਰੀ ਕੌਂਸਲਰ ਵਿਜੇ ਛਾਬੜਾ ਨੇ ਕਿਹਾ ਕਿ ਉਨ੍ਹਾਂ ਨੇ ਇਕ ਸੈਕਿੰਡ ਹੈਂਡ ਗੱਡੀ ਦਿੱਲੀ ਤੋਂ ਖ੍ਰੀਦੀ ਸੀ, ਜਿਸ ਨੂੰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਦਾ ਨੰਬਰ ਲਗਵਾਉਣਾ ਸੀ, ਜਿਸ ਸਬੰਧੀ ਉਨ੍ਹਾਂ ਵਲੋਂ ਕਰੀਬ ਇਕ ਮਹੀਨਾ ਪਹਿਲਾਂ ਸਾਰੀਆਂ ਸ਼ਰਤਾਂ ਅਤੇ ਦਸਤਾਵੇਜ਼ ਪੂਰੇ ਕਰ ਟੈਕਸ ਭਰ ਦਿੱਤਾ ਸੀ ਅਤੇ ਉਦੋਂ ਤੋਂ ਗੱਡੀ ਦੀ ਆਰਸੀ ਅਪਰੂਵਲ ਲਈ RTA ਫਰੀਦਕੋਟ ਦੀ ID ਵਿਚ ਪੈਂਡਿੰਗ ਪਈ ਹੈ ਪਰ RTA ਫਰੀਦਕੋਟ ਵਲੋਂ ਫਾਈਲ ਅਪਰੂਵ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਈ ਲੋਕ ਨੇ ਜੋ ਹਰ ਰੋਜ਼ ਆਪਣੇ ਕੰਮਕਾਜ ਲਈ ਇਥੇ ਆਉਂਦੇ ਹਨ, ਪਰ ਖੱਜਲ ਹੋ ਕੇ ਉਨ੍ਹਾਂ ਨੂੰ ਮੁੜਨਾ ਪੈਂਦਾ, ਉਹਨਾਂ ਮੰਗ ਕੀਤੀ ਕਿ ਲੋਕਾਂ ਦੇ ਕੰਮਕਾਜ ਸਮੇਂ ਸਿਰ ਕੀਤੇ ਜਾਣ ਤਾਂ ਜੋ ਲੋਕ ਖੱਜਲ ਨਾ ਹੋਣ।

ਇਹ ਵੀ ਪੜ੍ਹੋ : MAFIA MUKHTAR ANSARI : ਮਾਫੀਆ ਮੁਖਤਾਰ ਅੰਸਾਰੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਪੇਸ਼ੀ, ਅੰਸਾਰੀ ਦਾ ਗਵਾਹ ਕਰ ਗਿਆ ਟਾਲਮਟੋਲ

ਤਿੰਨ ਮਹੀਨਿਆਂ ਤੋਂ ਆਰਟੀਏ ਅਫਸਰ ਕੋਲ ਪੈਂਡਿੰਗ ਪਈਆਂ ਅਰਜ਼ੀਆਂ : ਇਸ ਮੌਕੇ ਕਲਕੱਤੇ ਤੋਂ ਆਪਣੇ ਟਰੱਕ ਦੀ ਪਾਸਿੰਗ ਕਰਵਾਉਣ ਆਏ ਸ਼ਖਸ ਨੇ ਦੱਸਿਆ ਕਿ ਉਸ ਨੂੰ ਕਰੀਬ 3 ਮਹੀਨੇ ਹੋ ਗਏ ਹਨ, ਉਸ ਦਾ ਟਰੱਕ ਟਰਾਲਾ ਮੋਗਾ ਲੁਧਿਆਣਾ ਰੋਡ ਉਤੇ ਢਾਬੇ ਉਤੇ ਖੜ੍ਹਾ ਹੈ। ਉਹ ਪਾਸਿੰਗ ਕਰਵਾਉਣ ਆਇਆ ਸੀ, ਪਰ 3 ਮਹੀਨੇ ਬੀਤ ਗਏ ਉਸ ਦੇ ਟਰੱਕ ਦੀ ਪਾਸਿੰਗ MVI ਨੇ ਤਾਂ ਕਰ ਦਿੱਤੀ ਪਰ ਹੁਣ RC ਅਪਰੂਵਲ ਲਈ RTA ਮੈਡਮ ਦੀ ਆਈਡੀ ਵਿਚ ਪੈਂਡਿੰਗ ਪਈ ਹੈ। ਉਸ ਨੇ ਦਸਿਆ ਕਿ ਉਹ 3 ਮਹੀਨਿਆਂ ਤੋਂ ਆਪਣੇ ਘਰ ਨਹੀਂ ਗਿਆ, ਕਿਸ਼ਤਾਂ ਉਤੇ ਟਰੱਕ ਹੈ, ਜੋ 3 ਮਹੀਨਿਆਂ ਤੋਂ ਢਾਬੇ ਉਤੇ ਖੜ੍ਹਾ ਹੈ, ਉਹਨਾਂ ਕਿਹਾ ਕਿ ਉਹਨਾ ਦੇ ਕੰਮਕਾਜ ਜਲਦ ਹੋਣੇ ਚਾਹੀਦੇ ਹਨ। ਇਸੇ ਤਰਾਂ ਮਲੋਟ ਤੋਂ ਆਏ ਇਕ ਟਰੱਕ ਅਪਰੇਟਰ ਨੇ ਦਸਿਆ ਕਿ ਉਹਨਾਂ ਨੇ ਪਿਛਲੇ ਮਹੀਨੇ ਦੇ ਸ਼ੁਰੂ ਵਿਚ 3 ਟਰੱਕ ਲਿਆਂਦੇ ਸਨ ਜਿੰਨਾ ਦੀਆਂ ਨਵੀਆਂ RC ਬਣਨੀਆਂ ਹਨ, ਪਰ ਫਰੀਦਕੋਟ RTA ਵਲੋਂ ਫਾਈਲਾਂ ਅਪਰੁਵ ਨਹੀਂ ਕੀਤੀਆਂ ਜਾ ਰਹੀਆਂ ਉਹਨਾ ਮੰਗ ਕੀਤੀ ਕਿ ਲੋਕਾਂ ਦੇ ਕੰਮਕਾਜ ਜਲਦ ਪੂਰੇ ਕੀਤੇ ਜਾਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.