ETV Bharat / state

ਬਿਨਾਂ ਮੀਂਹ ਤੋਂ ਪਾਣੀ ਦੀ ਮਾਰ ਹੇਠ ਫਰੀਦਕੋਟ ਦੇ ਕਈ ਪਿੰਡ, ਸੈਂਕੜੇ ਏਕੜ ਫਸਲ ਪ੍ਰਭਾਵਿਤ

author img

By

Published : Jul 13, 2023, 1:53 PM IST

Many villages of Faridkot are under water without rain, hundreds of acres of crops are affected
ਬਿਨਾਂ ਮੀਂਹ ਤੋਂ ਪਾਣੀ ਦੀ ਮਾਰ ਹੇਠ ਫਰੀਦਕੋਟ ਦੇ ਕਈ ਪਿੰਡ, ਸੈਂਕੜੇ ਏਕੜ ਫਸਲ ਪ੍ਰਭਾਵਿਤ

ਫਰੀਦਕੋਟ ਜ਼ਿਲ੍ਹੇ ਵਿਚ ਕੁਝ ਅਜਿਹੇ ਪਿੰਡ ਨੇ ਜਿੱਥੇ ਬਹੁਤੀ ਬਰਸਾਤ ਤਾਂ ਨਹੀਂ ਹੋਈ, ਪਰ ਬਰਸਾਤੀ ਪਾਣੀ ਨਾਲ ਉਨ੍ਹਾਂ ਦੀ ਸੈਂਕੜੇ ਏਕੜ ਝੋਨੇ, ਨਰਮੇ, ਮੂੰਗੀ, ਮੱਕੀ ਅਤੇ ਹਰੇ ਚਾਰੇ ਦੀ ਫਸਲ ਬਰਬਾਦ ਹੋ ਗਈ ਹੈ।

ਬਿਨਾਂ ਮੀਂਹ ਤੋਂ ਪਾਣੀ ਦੀ ਮਾਰ ਹੇਠ ਫਰੀਦਕੋਟ ਦੇ ਕਈ ਪਿੰਡ, ਸੈਂਕੜੇ ਏਕੜ ਫਸਲ ਪ੍ਰਭਾਵਿਤ

ਫਰੀਦਕੋਟ : ਪੂਰੇ ਪੰਜਾਬ ਵਿਚ ਜਿੱਥੇ ਪਿਛਲੇ ਦਿਨੀਂ ਹੋਈ ਤੇਜ਼ ਬਾਰਿਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ, ਉਥੇ ਹੀ ਫਰੀਦਕੋਟ ਜ਼ਿਲ੍ਹੇ ਵਿਚ ਕੁਝ ਅਜਿਹੇ ਪਿੰਡ ਨੇ ਜਿੱਥੇ ਬਹੁਤੀ ਬਰਸਾਤ ਤਾਂ ਨਹੀਂ ਹੋਈ, ਪਰ ਬਰਸਾਤੀ ਪਾਣੀ ਨਾਲ ਉਨ੍ਹਾਂ ਦੀ ਸੈਂਕੜੇ ਏਕੜ ਝੋਨੇ, ਨਰਮੇ, ਮੂੰਗੀ, ਮੱਕੀ ਅਤੇ ਹਰੇ ਚਾਰੇ ਦੀ ਫਸਲ ਬਰਬਾਦ ਹੋ ਗਈ ਹੈ। ਆਪਣੇ ਇਸ ਨੁਕਸਾਨ ਲਈ ਇਹਨਾਂ ਪਿੰਡਾਂ ਦੇ ਕਿਸਾਨ ਡਰੇਨਜ਼ ਵਿਭਾਗ ਨੂੰ ਜ਼ਿੰਮੇਵਾਰ ਮੰਨ ਰਹੇ ਹਨ ਅਤੇ ਸਰਕਾਰ ਤੋਂ ਜਿੱਥੇ ਆਪਣੇ ਹੋਏ ਇਸ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਉਥੇ ਹੀ ਇਸ ਸਮੱਸਿਆ ਦੇ ਪੱਕੇ ਹੱਲ ਦੀ ਅਪੀਲ ਕਰ ਰਹੇ ਹਨ।

ਕਿਸਾਨਾਂ ਨੂੰ ਸਤਾ ਰਿਹਾ ਫਸਤ ਦਾ ਡਰ : ਮਾਮਲਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੱਤੀ ਰੋੜੀ ਦਾ ਹੈ ਜਿੱਥੇ ਭਾਵੇਂ ਬਰਸਾਤ ਤਾਂ ਬਹੁਤੀ ਨਹੀਂ ਹੋਈ, ਪਰ ਇਸ ਪਿੰਡ ਦੇ ਖੇਤਾਂ ਵਿਚ ਬਰਸਾਤ ਦਾ ਪਾਣੀ ਇੰਨਾ ਜ਼ਿਆਦਾ ਨੁਕਸਾਨ ਕਰ ਰਿਹਾ ਹੈ ਕਿ ਪਿੰਡ ਦੇ ਲੋਕਾਂ ਨੂੰ ਹੁਣ ਆਪਣੀ ਬੀਜੀ ਹੋਈ ਫਸਲ ਨਾ ਬਚਣ ਦੇ ਨਾਲ-ਨਾਲ ਨਵੀਂ ਫਸਲ ਦੀ ਬਿਜਾਈ ਵੀ ਨਾ ਹੋਣ ਦਾ ਡਰ ਸਤਾ ਰਿਹਾ ਹੈ। ਗੱਲਬਾਤ ਕਰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਲੰਗੇਆਣਾ ਮੇਨ ਡਰੇਨ ਲੰਘਦੀ ਹੈ, ਜਿਸ ਵਿਚ ਮੋਗਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਨਾਲ-ਨਾਲ ਫਰੀਦਕੋਟ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਪਾਣੀ ਆਉਂਦਾ ਹੈ, ਇਹੀ ਨਹੀਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਥੇ ਹੀ ਫਰੀਦਕੋਟ ਵੱਲੋਂ ਆਉਣ ਵਾਲੀ ਪੱਕਾ ਡਰੇਨ ਅਤੇ ਮਚਾਕੀ ਮੱਲ੍ਹ ਸਿੰਘ ਡਰੇਨ ਸਮੇਤ ਦੋਹਾਂ ਡਰੇਨਾਂ ਦਾ ਪਾਣੀ ਵੀ ਇਸੇ ਡਰੇਨ ਵਿਚ ਪੈਂਦਾ ਹੈ, ਜਿਸ ਕਾਰਨ ਇਥੇ ਵੱਡੀ ਮਾਤਰਾ ਵਿਚ ਪਾਣੀ ਇਕੱਠਾ ਹੋ ਜਾਂਦਾ ਹੈ।


350 ਤੋਂ ਵੱਧ ਏਕੜ ਫਸਲ ਪ੍ਰਭਾਵਿਤ : ਉਹਨਾਂ ਦੱਸਿਆ ਕਿ ਇਸ ਵਾਰ ਇਥੇ ਜ਼ਿਆਦਾ ਨੁਕਸਾਨ ਇਸ ਲਈ ਹੋ ਰਿਹਾ ਹੈ ਕਿਉਂਕਿ ਪੱਕਾ ਡਰੇਨ ਅਤੇ ਮਚਾਕੀ ਮੱਲ੍ਹ ਸਿੰਘ ਡਰੇਨ ਦੀ ਸਫਾਈ ਤਾਂ ਕਰ ਦਿੱਤੀ ਗਈ, ਪਰ ਲੰਗੇਆਣਾ ਮੇਨ ਡਰੇਨ ਦੀ ਸਫਾਈ ਨਹੀਂ ਕੀਤੀ ਗਈ, ਜਿਸ ਕਾਰਨ ਪਾਣੀ ਦੀ ਅੱਗੇ ਨਕਾਸੀ ਨਾ ਹੋਣ ਕਾਰਨ ਡਰੇਨ ਓਵਰਫਲੋ ਹੋ ਕੇ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਭਰ ਗਿਆ ਅਤੇ ਪਿੰਡ ਦੀ ਕਰੀਬ 350 ਏਕੜ ਤੋਂ ਵੱਧ ਫਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ।


ਕਿਸਾਨਾਂ ਨੇ ਦੱਸਿਆ ਕਿ ਇਥੇ ਹਰ ਸਾਲ ਹੀ ਉਹਨਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾਂ ਪੈਂਦਾ ਹੈ ਕਿਉਕਿ ਉਹਨਾਂ ਦੇ ਖੇਤਾਂ ਦਾ ਰਕਬਾ ਨੀਂਵਾਂ ਹੈ ਅਤੇ ਡਰੇਨ ਦੀ ਸਫਾਈ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ ਜਿਸ ਕਾਰਨ ਡਰੇਨਜ ਵਿਭਾਗ ਦੀ ਅਣਗਹਿਲੀ ਦਾ ਖਿਮਿਆਜ਼ਾ ਉਹਨਾਂ ਨੂੰ ਹਰ ਸਾਲ ਭੁਗਤਣਾਂ ਪੈਂਦਾ ਹੈ।ਉਹਨਾਂ ਮੰਗ ਕੀਤੀ ਕਿ ਡਰੇਨ ਦੀ ਸਫਾਈ ਸਮੇਂ ਸਿਰ ਕੀਤੀ ਜਾਵੇ ਅਤੇ ਪਿੰਡ ਦੇ ਕਿਸਾਨਾਂ ਨੂੰ ਹਰ ਸਾਲ ਹੜ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਇਸ ਦਾ ਪੱਕਾ ਪ੍ਰਬੰਧ ਕੀਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.